Skip to content
Independent perspectives. Global stories.
BREAKING

ਮਹਾਰਾਸ਼ਟਰ ’ਚ ਭਾਜਪਾ ਸਰਕਾਰ ਲਈ ