Skip to content
Independent perspectives. Global stories.
BREAKING

ਕਾਮਰੇਡ ਮੰਡੀਕਲਾਂ ਨੂੰ ਸੈਂਕੜੇ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਵਿਦਾਇਗੀ

Share this story

ਮੰਡੀਕਲਾਂ/ਬਠਿੰਡਾ, 28 ਜੁਲਾਈ (ਗੁਰਦੀਪ ਮਾਨ)-ਰਾਮਪੁਰਾ ਫੂਲ ਦੇ ਇਲਾਕੇ ਨੂੰ ਸੂਹੇ ਰੰਗ ਦੀ ਪਾਹ ਲਾ ਕੇ ਜਿੰਦਗੀ ਭਰ ਮਿਹਨਤਕਸ ਅਵਾਮ ਲਈ ਜੂਝਣ ਵਾਲੇ ਕਾ: ਕਰਤਾਰ ਸਿੰਘ ਮੰਡੀਕਲਾਂ ਅੱਜ ਵੱਡੇ ਤੜਕੇ ਅੰਤਿਮ ਵਿਛੋੜਾ ਦੇ ਗਏ। ‘ਕਰਤਾਰ ਤੇਰੀ ਸੋਚ ਤੇ ਪਹਿਰਾ ਦੇਆਂਗੇ ਠੋਕ ਕੇ’ ਤੇ ‘ਕਾ: ਮੰਡੀਕਲਾਂ ਅਮਰ ਰਹੇ ਅਮਰ ਰਹੇ’ ਦੇ ਅਕਾਸ ਗੁੰਜਾਊਂ ਨਾਅਰੇ ਲਾਉਂਦਿਆਂ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਆਪਣੇ ਆਗੂ ਨੂੰ ਅੰਤਿਮ ਵਿਦਾਇਗੀ ਦਿੱਤੀ। ਕਾ: ਜੰਗੀਰ ਸਿੰਘ ਜੋਗਾ ਤੇ ਕਾ: ਧਰਮ ਸਿੰਘ ਫੱਕਰ ਵਰਗੇ ਇਨਕਲਾਬੀ ਆਗੂਆਂ ਤੋਂ ਮਾਰਕਸਵਾਦ ਦੀ ਗੁੜਤੀ ਲੈਣ ਵਾਲਾ ਕਾ: ਮੰਡੀਕਲਾਂ ਕੁਝ ਉਹਨਾਂ ਚੋਣਵੇਂ ਜਥੇਬੰਦਕਾਂ ਚੋਂ ਇੱਕ ਸੀ, ਜਿਹਨਾਂ ਨੇ ਰਾਮਪੁਰਾਫੂਲ ਇਲਾਕੇ ਵਿੱਚ ਕਮਿਊਨਿਸਟ ਲਹਿਰ ਦੀ ਉਸਾਰੀ ਕੀਤੀ। ਪਿੰਡ ਦੇ ਲੋਕਾਂ ਨੇ 1961 ਦੀਆਂ ਚੋਣਾਂ ਦੌਰਾਨ ਆਪਣੇ ਇਸ ਆਗੂ ਨੂੰ ਸਰਪੰਚੀ ਦੇ ਅਹੁਦੇ ਨਾਲ ਨਿਵਾਜਿਆ, ਜਿਹਨਾਂ ਨੇ ਆਪਣੇ ਹਮਵਤਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। 1951 ਵਿੱਚ ਕਮਿਊਨਿਸਟ ਲਹਿਰ ਨਾਲ ਜੁੜ ਕੇ ਕਾ: ਕਰਤਾਰ ਨੇ ਜਿੰਦਗੀ ਭਰ ਦੱਬੇ ਕੁਚਲੇ ਲੋਕਾਂ ਲਈ ਬੇਕਿਰਕੀ ਨਾਲ ਸੰਘਰਸ ਕੀਤਾ। ਇਸ ਅਰਸੇ ਦੌਰਾਨ ਲੱਗੇ ਹਰ ਮੋਰਚੇ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਉਹਨਾਂ ਨੇ ਕਈ ਵਾਰ ਜੇਲ੍ਹ ਯਾਤਰਾ ਕੀਤੀ। ਉਹ ਰਾਮਪੁਰਾਫੂਲ ਬਲਾਕ ਦੀ ਸੀ ਪੀ ਆਈ ਦੇ ਸਕੱਤਰ ਤੋਂ ਇਲਾਵਾ ਸੂਬਾ ਕੌਂਸਲ ਅਤੇ ਸੁਬਾਈ ਕੰਟਰੌਲ ਕਮਿਸਨ ਦੇ ਮੈਂਬਰ ਰਹਿ ਚੁੱਕੇ ਸਨ। ਕਿਸਾਨਾਂ ਦੇ ਇਸ ਸੁਬਾਈ ਆਗੂ ਨੇ 1962 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਅਣਥੱਕ ਮਿਹਨਤ ਕਰਦਿਆਂ ਪ੍ਰਸਿੱਧ ਕਮਿਊਨਿਸਟ ਆਗੂ ਮਾ: ਬਾਬੂ ਸਿੰਘ ਨੂੰ ਵਿਧਾਇਕ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਆਪਣੇ ਪਰਿਵਾਰ ਦੇ ਅਦਰਸ਼ ਮੁਖੀ ਵਜੋਂ ਜਿੱਥੇ ਉਹਨਾਂ ਆਪਣੇ ਦੋ ਬੇਟਿਆ ਨਛੱਤਰ ਸਿੰਘ ਤੇ ਰਘਵੀਰ ਸਿੰਘ ਅਤੇ ਇੱਕ ਬੇਟੀ ਨੂੰ ਚੰਗੇ ਸੰਸਕਾਰ ਤੇ ਵਿੱਦਿਆ ਦਿਵਾਈ, ਉੱਥੇ ਸਮੁੱਚੇ ਪਰਿਵਾਰ ਨੂੰ ਕਮਿਊਨਿਸਟ ਲਹਿਰ ਨਾਲ ਜੋੜਿਆ, ਜੋ ਅੱਜ ਤੱਕ ਕਾਇਮ ਹੈ। ਉਹਨਾਂ ਦਾ ਪੋਤਰਾ ਪਰਦੀਪ ਮੰਡੀਕਲਾਂ ਇਸ ਜਿਲ੍ਹੇ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਨੂੰ ਜਥੇਬੰਦ ਕਰਨ ਤੋਂ ਇਲਾਵਾ ਅੱਜ ਕੱਲ੍ਹ ਸਰਵ ਹਿੰਦ ਨੌਜਵਾਨ ਸਭਾ ਦਾ ਸਰਗਰਮ ਕਾਰਕੁੰਨ ਹੈ। ਕਾ: ਮੰਡੀਕਲਾਂ ਦੀ ਮੌਤ ਤੇ ਡਾਢਾ ਦੁੱਖ ਪ੍ਰਗਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਐਗਜੈਕਟਿਵ ਦੇ ਮੈਂਬਰ ਡਾ: ਜੁਗਿੰਦਰ ਦਿਆਲ, ਸੁਬਾਈ ਸਕੱਤਰ ਕਾ: ਬੰਤ ਸਿੰਘ ਬਰਾੜ, ਕੌਮੀ ਕੌਂਸਲ ਦੇ ਮੈਂਬਰ ਕਾ: ਭੁਪਿੰਦਰ ਸਾਂਬਰ ਅਤੇ ਕਾ: ਹਰਦੇਵ ਅਰਸੀ, ਕਾ: ਜਗਰੂਪ, ਇਸਤਰੀ ਸਭਾ ਦੀ ਪ੍ਰਮੁੱਖ ਆਗੂ ਬੀਬੀ ਕੁਸਲ ਭੌਰਾ, ਜਿਲ੍ਹਾ ਸਕੱਤਰ ਕਾ: ਜਗਜੀਤ ਜੋਗਾ, ਸੀ ਪੀ ਐਮ ਦੇ ਜਿਲ੍ਹਾ ਸਕੱਤਰ ਕਾ: ਸੱਤਪਾਲ ਭਾਰਤੀ, ਉਹਨਾਂ ਦੇ ਕਰੀਬੀ ਸਾਥੀ ਤੇ ਬਜੁਰਗ ਕਮਿਊਨਿਸਟ ਲੀਡਰ ਕਾ: ਗੁਲਾਬ ਖਾਂ ਘੁੜੈਲੀ, ਸੀ ਪੀ ਐਮ ਪੰਜਾਬ ਦੇ ਜਿਲ੍ਹਾ ਸਕੱਤਰ ਕਾ: ਮਹੀਂਪਾਲ ਨੇ ਉਹਨਾਂ ਦੇ ਵਿਛੋੜੇ ਨੂੰ ਕਮਿਊਨਿਸਟ ਲਹਿਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ। ਇਸ 85 ਸਾਲਾ ਆਗੂ ਦੀ ਦੇਹ ਤੇ ਸੀ ਪੀ ਆਈ ਦੀ ਪੰਜਾਬ ਇਕਾਈ ਵੱਲੋਂ ਸੂਬਾ ਅਗਜੈਕਟਿਵ ਮੈਂਬਰ ਕਾ: ਕੁਲਦੀਪ ਭੋਲਾ, ਬਲਕਰਨ ਸਿੰਘ ਬਰਾੜ ਅਤੇ ਸੁਰਜੀਤ ਸਿੰਘ ਸੋਹੀ ਐਡਵੋਕੇਟ ਨੇ ਲਾਲ ਝੰਡਾ ਪਾਇਆ, ਜਦ ਕਿ ਜਿਲ੍ਹਾ ਅਤੇ ਰਾਮਪੁਰਾਫੂਲ ਇਕਾਈ ਵੱਲੋਂ ਕਾ: ਅਮਰੀਕ ਸਿੰਘ ਫੂਲ, ਡਾ: ਅਜੈ ਹਿੰਦੀ ਅਤੇ ਮੇਘ ਰਾਜ ਨੇ ਲਾਲ ਝੰਡਾ ਪਾ ਕੇ ਆਪਣੇ ਆਗੂ ਨੂੰ ਅਕੀਦਤ ਭੇਂਟ ਕੀਤੀ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸਾਮਲ ਹੋਣ ਵਾਲਿਆਂ ਚੋਂ ਸੀ ਪੀ ਐਮ ਦੇ ਆਗੂ ਜਸਵੀਰ ਸਿੰਘ ਅਕਲੀਆ, ਗੁਰਤੇਜ ਸਿੰਘ ਤੋਂ ਇਲਾਵਾ ਇਸਤਰੀ ਆਗੂ ਜਸਵੀਰ ਕੌਰ ਸਰਾਂ, ਅਮਰਜੀਤ ਕੌਰ ਭੁੱਲਰ, ਕਾ: ਹਰੀ ਸਿੰਘ, ਕਾ: ਆਤਮਾ ਸਿੰਘ, ਕਾ: ਜੀਤਾ ਸਿੰਘ ਪਿੱਥੋ ਪ੍ਰਮੁੱਖ ਸਨ।ਮੰਡੀਕਲਾਂ/ਬਠਿੰਡਾ, 28 ਜੁਲਾਈ (ਗੁਰਦੀਪ ਮਾਨ)-ਰਾਮਪੁਰਾ ਫੂਲ ਦੇ ਇਲਾਕੇ ਨੂੰ ਸੂਹੇ ਰੰਗ ਦੀ ਪਾਹ ਲਾ ਕੇ ਜਿੰਦਗੀ ਭਰ ਮਿਹਨਤਕਸ ਅਵਾਮ ਲਈ ਜੂਝਣ ਵਾਲੇ ਕਾ: ਕਰਤਾਰ ਸਿੰਘ ਮੰਡੀਕਲਾਂ ਅੱਜ ਵੱਡੇ ਤੜਕੇ ਅੰਤਿਮ ਵਿਛੋੜਾ ਦੇ ਗਏ। ‘ਕਰਤਾਰ ਤੇਰੀ ਸੋਚ ਤੇ ਪਹਿਰਾ ਦੇਆਂਗੇ ਠੋਕ ਕੇ’ ਤੇ ‘ਕਾ: ਮੰਡੀਕਲਾਂ ਅਮਰ ਰਹੇ ਅਮਰ ਰਹੇ’ ਦੇ ਅਕਾਸ ਗੁੰਜਾਊਂ ਨਾਅਰੇ ਲਾਉਂਦਿਆਂ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਆਪਣੇ ਆਗੂ ਨੂੰ ਅੰਤਿਮ ਵਿਦਾਇਗੀ ਦਿੱਤੀ। ਕਾ: ਜੰਗੀਰ ਸਿੰਘ ਜੋਗਾ ਤੇ ਕਾ: ਧਰਮ ਸਿੰਘ ਫੱਕਰ ਵਰਗੇ ਇਨਕਲਾਬੀ ਆਗੂਆਂ ਤੋਂ ਮਾਰਕਸਵਾਦ ਦੀ ਗੁੜਤੀ ਲੈਣ ਵਾਲਾ ਕਾ: ਮੰਡੀਕਲਾਂ ਕੁਝ ਉਹਨਾਂ ਚੋਣਵੇਂ ਜਥੇਬੰਦਕਾਂ ਚੋਂ ਇੱਕ ਸੀ, ਜਿਹਨਾਂ ਨੇ ਰਾਮਪੁਰਾਫੂਲ ਇਲਾਕੇ ਵਿੱਚ ਕਮਿਊਨਿਸਟ ਲਹਿਰ ਦੀ ਉਸਾਰੀ ਕੀਤੀ। ਪਿੰਡ ਦੇ ਲੋਕਾਂ ਨੇ 1961 ਦੀਆਂ ਚੋਣਾਂ ਦੌਰਾਨ ਆਪਣੇ ਇਸ ਆਗੂ ਨੂੰ ਸਰਪੰਚੀ ਦੇ ਅਹੁਦੇ ਨਾਲ ਨਿਵਾਜਿਆ, ਜਿਹਨਾਂ ਨੇ ਆਪਣੇ ਹਮਵਤਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। 1951 ਵਿੱਚ ਕਮਿਊਨਿਸਟ ਲਹਿਰ ਨਾਲ ਜੁੜ ਕੇ ਕਾ: ਕਰਤਾਰ ਨੇ ਜਿੰਦਗੀ ਭਰ ਦੱਬੇ ਕੁਚਲੇ ਲੋਕਾਂ ਲਈ ਬੇਕਿਰਕੀ ਨਾਲ ਸੰਘਰਸ ਕੀਤਾ। ਇਸ ਅਰਸੇ ਦੌਰਾਨ ਲੱਗੇ ਹਰ ਮੋਰਚੇ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਉਹਨਾਂ ਨੇ ਕਈ ਵਾਰ ਜੇਲ੍ਹ ਯਾਤਰਾ ਕੀਤੀ। ਉਹ ਰਾਮਪੁਰਾਫੂਲ ਬਲਾਕ ਦੀ ਸੀ ਪੀ ਆਈ ਦੇ ਸਕੱਤਰ ਤੋਂ ਇਲਾਵਾ ਸੂਬਾ ਕੌਂਸਲ ਅਤੇ ਸੁਬਾਈ ਕੰਟਰੌਲ ਕਮਿਸਨ ਦੇ ਮੈਂਬਰ ਰਹਿ ਚੁੱਕੇ ਸਨ। ਕਿਸਾਨਾਂ ਦੇ ਇਸ ਸੁਬਾਈ ਆਗੂ ਨੇ 1962 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਅਣਥੱਕ ਮਿਹਨਤ ਕਰਦਿਆਂ ਪ੍ਰਸਿੱਧ ਕਮਿਊਨਿਸਟ ਆਗੂ ਮਾ: ਬਾਬੂ ਸਿੰਘ ਨੂੰ ਵਿਧਾਇਕ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਆਪਣੇ ਪਰਿਵਾਰ ਦੇ ਅਦਰਸ਼ ਮੁਖੀ ਵਜੋਂ ਜਿੱਥੇ ਉਹਨਾਂ ਆਪਣੇ ਦੋ ਬੇਟਿਆ ਨਛੱਤਰ ਸਿੰਘ ਤੇ ਰਘਵੀਰ ਸਿੰਘ ਅਤੇ ਇੱਕ ਬੇਟੀ ਨੂੰ ਚੰਗੇ ਸੰਸਕਾਰ ਤੇ ਵਿੱਦਿਆ ਦਿਵਾਈ, ਉੱਥੇ ਸਮੁੱਚੇ ਪਰਿਵਾਰ ਨੂੰ ਕਮਿਊਨਿਸਟ ਲਹਿਰ ਨਾਲ ਜੋੜਿਆ, ਜੋ ਅੱਜ ਤੱਕ ਕਾਇਮ ਹੈ। ਉਹਨਾਂ ਦਾ ਪੋਤਰਾ ਪਰਦੀਪ ਮੰਡੀਕਲਾਂ ਇਸ ਜਿਲ੍ਹੇ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਨੂੰ ਜਥੇਬੰਦ ਕਰਨ ਤੋਂ ਇਲਾਵਾ ਅੱਜ ਕੱਲ੍ਹ ਸਰਵ ਹਿੰਦ ਨੌਜਵਾਨ ਸਭਾ ਦਾ ਸਰਗਰਮ ਕਾਰਕੁੰਨ ਹੈ। ਕਾ: ਮੰਡੀਕਲਾਂ ਦੀ ਮੌਤ ਤੇ ਡਾਢਾ ਦੁੱਖ ਪ੍ਰਗਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਐਗਜੈਕਟਿਵ ਦੇ ਮੈਂਬਰ ਡਾ: ਜੁਗਿੰਦਰ ਦਿਆਲ, ਸੁਬਾਈ ਸਕੱਤਰ ਕਾ: ਬੰਤ ਸਿੰਘ ਬਰਾੜ, ਕੌਮੀ ਕੌਂਸਲ ਦੇ ਮੈਂਬਰ ਕਾ: ਭੁਪਿੰਦਰ ਸਾਂਬਰ ਅਤੇ ਕਾ: ਹਰਦੇਵ ਅਰਸੀ, ਕਾ: ਜਗਰੂਪ, ਇਸਤਰੀ ਸਭਾ ਦੀ ਪ੍ਰਮੁੱਖ ਆਗੂ ਬੀਬੀ ਕੁਸਲ ਭੌਰਾ, ਜਿਲ੍ਹਾ ਸਕੱਤਰ ਕਾ: ਜਗਜੀਤ ਜੋਗਾ, ਸੀ ਪੀ ਐਮ ਦੇ ਜਿਲ੍ਹਾ ਸਕੱਤਰ ਕਾ: ਸੱਤਪਾਲ ਭਾਰਤੀ, ਉਹਨਾਂ ਦੇ ਕਰੀਬੀ ਸਾਥੀ ਤੇ ਬਜੁਰਗ ਕਮਿਊਨਿਸਟ ਲੀਡਰ ਕਾ: ਗੁਲਾਬ ਖਾਂ ਘੁੜੈਲੀ, ਸੀ ਪੀ ਐਮ ਪੰਜਾਬ ਦੇ ਜਿਲ੍ਹਾ ਸਕੱਤਰ ਕਾ: ਮਹੀਂਪਾਲ ਨੇ ਉਹਨਾਂ ਦੇ ਵਿਛੋੜੇ ਨੂੰ ਕਮਿਊਨਿਸਟ ਲਹਿਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ। ਇਸ 85 ਸਾਲਾ ਆਗੂ ਦੀ ਦੇਹ ਤੇ ਸੀ ਪੀ ਆਈ ਦੀ ਪੰਜਾਬ ਇਕਾਈ ਵੱਲੋਂ ਸੂਬਾ ਅਗਜੈਕਟਿਵ ਮੈਂਬਰ ਕਾ: ਕੁਲਦੀਪ ਭੋਲਾ, ਬਲਕਰਨ ਸਿੰਘ ਬਰਾੜ ਅਤੇ ਸੁਰਜੀਤ ਸਿੰਘ ਸੋਹੀ ਐਡਵੋਕੇਟ ਨੇ ਲਾਲ ਝੰਡਾ ਪਾਇਆ, ਜਦ ਕਿ ਜਿਲ੍ਹਾ ਅਤੇ ਰਾਮਪੁਰਾਫੂਲ ਇਕਾਈ ਵੱਲੋਂ ਕਾ: ਅਮਰੀਕ ਸਿੰਘ ਫੂਲ, ਡਾ: ਅਜੈ ਹਿੰਦੀ ਅਤੇ ਮੇਘ ਰਾਜ ਨੇ ਲਾਲ ਝੰਡਾ ਪਾ ਕੇ ਆਪਣੇ ਆਗੂ ਨੂੰ ਅਕੀਦਤ ਭੇਂਟ ਕੀਤੀ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸਾਮਲ ਹੋਣ ਵਾਲਿਆਂ ਚੋਂ ਸੀ ਪੀ ਐਮ ਦੇ ਆਗੂ ਜਸਵੀਰ ਸਿੰਘ ਅਕਲੀਆ, ਗੁਰਤੇਜ ਸਿੰਘ ਤੋਂ ਇਲਾਵਾ ਇਸਤਰੀ ਆਗੂ ਜਸਵੀਰ ਕੌਰ ਸਰਾਂ, ਅਮਰਜੀਤ ਕੌਰ ਭੁੱਲਰ, ਕਾ: ਹਰੀ ਸਿੰਘ, ਕਾ: ਆਤਮਾ ਸਿੰਘ, ਕਾ: ਜੀਤਾ ਸਿੰਘ ਪਿੱਥੋ ਪ੍ਰਮੁੱਖ ਸਨ।

WRITTEN BY