ਲਗਭਰ 60 ਸਾਲ ਸ੍ਰੌਮਣੀ ਅਕਾਲੀ ਦਲ ਦੇ ਲੇਖੇ ਲਾਉਣ ਵਾਲੇ ਗੁਰਦੇਵ ਸਿੰਘ ਬਾਦਲ ਨੂੰ ਔਖੇ ਸਮੇਂ ਅਕਾਲੀਆ ਨੇ ਦੁਰਕਾਰਿਆ
ਫਰੀਦਕੋਟ/ਜੈਤੋ- ਕੋਈ ਸਮਾਂ ਸੀ ਜਦੋਂ ਸ੍ਰ.ਗੁਰਦੇਵ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਨੇਤਾਵਾਂ ਵਿਚ ਨਾਂਵ ਲਿਆ ਜਾਂਦਾ ਸੀ ਅਤੇ ਇਹਨਾਂ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਨਜਦੀਕੀਆ ਵਿਚ ਗਿਣਿਆ ਜਾਦਾ ਸੀ ।ਪਰ ਸਮਾਂ ਕਦੇ ਵੀ ਰੁਕਿਆ ਨਹੀਂ ਰਹਿੰਦਾ ਅਤੇ ਇਸੇ ਤਰਾਂ ਹੀ ਹੋਈ ਸ਼੍ਰ ਗੁਰਦੇਵ ਸਿੰਘ ਬਾਦਲ ਨਾਲ।ਪਹਿਲਾਂ ਲਗਾਤਾਰ ਦੋ ਵਾਰ ਹਾਰ ਅਤੇ ਬਾਅਦ ਵਿਚ ਬਿਮਾਰੀ ਇਨਾਂ ਹੀ ਨਹੀਂ ਬਿਮਾਰੀ ਉਹਨਾਂ ਦੇ ਸਰੀਰ ਨੂੰ ਨਹੀਂ ਲੱਗੀ ਸਗੋਂ ਉਹਨਾਂ ਦੇ ਸਿਆਰੀ ਜੀਵਨ ਨੂੰ ਲੱਗੀ ਜਿਸ ਦੇ ਚਲਦੇ ਵੇਖਦੇ ਹੀ ਵੇਖਦੇ ਉਹਨਾਂ ਹੱਥੋਂ ਪਾਰਟੀ ਦੇ ਸਾਰੇ ਅਹੁਦੇ ਮੁੱਠੀ ਦੀ ਰੇਤ ਵਾਂਗ ਖਿਸਕਦੇ ਚਲੇ ਗਏ ਗਏ ਅਤੇ ਉਹ ਚਾਹ ਕੇ ਵੀ ਕੁਝ ਨਾ ਕਰ ਸਕੇ। ਗੱਲ ਕਰਦੇ ਹਾਂ ਉਹਨਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸਿਆਸੀ ਜੀਵਨ ਬਾਰੇ।
ਸ੍ਰ ਗੁਰਦੇਵ ਸਿੰਘ ਸਿੰਘ ਬਾਦਲ ਨੇ 1950 ਦੇ ਦਹਾਕੇ ਵਿਚ ਆਪਣਾ ਸਿਆਸੀ ਸਫਰ ਉਸ ਸਮੇਂ ਦੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਦੀ ਛਤਰ ਛਾਇਆ ਹੇਠ ਸੁਰੂ ਕੀਤਾ ਸੀ ਅਤੇ ਆਪਣੀ ਸਿਆਸੀ ਪਾਰੀ ਡਬਵਾਲੀ ਤੋਂ ਐਸਜੀਪੀਸੀ ਦੀ ਚੋਣ ਜਿਤ ਕੇ ਸੁਰੂ ਕੀਤੀ ਸੀ। ਉਹਨਾਂ 1967 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੋਂ ਚੋਣ ਜਿੱਤੀ ਸੀ।ਇਸ ਤੋਂ ਬਾਅਦ ਉਹਨਾਂ 1972 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਜਿੱਤੀ,ਇਸ ਤੋਂ ਬਾਅਦ ਲਗਾਤਾਰ ਤਿੰਨ ਵਾਰ ਉਹਨਾਂ 1985,97 ਅਤੇ 2003 ਤੱਕ ਹਲਕਾ ਪੰਜਗਰਾਂਈ ਤੋਂ ਚੋਣ ਜਿੱਤੀ ਅਤੇ 1997 ਵਿਚ ਬਣੀ ਪੰਜਾਬ ਸਰਕਾਰ ਵਿਚ ਖੇਤੀਬਾੜੀ ਮੰਤਰੀ ਦੇ ਅਹੁਦੇ ਤੇ ਰਹੇ। 