ਰਾਏਪੁਰ, 15 ਨਵੰਬਰ (ਪੀ. ਟੀ.)- ਬਿਲਾਸਪੁਰ ਜ਼ਿਲ੍ਹੇ ਦੇ ਸਰਕਾਰੀ ਕੈਂਪ ’ਚ ਹੋਏ ਨਸਬੰਦੀ ਕੈਂਪ ਦੇ ਬਾਅਦ ਮੌਤ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਪਰਿਵਾਰ ਨੂੰ ਮਿਲਣ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਪਹੁੰਚੇ । ਛੱਤੀਸਗੜ੍ਹ ਸਰਕਾਰ ਨੇ ਮੰਨਿਆ ਕਿ ਨਸਬੰਦੀ ਦੇ ਬਾਅਦ ਜੋ ਸਿਪਰੋਸੀਨ ਦਵਾ ਦਿੱਤੀ ਗਈ ਉਹ ਜ਼ਹਿਰੀਲੀ ਸੀ। ਰਾਜ ਦੇ ਮੁੱਖ ਸਕੱਤਰ (ਸਿਹਤ) ਡਾ: ਅਲੋਕ ਸ਼ੁਕਲਾ ਨੇ ਕਿਹਾ ਕਿ ਸਿਪਰੋਸੀਨ ‘ਚ ਜ਼ਹਿਰੀਲਾ ਪਦਾਰਥ ਜ਼ਿੰਕ ਫਾਸਫੇਟ ਮਿਲੇ ਹੋਣ ਦਾ ਸ਼ੱਕ ਹੈ। ਜਿਸ ਕੰਪਾਊਂਡ ‘ਚ ਸਿਪਰੋਸੀਨ ਤਿਆਰ ਕੀਤੀ ਜਾ ਰਹੀ ਸੀ ,ਉੱਥੇ ਚੂਹੇ ਮਾਰਨ ਵਾਲੀ ਦਵਾਈ ਵੀ ਬਣਾਈ ਜਾਂਦੀ ਹੈ । ਡਾ: ਸ਼ੁਕਲਾ ਨੇ ਕਿਹਾ ਹੈ ਕਿ ਜੋ ਦਵਾਈ ਦੇ ਸੈਂਪਲ ਲਏ ਗਏ ਹਨ ਉਨ੍ਹਾਂ ਦੀ ਜਾਂਚ ਬਿਲਾਸਪੁਰ ਦੇ ਸਾਇੰਸ ਕਾਲਜ ‘ਚ ਕਰਵਾਈ ਗਈ ਹੈ । ਅਜਿਹਾ ਲੱਗਦਾ ਹੈ ਕਿ ਸਿਪਰੋਸੀਨ ਬਣਾਉਂਦੇ ਸਮੇਂ ਉਸ ‘ਚ ਜ਼ਿੰਕ ਫਾਸਫੇਟ ਮਿਲਾ ਦਿੱਤਾ ਹੋਵੇ ।ਹੁਣ ਦਵਾਈਆਂ ਦੇ ਸੈਂਪਲ ਕੋਲਕਾਤਾ ‘ਚ ਭੇਜੇ ਗਏ ਹਨ ।



