ਹੁਸ਼ਿਆਰਪੁਰ, 15 ਨਵੰਬਰ (ਓ ਪੀ ਰਾਣਾ)- ਸ੍ਰੀ ਵਿਜੇ ਸਾਂਪਲਾ ਬਤੌਰ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਬਣਨ ਉਪਰੰਤ ਅੱਜ ਪਹਿਲੀ ਵਾਰ ਹੁਸ਼ਿਆਰਪੁਰ ਵਿਖੇ ਪਹੁੰਚੇ। ਸ੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ ਉਨ੍ਹਾਂ ਦੇ ਨਾਲ ਸਨ। ਸ੍ਰੀ ਵਿਜੇ ਸਾਂਪਲਾ ਦਾ ਜ਼ਿਲ•ਾ ਭਾਜਪਾ ਦੇ ਦਫਤਰ ਸ਼ਾਸਤਰੀ ਮਾਰਕੀਟ ਵਿਖੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ ਅਤੇ ਜ਼ਿਲ•ਾ ਪ੍ਰਧਾਨ ਭਾਜਪਾ ਸ੍ਰੀ ਸ਼ਿਵ ਸੂਦ ਨੇ ਵਿਸ਼ੇਸ਼ ਤੌਰ ਸਵਾਗਤ ਕੀਤਾ। ਇਸ ਤੋਂ ਇਲਾਵਾ ਸ੍ਰੀ ਵਿਜੇ ਸਾਂਪਲਾ ਦਾ ਰੋਇਲ ਜਿੰਮ, ਨੇੜੇ ਸਿਵਲ ਹਸਪਤਾਲ ਹੁਸ਼ਿਆਰਪੁਰ ਫਗਵਾੜਾ ਚੌਕ, ਭਗਵਾਨ ਵਾਲਮੀਕਿ ਚੌਕ, ਨਰਾਇਣ ਬੇਕਰੀ, ਘੰਟਾ ਘਰ, ਸ਼ਾਸਤਰੀ
ਮਾਰਕੀਟ, ਮੁਹੱਲਾ ਪ੍ਰੇਮਗੜ•, ਬਾਲ ਕ੍ਰਿਸ਼ਨ ਰੋਡ, ਸੈਸ਼ਨ ਚੌਕ, ਜਿਲ•ਾ ਕਚਹਿਰੀ ਅੱਡਾ ਮਾਹਿਲਪੁਰ ਵਿਖੇ ਵੱਖ-ਵੱਖ ਊਘੇ ਆਗੂਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਸ੍ਰੀ ਸਾਂਪਲਾ ਦਾ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਊਸ ਵਿਖੇ ਪਹੁੰਚਣ ਤੇ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਬੁੱਕੇ ਦੇ ਸਨਮਾਨ ਕੀਤਾ ਗਿਆ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਤੇ ਸ੍ਰੀ ਵਿਜੇ ਸਾਂਪਲਾ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜੋ ਉਨ•ਾਂ ਨੂੰ ਜਿੰਮੇਵਾਰੀ ਸੌਂਪੀ ਹੈ, ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ•ਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕਾ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਵਿਸੇਸ਼ ਤਵੱਜੋ ਦੇਣਗੇ। ਉਨ•ਾਂ ਕਿਹਾ ਕਿ ਉਹ ਕਿਸੇ ਇੱਕ ਵਰਗ ਜਾਂ ਕਿਸੇ ਇੱਕ ਖੇਤਰ ਦੇ ਨੁਮਾਇੰਦੇ ਨਹੀਂ ਹਨ, ਬਲਕਿ ਉਹ ਪੂਰੇ ਪੰਜਾਬ ਦੇ ਵਕੀਲ ਬਣ ਕੇ ਕੇਂਦਰ ਵਿੱਚ ਪਹੁੰਚੇ ਹਨ ਅਤੇ ਪੰਜਾਬ ਦੇ ਹੱਕ ਲਈ ਹਰ ਸਮੇਂ ਕੇਂਦਰ ਵਿੱਚ ਆਵਾਜ਼ ਉਠਾਉਂਦੇ ਰਹਿਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਸ ਐਸ ਪੀ ਰਾਜਜੀਤ ਸਿੰਘ ਹੁੰਦਲ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਕਮਿਸ਼ਨਰ ਨਗਰ ਨਿਗਮ ਜੇ ਸੀ ਸਭਰਵਾਲ, ਜ਼ਿਲ•ਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਵਿਧਾਇਕ ਹਲਕਾ ਦਸੂਹਾ ਬੀਬੀ ਸੁਖਜੀਤ ਕੌਰ ਸਾਹੀ, ਚੇਅਰਮੈਨ ਜ਼ਿਲ•ਾ ਯੋਜਨਾ ਕਮੇਟੀ ਜਵਾਹਰ ਲਾਲ ਖੁਰਾਨਾ, ਸੰਜੀਵ ਤਲਵਾੜ, ਕਮਲਜੀਤ ਸੇਤੀਆ, ਗਿਆਨ ਬਾਂਸਲ, ਵਿਭਾਗਾਂ ਦੇ ਅਧਿਕਾਰੀ, ਰਾਜਨੀਤਿਕ ਆਗੂ ਤੇ ਸ਼ਹਿਰੀ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।



