Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ 7 ਫੀਸਦੀ ਮਹਿੰਗਾਈ ਭੱਤਾ ਐਲਾਨ ਕੀਤਾ

Share this story

ਚੰਡੀਗੜ੍ਹ, 11 ਨਵੰਬਰ (ਨਾਗਪਾਲ)- ਹਰਿਆਣਾ ਸਰਕਾਰ ਨੇ ਅੱਜ ਰਾਜ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੀ ਦਰਾਂ ਤੇ ਪੈਨਸ਼ਨ ਭੋਗੀਆਂ ਅਤੇ ਪਰਿਵਾਰਕ ਪੈਨਸ਼ਨਭੋਗੀਆਂ ਨੂੰ ਦਿੱਤੀ ਜਾ ਰਹੀ ਮਹਿੰਗਾਈ ਰਾਹਤ ਦਰਾਂ ਵਿਚ ਪਹਿਲੀ ਜੁਲਾਈ, 2014 ਤੋਂ 7 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਵੱਧੀ ਹੋਈ ਰਕਮ ਦੀ ਕਿਸ਼ਤ ਵੀ ਜਾਰੀ ਕੀਤੀ  ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇਹ ਐਲਾਨ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਹੁਣ ਮਹਿੰਗਾਈ ਭੱਤਾ 100 ਫੀਸਦੀ ਤੋਂ ਵੱਧਾ ਕੇ 107 ਫੀਸਦੀ ਮਿਲੇਗਾ ਅਤੇ ਇਸ ਤਰ੍ਹਾਂ ਇਸ ਵਿਚ 7 ਫੀਸਦੀ ਦਾ ਵਾਧਾ ਹੋਵੇਗਾ।

WRITTEN BY