Skip to content
Independent perspectives. Global stories.
BREAKING

ਬਾਦਲ ਆਪਣੇ ਚਹੇਤਿਆਂ ਦੀਆਂ ਜ਼ਮੀਨਾਂ ਦਾ ਮੁੱਲ ਪਵਾਉਣ ਲਈ ਚੰਡੀਗੜ ਦੀ ਮੰਗ ਭੁੱਲਕੇ ਨਵਾਂ ਚੰਡੀਗੜ ਉਸਾਰਨ ਜਾ ਰਹੇ ਹਨ : ਬੀਬੀ ਬਰਨਾਲਾ

Share this story

ਬਰਨਾਲਾ, 28 ਜੁਲਾਈ (ਜਤਿੰਦਰ ਦਿਓਗਣ)-ਸ਼੍ਰੋਮਣੀ ਅਕਾਲੀ ਦਲ ਲੋਗੋਵਾਲ ਦੀ ਪ੍ਰਧਾਨ ਬੀਬੀ ਸੁਰਜੀਤ ਕੋਰ ਬਰਨਾਲਾ ਨੇ ਅੱਜ ਆਪਣੀ ਬਰਨਾਲਾ ਰਹਾਇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜੀਵ ਲੋਗੋਵਾਲ ਸਮਝੋਤੇ ਵਿੱਚ ਚੰਡੀਗੜ ਪੰਜਾਬ ਦਾ ਹੈ
surjeet kaur barnala
ਪਹਿਲੀ ਮੱਦ ਰੱਖੀ ਗਈ ਸੀ ਲੇਕਿਨ ਬਾਦਲ ਸਰਕਾਰ ਆਪਣੇ ਰਿਸ਼ਤੇਦਾਰਾਂ ਅਤੇ ਚਹੇਤਿਆਂ ਦੀਆਂ ਜਮੀਨਾਂ ਦਾ ਭਾਅ ਅਸਮਾਨੀ ਚਾੜਨ ਲਈ ਚੰਡੀਗੜ ਪੰਜਾਬ ਦਾ ਹੈ ਵਾਲੀ ਮੰਗ ਛੱਡਕੇ ਚੰਡੀਗੜ ਦੀ ਗੋਦ ਵਿਚ ਹੀ ਨਵਾਂ ਚੰਡੀਗੜ ਉਸਾਰਨ ਦੀਆਂ ਗੱਲਾਂ ਕਰ ਰਹੀ ਹੈ ਜੋ ਕਿ ਪੰਜਾਬੀ, ਪੰਜਾਬੀਅਤ ਤੇ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੌਖਾ ਤੇ ਬੇਇਨਸਾਫੀ ਹੈ। ਬੀਬੀ ਬਰਨਾਲਾ ਨੇ ਕਿਹਾ ਕਿ ਸੰਤ ਲੋਗੋਵਾਲ ਦੀ ਬਰਸੀ ਵਾਲੇ ਅਵਸਰ ਤੋ ਚੰਡੀਗੜ ਪੰਜਾਬ ਨੂੰ ਦਵਾਓਣ ਲਈ ਘੋਲ ਦਾ ਐਲਾਨ ਕੀਤਾ ਜਾਵੇਗਾ। ਬੀਬੀ ਬਰਨਾਲਾ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦਿੱਲੀ ਸ਼ੋਮਣੀ ਕਮੇਟੀ ਦੇ ਸਾਬਕਾ ਪਧਾਨ ਪਰਮਜੀਤ ਸਿੰਘ ਸਰਨਾ ਇੱਕ ਨਿਮਾਣ ਸਿੱਖ ਵਾਂਗ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਦਕਿ ਸ੍ਰ ਸੁਰਜੀਤ ਸਿੰਘ ਬਰਨਾਲਾ ਨੂੰ ਖੰਬੇ ਨਾਲ ਬੰਨਕੇ ਸਜ਼ਾ ਲਗਾਈ ਗਈ ਸੀ ਤੇ ਬਰਨਾਲਾ ਸਾਹਿਬ ਨੇ ਵੀ ਇੱਕ ਨਿਮਾਣੇ ਸਿੱਖ ਵਾਂਗ ਅਕਾਲ ਤਖਤ ਸਾਹਿਬ ਨੂੰ ਸਰਬਉਚ ਮੰਨਦਿਆਂ ਲਗਾਈ ਸਜ਼ਾ ਨਿਭਾਈ ਸੀ ਜਦਕਿ ਸ. ਪ੍ਰਕਾਸ਼ ਸਿੰਘ ਬਾਦਲ ਆਪਣੀ ਫੌਜ ਸਾਹਿਤ ਧਾੜਵੀਆਂ ਵਾਂਗ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਹੁਣ ਲੋਕ ਹੀ ਅੰਦਾਜਾ ਲਗਾ ਲੈਣ ਕਿ ਕੋਣ ਅਸਲੀ ਸਿੱਖ ਹੈ। ਬੀਬੀ ਬਰਨਾਲਾ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਸਰਕਾਰ ਅੰਦਰ ਹਰ ਵਰਗ ਦੁਖੀ ਹੈ, ਚਾਰੋ ਤਰਫ ਨਸ਼ਿਆ ਦਾ ਪਸਾਰਾ ਹੋ ਚੁੱਕਾ ਹੈ ਤੇ ਬੇਰੁਜਗਾਰੀ ਬਿਰਾਟ ਰੂਪ ਧਾਰਨ ਕਰ ਚੁੱਕੀ ਹੈ,ਉਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਬਾਦਲ ਪਰਿਵਾਰ ਆਪਣਾ ਨਿੱਜੀ ਵਿਕਾਸ ਕਰਨ ਲੱਗਾ ਹੋਇਆ ਹੈ। ਸੁਖਬੀਰ ਸਿੰਘ ਬਾਦਲ ਲ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿਚ ਗੁੰਡਾਗਰਦੀ ਚਰਮਸੀਮਾਂ ਛੂਹ ਗਈ ਹੈ ਤੇ ਬਾਦਲ ਸਰਕਾਰ ਮਹਿੰਗਾਈ ਤੇ ਕੰਟਰੋਲ ਕਰਨ ਵਿਚ ਵੀ ਨਾਕਾਮ ਸਿੱਧ ਹੋਈ ਹੈ ਉਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਪੈਟਰੋਲ ਦਾ ਰੇਟ 80 ਰੁਪਏ ਪ੍ਰਤੀ ਲੀਟਰ ਦੇ ਨਜਦੀਕ ਪਹੁੰਚ ਗਿਆ ਹੈ ਜਦ ਕਿ ਬਾਕੀ ਰਾਜਾਂ ਵਿਚ ਸਰਕਾਰਾਂ ਨੇ ਆਪਣੇ ਪੱਧਰ ਤੇ ਵੈਟ ਘਟਾਕੇ ਸਸਤਾ ਪੈਟਰੋਲ ਜਨਤਾ ਨੂੰ ਮੁਹੱਈਆ ਕਰਵਾ ਰਹੀਆਂ ਹਨ। ਬੀਬੀ ਬਰਨਾਲਾ ਨੇ ਕਿਹਾ ਕਿ ਆਂਓਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਮੂੰਹ ਨਾ ਲਗਾਇਆ ਜਾਵੇ।

WRITTEN BY