2007 ਦੀਆਂ ਵਿਧਾਨ ਸਭਾ ਚੋਣਾ ਵਿਚ ਉਹ ਕਾਂਗਰਸੀ ਉਮੀਦਵਾਰ ਤੋਂ ਚੋਣ ਹਾਰ ਗਏ। ਇਸ ਤੋਂ ਬਾਅਦ 2012 ਵਿਚ ਨਵੇਂ ਹੋਂਦ ਵਿਚ ਆਏ ਵਿਧਾਨ ਸਭਾ ਹਲਕਾ ਜੈਤੋ ਤੋਂ ਵੀ ਉਹ ਕਾਂਗਰਸੀ ਉਮੀਦਵਾਰ ਤੋਂ ਦੂਜੀਵਾਰ ਚੋਣ ਹਾਰ ਗਏ ਅਤੇ ਇਹ ਹਾਰ ਉਹਨਾਂ ਦੇ ਸਿਆਸੀ ਜੀਵਨ ਦੀ ਆਖਰੀ ਹਾਰ ਸਾਬਤ ਹੋਈ।ਵਿਧਾਨ ਸਭਾ ਚੋਣਾਂ ਤੋਂ ਇਲਾਵਾ 1989 ਵਿਚ ਹੋਈਆ ਲੋਕ ਸਭਾ ਦੀਆ ਚੋਣਾਂ ਵਿਚ ਉਹਨਾਂ ਲੋਕ ਸਭਾ ਹਲਕਾ ਬਠਿੰਡਾ ਰਾਂਖਵਾਂ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਪਰ ਉਹਨੀਂ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਵਿਚ ਹਾਰ ਦਾ ਸਾਹਮਣਾ ਕਰਨਾਂ ਪਿਆ ਸੀ।ਚੋਣਾਂ ਤੋਂ ਇਲਾਵਾ ਸ੍ਰ ਗੁਰਦੇਵ ਸਿੰਘ ਬਾਦਲ ਨੇ ਸ਼ੋਮਣੀ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ 1955 ਅਤੇ 1960 ਵਿਚ ਜੋ ਮੋਰਚੇ ਲਗਾਏ ਸਨ ਉਹਨਾਂ ਵਿਚ ਸ੍ਰ ਗੁਰਦੇਵ ਸਿੰਘ ਬਾਦਲ ਨੇ ਵੀ ਪੂਰੀ ਤਨਦੇਹੀ ਨਾਲ ਹਿੱਸਾ ਲਿਆ ਸੀ ਅਤੇ ਜੇਲ੍ਹ ਕੱਟੀ ਸੀ । ਇਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਹੋਂਦ ਸਮੇਂ 1972 ਵਿਚ ਲਗਾਏ ਗਏ ਮੋਰਚੇ ਵਿਚ ਵੀ ਉਹ ਮੋਹਰੀ ਸਨ।1975 ਵਿਚ ਐਂਮਰਜੈਂਸੀ ਖਿਲਾਫ ਲਗਾਏ ਗਏ ਮੋਰਚੇ ਵਿਚ ਵੀ ਉਹਨਾਂ ਥਾਨੇ ਮੁੰਬਈ ਵਿਚ ਜੇਲ੍ਹ ਕੱਟੀ ਸੀ।
ਪਰ 2012 ਦੀਆ ਵਿਧਾਨ ਸਭਾ ਚੋਣਾਂ ਵਿਚ ਹੋਈ ਉਹਨਾਂ ਦੀ ਹਾਰ ਅਤੇ ਇਸੇ ਸਮੇਂ ਦੌਰਾਨ ਉਹਨਾ ਨੂੰ ਹੋਇਆ ਅਧਰੰਗ ਦਾ ਅਟੈਕ ਉਹਨਾਂ ਦੇ ਸਾਰੇ ਸਿਆਸੀ ਜੀਵਨ ਨੂੰ ਬਹਾਅ ਕੇ ਲੈ ਗਿਆ ਭਾਂਵੇ ਉਹਨਾਂ ਦੇ ਸਪੁੱਤਰ ਸੂਬਾ ਸਿੰਘ ਬਾਦਲ ਨੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣ ਦੇ ਜੀ ਤੋੜ ਯਤਨ ਕੀਤੇ ਪਰ ਉਹਨਾ ਖਿਲਾਫ ਹਲਕੇ ਅੰਂਦਰ ਉਭਰੀ ਹੋਈ ਗੁੱਟਬੰਦੀ ਨੇ ਉਹਨਾਂ ਦੀ ਕੋਈ ਪੇਸ਼ ਨਾਂ ਜਾਣ ਦਿੱਤੀ ਅਤੇ ਅਖੀਰ ਵਿਚ ਪਾਰਟੀ ਹਾਈ ਕਮਾਨ ਵੱਲੋਂ ਸ੍ਰ.