ਕਰਾਚੀ, 11 ਨਵੰਬਰ (ਪੀ. ਟੀ.)- ਪਾਕਿਸਤਾਨ ਦੇ ਦ¤ਖਣੀ ਸਿੰਧ ਸੂਬੇ ਵਿਚ ਇਕ ਯਾਤਰੀ ਬ¤ਸ ਦੇ ਟਰ¤ਕ ਨਾਲ ਟਕਰਾਉਣ ਕਾਰਨ 21 ਔਰਤਾਂ ਅਤੇ 18 ਬ¤ਚਿਆਂ ਸਮੇਤ ਘ¤ਟੋ ਘ¤ਟ 56 ਵਿਅਕਤੀ ਮਾਰੇ ਗਏ। ਜਦੋਂ ਬ¤ਸ ਸਿੰਧ ਦੇ ਸੁਕੂਰ ਜ਼ਿਲ੍ਹੇ ਵਿਚ ਥੇਰੀ ਬਾਈਪਾਸ ‘ਤੇ ਟਰ¤ਕ ਨਾਲ ਟਕਰਾਈ ਉਸ ਸਮੇਂ ਇਹ ਉ¤ਤਰ ਪ¤ਛਮ ਵਿਚ ਖ਼ੈਬਰ ਪਖਤੂਨਵਾ ਸੂਬੇ ਤੋਂ ਕਰਾਚੀ ਜਾ ਰਹੀ ਸੀ। ਇਕ ਪੁਲਿਸ ਅਧਿਕਾਰੀ ਅਫਜ਼ਲ ਸਮੋਰੋ ਨੇ ਪ¤ਤਰਕਾਰਾਂ ਦ¤ਸਿਆ ਕਿ ਦੁਰਘਟਨਾ ਵਿਚ ਘ¤ਟੋ ਘ¤ਟ 56 ਵਿਅਕਤੀ ਮਾਰੇ ਗਏ ਹਨ। ਖੈਰਪੁਰ ਹਸਪਤਾਲ ਦੇ ਇਕ ਡਾਕਟਰ ਨੇ ਦ¤ਸਿਆ ਕਿ ਮ੍ਰਿਤਕਾਂ ਵਿਚ 21 ਔਰਤਾਂ ਅਤੇ 18 ਬ¤ਚੇ ਸ਼ਾਮਿਲ ਹਨ। ਹਾਦਸੇ ਵਿਚ ਜ਼ਖ਼ਮੀ ਹੋਏ 15 ਵਿਅਕਤੀਆਂ ਦਾ ਵ¤ਖ ਵ¤ਖ ਹਸਪਤਾਲਾਂ ‘ਚ ਇਲਾਜ ਚ¤ਲ ਰਿਹਾ ਹੈ। ਪੁਲਿਸ ਨੇ ਦ¤ਸਿਆ ਕਿ ਮੁ¤ਢਲੀ ਜਾਂਚ ਤੋਂ ਇਹ ਗ¤ਲ ਸਾਹਮਣੇ ਆਈ ਹੈ ਕਿ ਹਾਦਸਾ ਬ¤ਸ ਡਰਾਈਵਰ ਦੀ ਲਾਪਰਵਾਹੀ ਨਾਲ ਵਰਤਿਆ ਹੈ। ਹਾਦਸੇ ਬਾਰੇ ਆਪਾ ਵਿਰੋਧੀ ਰਿਪੋਰਟਾਂ ਮਿਲ ਰਹੀਆਂ ਹਨ।


