Skip to content
Independent perspectives. Global stories.
BREAKING

ਘੁੰਮਣ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ

Share this story

Page-1_11 ਬਰਨਾਲਾ, 16 ਨਵੰਬਰ- ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐ¤ਸ ਐ¤ਸ ਪੀ ਸ. ਉਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਹੋਇਆ ਹੈ। ਇਸ ਕਾਰਨ ਜ਼ਿਲ੍ਹੇ ਵਿੱਚ ਅਪਰਾਧ ਦਾ ਗਰਾਫ ਹੇਠਾਂ ਆ ਗਿਆ ਹੈ। ਐਸ ਐਸ ਪੀ ਸ. ਘੁੰਮਣ ਤੇਜ਼ੀ ਨਾਲ ਕਾਰਵਾਈ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪੁਲਿਸ ਦੇ ਸੁਰੱਖਿਆ ਤੰਤਰ ਨੂੰ ਹੋਰ ਚੁਸਤ ਅਤੇ ਦਰੁਸਤ ਕੀਤਾ ਹੈ। ਪੁਲਿਸ ਦੀ ਮੁਸਤੈਦੀ ਕਾਰਨ ਜ਼ਿਲ੍ਹੇ ਅੰਦਰ ਕੋਈ ਵੱਡਾ ਅਪਰਾਧ ਨਹੀਂ ਹੋਇਆ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਕਿ ਥਾਣਾ ਧਨੌਲਾ, ਤਪਾ ਅਤੇ ਬਰਨਾਲਾ ਥਾਣਿਆਂ ਵਿਖੇ ਧੋਖਾਧੜੀ ਦੇ 5 ਮਾਮਲੇ ਦਰਜ ਕੀਤੇ ਗਏ ਹਨ। ਅਤੇ ਥਾਣਾ ਭਦੌੜ ਵਿਖੇ ਦਹੇਜ ਅਤੇ ਕੁੱਟਮਾਰ ਕਰਨ ਦਾ ਤਿੰਨ ਬੰਦਿਆਂ ’ਤੇ ਕੇਸ ਦਰਜ ਕਰਨ ਤੋਂ ਇਲਾਵਾ ਹੱਤਿਆ ਅਤੇ ਨਸ਼ੇ ਵੇਚਣ ਵਾਲਿਆਂ ਖਿਲਾਫ਼ ਅਲੱਗ-ਅਲੱਗ ਥਾਣਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ।

ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਧਨੌਲਾ ਵਿਖੇ ਜ਼ਿਲ•ਾ ਕੰਟਰੋਲਰ ਖਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਬਰਨਾਲਾ ਵਿਭਾਗ ਵੱਲੋਂ ਦਰਖਾਸ਼ਤ ਨੰਬਰ 1322 ਪੀ ਮਿਤੀ 24-9-14 ਨੂੰ ਦਿੱਤੀ ਗਈ ਸੀ ਜਿਸ ਵਿੱਚ ਸ਼ਿਵ ਰਾਈਸ ਮਿਲ ਦੇ ਮਾਲਕ ਨਰੇਸ ਕੁਮਾਰ ਪੁੱਤਰ ਸ਼ਰਧਾ ਰਾਮ ਅਤੇ ਗਗਨ ਰਾਈਸ ਮਿੱਲ ਧਨੌਲਾ ਦੇ ਮਾਲਕ ਮਦਨ ਗੋਪਾਲ ਪੁੱਤਰ ਸ਼ਰਧਾ ਰਾਮ ਵਾਸੀਆਨ ਧਨੌਲਾ ਨੇ ਵਿਭਾਗ ਨੂੰ ਇਕ ਝੂਠਾ ਹਲਫੀਆ ਬਿਆਨ ਦਿੱਤਾ ਸੀ ਕਿ ਉਨ•ਾਂ ਦਾ ਸ਼ਿਵ ਰਾਈਸ ਮਿੱਲ ਨਾਲ ਕੋਈ ਲੈਣਾ ਦੇਣਾ ਜਾਂ ਖੂਨ ਦਾ ਰਿਸਤਾ ਨਹੀਂ ਹੈ। ਇਹ ਹਲਫ਼ੀਆ ਬਿਆਨ ਇਸ ਲਈ ਦਿੱਤਾ ਗਿਆ ਸੀ ਕਿ ਸੀਬੀਆਈ/ਐਫਸੀਆਈ ਦੀ ਸਿਫਾਰਸ਼ ’ਤੇ ਬਲੈਕ ਲਿਸਟ ਕੀਤਾ ਗਿਆ ਸੀ। ਦੀ ਅਲਾਟਮੈਂਟ ਕਰਵਾਉਣ ਲਈ ਦਿੱਤਾ। ਪਰ ਪੜਤਾਲ ਤੋਂ ਪਤਾ ਲੱਗਿਆ ਕਿ ਦੋਵੇ ਮਿੱਲਾਂ ਦੇ ਮਾਲਕ ਸਕੇ ਭਰਾ ਹਨ। ਜਿਸ ’ਤੇ ਧਨੌਲਾ ਪੁਲਿਸ ਨੇ ਅਰੋਪੀਆਂ ਖਿਲਾਫ਼ ਧਨੌਲਾ ਥਾਣਾ ਵਿਖੇ ਧਾਰਾ 420/406 ਆਈਪੀਸੀ ਤਹਿਤ ਮਾਮਲਾ ਦਰਜ ਕਰਦਿਆਂ ਹੋਇਆਂ ਅਗਲੀ ਜਾਂਚ ਏਐਸਆਈ ਦਿਲਬਾਰ ਸਿੰਘ ਨੂੰ ਸੌਂਪੀ ਗਈ ਹੈ। ਇਸੇ ਤਰ•ਾਂ ਉਕਤ ਵਿਭਾਗ ਵੱਲੋਂ ਦਰਖਾਸ਼ਤ ਨੰਬਰ 1325ਪੀ ਮਿਤੀ 24-9-14 ਥਾਣਾ ਧਨੌਲਾ ਵਿੱਚ ਦਿੱਤੀ ਗਈ ਸੀ ਜਿਸ ਵਿੱਚ ਸ਼ਿਵਾਲਿਕ ਰਾਈਸ ਮਿਲ ਦੇ ਮਾਲਕ ਅਤੇ ਜੈਸ਼ੰਕਰ ਰਾਈਸ ਮਿਲ ਦੇ ਮਾਲਕ ਵੱਲੋਂ ਵੀ ਝੂਠਾ ਹਲਫੀਆ ਬਿਆਨ ਦਿੱਤਾ ਗਿਆ ਸੀ ਕਿ ਸ਼ਿਵਾਲਿਕ ਰਾਈਸ ਮਿਲ ਅਦਯੋਗ ਸੰਮਤੀ ਧਨੌਲਾ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਸੀਬੀਆਈ/ਐਫਸੀਆਈ ਨੇ ਜਾਂਚ ਕੀਤੀ ਤਾਂ ਦੋਵੇਂ ਪਾਰਟੀਆਂ ਦਰਮਿਆਨ ਪੈਸੇ ਦਾ ਲੈਨ ਦੇਣ ਪਾਇਆ ਗਿਆ, ਜਿਸ ਕਾਰਨ ਰਾਈਸ ਸੈਲਰ ਮਾਲਕਾਂ ਖਿਲਾਫ਼ ਥਾਣਾ ਧਨੌਲਾ ਵਿਖੇ ਮੁਕੱਦਮਾ ਨੰਬਰ 98 ਮਿਤੀ 14-11-14 ਨੂੰ ਧਾਰਾ 420/406 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਦੇ ਹੋਇਆਂ ਇਸ ਦੀ ਜਾਂਚ ਵੀ ਏ.ਐਸ.ਆਈ. ਦਿਲਬਰ ਸਿੰਘ ਨੂੰ ਸੌਂਪੀ ਗਈ ਹੈ।