ਗੁਰਦੇਵ ਸਿੰਘ ਬਾਦਲ ਦੀ ਪਾਰਟੀ ਦੀ ਕੀਤੀ ਗਈ ਕਰੀਬ 60 ਸਾਲ ਦੀ ਸੇਵਾ ਬਦਲੇ ਉਹਨਾਂ ਨੂੰ ਮੱਖਣ ਵਿਚੋਂ ਵਾਲ ਵਾਂਗ ਬਾਹਰ ਕਰ ਕੇ ਉਹਨਾਂ ਦੀ ਵਫਾਦਾਰੀ ਦਾ ਮੁੱਲ ਚੁਕਾਇਆ ਗਿਆ। ਜਿਸ ਸਮੇਂ ਪਾਰਟੀ ਨੂੰ ਸ੍ਰ ਗੁਰਦੇਵ ਸਿੰਘ ਬਾਦਲ ਦੀ ਲੋੜ ਸੀ ਸ੍ਰ ਗੁਰਦੇਵ ਸਿੰਘ ਬਾਦਲ ਨੇ ਨਾਂ ਧੁੱਪ ਦੇਖੀ ਨਾਂ ਛਾਂ ,ਨਾਂ ਦਿਨ ਵੇਖਿਆ ਨਾਂ ਰਾਤ ਪਰ ਜਦ ਸ੍ਰ. ਗੁਰਦੇਵ ਸਿੰਘ ਬਾਦਲ ਨੂੰ ਪਾਰਟੀ ਦੀ ਲੋੜ ਪਈ ਤਾਂ ਪਾਰਟੀ ਨੇ ਉਸ ਨੂੰ ਖੁੱਡੇ ਲਾਇਨ ਲਗਾਉਂਦੇ ਹੋਏ ਪਾਰਟੀ ਦੇ ਕਰੀਬ ਸਾਰੇ ਹੀ ਅਹੁਦਿਆ ਤੋਂ ਵਾਂਝੇ ਕਰ ਦਿੱਤਾ। ਪਾਰਟੀ ਹਾਈ ਕਮਾਨ ਦੇ ਇਸ ਫੈਸਲੇ ਬਾਰੇ ਸ੍ਰ ਬਾਦਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼੍ਰਮੋਣੀ ਅਕਾਲੀ ਦਲ ਵਿਚ ਉਹਨਾਂ ਲੋਕਾਂ ਦੀ ਕੋਈ ਲੋੜ ਨਹੀਂ ਰਹੀ ਜਿਨਾਂ ਨੇ ਪਾਰਟੀ ਨੂੰ ਮਜਬੂਤ ਕਰਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਪਾਰਟੀ ਨੂੰ ਅੱਜ ਇਸ ਮੁਕਾਮ ਤੇ ਲਿਆਦਾ ਹੈ ।ਉਹਨਾਂ ਕਿਹਾ ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਸ੍ਰ. ਗੁਰਦੇਵ ਸਿੰਘ ਬਾਦਲ ਦੇ 60 ਸਾਲ ਪਾਰਟੀ ਦੀ ਨਿਰਸਵਾਰਥ ਸੇਵਾ ਕਰਨ ਬਦਲੇ ਉਹਨਾਂ ਨੂੰ ਇਹ ਇਨਾਮ ਦਿੱਤਾ ਹੈ ਕਿ ਜਦ ਉਹ ਬਿਮਾਰ ਪੈ ਗਏ ਤਾਂ ਉਹਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਉਹਨਾਂ ਦੀਆ ਪਾਰਟੀ ਪ੍ਰਤੀ ਕੁਰਬਾਨੀਆ ਨੂੰ ਨਜਰ ਅੰਦਾਜ ਕਰ ਕੇ ਇਕ ਅਜਿਹੇ ਵਿਅਕਤੀ ਨੂੰ ਉਹਨਾਂ ਦੀ ਜਗ੍ਹਾ ਲਗਾਇਆ ਗਿਆ ਜੋ ਮਹਿਜ 6 ਮਹੀਨੇ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਇਆ ਹੈ।ਇਸ ਮੌਕੇ ਸ੍ਰ ਬਾਦਲ ਦੇ ਲੜਕੇ ਸੂਬਾ ਸਿੰਘ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਦੇ ਇਸ ਫੈਸਲੇ ਨਾਲ ਉਹਨਾਂ ਦੇ ਪਿਤਾ ਦੇ ਦਿਲ ਨੂੰ ਕਾਫੀ ਠੇਸ ਪਹੁੰਚੀ ਹੈ।



