Skip to content
Independent perspectives. Global stories.
BREAKING

ਅਹਿਮ ਸਿਖਰ ਬੈਠਕਾਂ ’ਚ ਹਿ¤ਸਾ ਲੈਣ ਲਈ ਪ੍ਰਧਾਨ ਮੰਤਰੀ 10 ਦਿਨਾਂ ਵਿਦੇਸ਼ ਯਾਤਰਾ ’ਤੇ ਹੋਏ ਰਵਾਨਾ

Share this story

ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਐਕਟ ਈਸਟ ਨੀਤੀ ‘ਚ ਆਸਿਆਨ ਮੁ¤ਖ ਕੇਂਦਰ ਬਿੰਦੂ ਹੈ। ਮੋਦੀ ਅ¤ਜ ਮਿਆਂਮਾਰ ਰਵਾਨਾ ਹੋ ਗਏ ਜਿਥੇ ਉਹ ਦਸ ਦੇਸ਼ਾਂ ਦੇ ਇਸ ਸਮੂਹ ਦੀ ਸਿਖਰ ਬੈਠਕ ਅਤੇ ਪੂਰਬੀ ਏਸ਼ੀਆਈ ਬੈਠਕ ‘ਚ ਹਿ¤ਸਾ ਲੈਣਗੇ। ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਤੋਂ ਰਵਾਨਾ ਹੋਏ। ਆਪਣੀ ਇਸ ਦਸ ਦਿਨਾਂ ਵਿਦੇਸ਼ ਯਾਤਰਾ ‘ਚ ਉਹ ਨੇ-ਪੀ-ਤਾਵ ਜਾਣਗੇ। ਇਸ ਦਸ ਦਿਨਾਂ ਦੇ ਦੌਰੇ ਦੌਰਾਨ ਜੀ-20 ਦੀ ਸਿਖਰ ਬੈਠਕ ‘ਚ ਹਿ¤ਸਾ ਲੈਣ ਲਈ ਆਸਟ੍ਰੇਲੀਆ ਅਤੇ ਉਸ ਤੋਂ ਬਾਅਦ ਫਿਜ਼ੀ ਵੀ ਜਾਣਗੇ।  ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ‘ਚ ਉਹ 15 ਨਵੰਬਰ ਨੂੰ ਵਿਸ਼ਵ ਦੀ ਸਭ ਤੋਂ ਵਿਕਸਤ ਅਤੇ ਮਜ਼ਬੂਤ ਅਰਥ ਵਿਵਸਥਾ ਵਾਲੇ ਦੇਸ਼ਾਂ ਦੇ ਸਮੂਹ ਜੀ-20 ਦੀ ਸਾਲਾਨਾ ਸਿਖਰ ਬੈਠਕ ‘ਚ ਹਿ¤ਸਾ ਲੈਣਗੇ। ਮੋਦੀ 1986 ਤੋਂ ਬਾਅਦ ਆਸਟ੍ਰੇਲੀਆ ਜਾਣ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।

WRITTEN BY