ਐਸ.ਐਸ.ਪੀ. ਘੁੰਮਣ ਨੇ ਅੱਗੇ ਦੱਸਿਆ ਕਿ ਤਪਾ ਪੁਲਿਸ ਥਾਣਾ ਕੋਲ ਵੀ ਅਜੇਵੀਰ ਸਿੰਘ ਜ਼ਿਲ•ਾ ਕੰਟਰੋਲਰ ਖਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਬਰਨਾਲਾ ਨੇ ਰੇਵਤ ਰਾਈਸ ਮਿਲ ਤਪਾ ਅਤੇ ਮੰਗਲਾ ਰਾਈਸ ਮਿਲ ਤਪਾ ਦੇ ਮਾਲਕਾਂ ਨੇ ਗਲਤ ਦਸਤਾਵੇਜ ਦੇ ਕੇ ਧੋਖਾਧੜੀ ਦੇ ਮੰਤਵ ਨਾਲ ਸਰਕਾਰ ਅਤੇ ਸਬੰਧਿਤ ਮਹਿਕਮੇ ਨਾਲ ਹੇਰਾਫੇਰੀ ਕੀਤੀ ਹੈ। ਅਜੇਵੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਤਪਾ ਵਿਖੇ ਉਕਤ ਰਾਈਸ ਮਿਲ ਮਾਲਕਾਂ ਖਿਲਾਫ ਧਾਰਾ 420/406 ਆਈਪੀਸੀ ਤਹਿਤ ਮੁਕੱਦਮਾ ਨੰਬਰ 104 ਮਿਤੀ 14-11-14 ਨੂੰ ਦਰਜ ਕਰਦੇ ਹੋਏ ਅਗਲੀ ਤਫ਼ਤੀਸ ਏ.ਐਸ.ਆਈ. ਜਗਤਾਰ ਸਿੰਘ ਨੂੰ ਸੌਂਪੀ ਗਈ ਹੈ। ਉਨ•ਾਂ ਦੱਸਿਆ ਕਿ ਥਾਣਾ ਭਦੌੜ ਵਿਖੇ ਅਮਨਦੀਪ ਕੌਰ ਪੁੱਤਰੀ ਸੁੱਖਾ ਸਿੰਘ ਵਾਸੀ ਨਾਨਕਸਰ ਰੋਡ ਭਦੌੜ ਵੱਲੋਂ ਦਰਖਾਸਤ ਨੰਬਰ 4011ਬੀਪੀ ਮਿਤੀ 7-10-14 ਨੂੰ ਦਿੱਤੀ ਗਈ ਜਿਸ ਵਿੱਚ ਉਸ ਨੇ ਆਪਣੇ ਪਤੀ ਵਿੱਕੀ ਸਿੰਘ ਪੁੱਤਰ ਦੇਵ ਸਿੰਘ, ਸੱਸ ਸਿੰਦੋ ਕੌਰ ਪਤਨੀ ਦੇਵ ਸਿੰਘ ਅਤੇ ਸਹੌਰਾ ਦੇਵ ਸਿੰਘ ਪੁੱਤਰ ਮੌੜ ਸਿੰਘ ਵਾਸੀਆਨ ਨੇੜੇ ਅਨਾਜ ਮੰਡੀ ਵਾਰਡ ਨੰਬਰ 2 ਸਰਦੂਲਗੜ• ਜ਼ਿਲ•ਾ ਮਾਨਸਾ ’ਤੇ ਦੋਸ਼ ਲਗਾਇਆ ਹੈ ਕਿ ਉਕਤ ਦੋਸ਼ੀ ਉਸ ਨੂੰ ਦਾਜ ਦਹੇਜ ਹੋਰ ਲਿਆਉਣ, ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਦੇ ਸਨ। ਅਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਕੇ ਉਸ ਦਾ ਸਾਮਾਨ ਖੁਰਦਬੁਰਦ ਕਰ ਦਿੱਤਾ। ਅਮਨਦੀਪ ਕੌਰ ਦੇ ਬਿਆਨ ’ਤੇ ਥਾਣਾ ਧਨੌਲਾ ਵਿਖੇ ਧਾਰਾ 498 ਏ ਅਤੇ 406 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਦਿਆਂ ਹੋਇਆਂ ਅਗਲੀ ਜਾਂਚ ਏਐਸਆਈ ਰਣਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਥਾਣਾ ਟੱਲੇਵਾਲ ਪੁਲਿਸ ਨੇ ਅਮਰਜੀਤ ਕੌਰ ਪਤਨੀ ਜੰਗੀਰ ਸਿੰਘ ਵਾਸੀ ਰੰਧਾਵਾ ਪੱਤੀ ਟੱਲੇਵਾਲ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਟੱਲੇਵਾਲ ਨੇ ਆਪਣੇ ਪਿਤਾ ਜੰਗੀਰ ਸਿੰਘ ਦੇ ਜ਼ਮੀਨੀ ਝਗੜੇ ਚਲਦਿਆਂ ਆਪਣੀ ਲਾਈਸੰਸੀ ਰਾਈਫਲ 315 ਬੋਰ ਨਾਲ ਫਾਇਰ ਮਾਰ ਕੇ ਕਤਲ ਕਰ ਦਿੱਤਾ ਹੈ ਜਿਸ ’ਤੇ ਪੁਲਿਸ ਨੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਧਾਰਾ 302 ਆਈਪੀਸੀ ਅਤੇ 27-54-59 ਆਰਮਡ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਜਾਂਚ ਐਸਆਈ ਜਗਰਾਜ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਬਰਨਾਲਾ ਅਤੇ ਤਪਾ ਪੁਲਿਸ ਨੇ 27 ਬੋਤਲਾਂ ਸਹਿਤ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਹੈ। ਬਰਨਾਲਾ ਪੁਲਿਸ ਦੇ ਏਐਸਆਈ ਟੇਕ ਸਿੰਘ ਨੇ ਬੰਤ ਸਿੰਘ ਪੁੱਤਰ ਕਰਤਾਰ ਸਿੰਘ ਜੰਡਾਂ ਵਾਲਾ ਰੋਡ ਬਰਨਾਲਾ ਨੂੰ ਬਾਹੱਦ ਹੰਡਿਆਇਆ ਤੋਂ ਗਿਰਫਤਾਰ ਕਰਕੇ ਉਸ ਤੋਂ 15 ਬੋਤਲਾ ਸ਼ਰਾਬ ਠੇਕਾ ਦੇਸੀ ਬਰਾਮਦ ਕੀਤਾ ਹੈ। ਇਸੇ ਤਰ•ਾਂ ਤਪਾ ਪੁਲਿਸ ਦੇ ਹੌਲਦਾਰ ਜਸਪਾਲ ਸਿੰਘ ਨੇ ਨਾਇਬ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਤਪਾ ਨੂੰ ਬਾਹੱਦ  ਘੜੇਲਾ ਚੌਕ ਤਪਾ ਤੋਂ ਗਿਰਫ਼ਤਾਰ ਕਰਕੇ ਉਸ ਤੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਦੇ ਹੋਏ ਐਕਸਾਈਜ ਐਕਟ ਦੇ ਤਹਿਤ ਮਾਮਲਾ ਦਰਜ ਕਰਦੇ ਹੋਇਆਂ ਅਗਲੀ ਕਾਰਵਾਈ ਕੀਤੀ ਗਈ। ਐਸ.ਐਸ.ਪੀ. ਸ. ਘੁੰਮਣ ਨੇ ਅੱਗੇ ਦੱਸਦੇ ਹੋਇਆਂ ਕਿਹਾ ਕਿ ਸਿਟੀ ਥਾਣਾ ਪੁਲਿਸ ਕੋਲ ਲਖਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਨਿਲ ਕੁਮਾਰ ਅਤੇ ਐਮਡੀ ਰਾਜੇਸ਼ ਧੀਮਾਨ ਨੇ ਉਸ ਅਤੇ ਉਸਦੇ ਜਾਣਕਾਰਾਂ ਪਾਸੋਂ ਵੱਧ ਵਿਆਜ਼ ਦਾ ਲਾਲਚ ਦੇ ਕੇ ਆਪਣੀ ਕੰਪਨੀ ਵਿਚ ਪੈਸੇ ਲਗਵਾ ਲਏ ਅਤੇ ਇਹ ਕੰਪਨੀ ਬੰਦ ਹੋ ਗਈ। ਉਸ ਵੱਲੋਂ ਕੰਪਨੀ ਦੇ ਐਮਡੀ ਨਾਲ ਤਾਲਮੇਲ ਕਰਕੇ ਪਤਾ ਕੀਤਾ ਜਿਨ•ਾਂ ਨੇ ਉਸ ਦੇ 3,50,000 ਦੀਆਂ ਸੱਤ ਕਿਸਤਾਂ 14 ਜੁਲਾਈ ਨੂੰ ਮੋੜਨ ਦਾ ਹਲਫੀਆ ਬਿਆਨ ਦਿੱਤਾ ਸੀ। ਪਰੰਤੂ ਦੋਸੀਆਂ ਵੱਲੋਂ ਕਿਸਤਾਂ ਨਾ ਮੋੜ ਕੇ ਉਸ ਨਾਲ ਠੱਗੀ ਮਾਰੀ ਹੈ। ਲਖਵੀਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ ਪੁਲਿਸ ਨੇ ਦੋਸ਼ੀਆਂ ਖਿਲਾਫ਼ ਧਾਰਾ 420/406/34 ਆਈਪੀਸੀ ਤਹਿਤ ਮੁਕੱਦਮਾ ਨੰਬਰ 301 ਮਿਤੀ 15-11-14 ਨੂੰ ਦਰਜ ਕਰਦੇ ਹੋਇਆਂ ਅਗਲੀ ਤਫ਼ਤੀਸ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੂੰ ਸੌਂਪੀ ਗਈ ਹੈ। ਉਨ•ਾਂ ਦੱਸਿਆ ਕਿ ਥਾਣਾ ਠੁੱਲੀਵਾਲ ਵਿਖੇ ਜਗਦੇਵ ਸਿੰਘ ਪੰਚ ਪੁੱਤਰ ਨਰੰਜਣ ਸਿੰਘ ਵਾਸੀ ਗੁੰਮਟੀ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਇਆਂ ਕਿਹਾ ਕਿ ਜਰਨੈਲ ਸਿੰਘ ਸਰਪੰਚ ਪੁੱਤਰ ਨਿਹਾਲ ਸਿੰਘ ਵਾਸੀ ਗੁੰਮਟੀ ਵੱਲੋਂ ਜਗਦੇਵ ਸਿੰਘ ਦੀ ਪ੍ਰਧਾਨਗੀ ਵਾਲੀ ਲੈਟਰਪੈਡ ਚੋਰੀ ਕਰਕੇ ਉਸਦੀ ਪ੍ਰਧਾਨਗੀ ਤੋਂ ਅਸਤੀਫਾ ਲਿਖ ਕੇ ਅਤੇ ਉਸਦੇ ਜਾਲੀ ਦਸਤਖ਼ਤ ਕਰਕੇ ਮੁਹਾਲੀ ਭੇਜ ਦਿੱਤੇ ਸਨ। ਪੁਲਿਸ ਨੇ ਜਗਦੇਵ ਸਿੰਘ ਪੰਚ ਦੇ ਬਿਆਨ ’ਤੇ ਸਰਪੰਚ ਜਰਨੈਲ ਸਿੰਘ ਖਿਲਾਫ਼ ਧਾਰਾ 420/379/380 ਆਈਪੀਸੀ ਦੇ ਤਹਿਤ ਮੁਕੱਦਮਾ ਨੰਬਰ 58 ਮਿਤੀ 15-11-14 ਨੂੰ ਥਾਣਾ ਠੁੱਲੀਵਾਲ ਵਿਖੇ ਦਰਜ ਕਰਦੇ ਹੋਇਆ ਅਗਲੀ ਤਫ਼ਤੀਸ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੂੰ ਸੌਂਪੀ ਗਈ ਹੈ।

WRITTEN BY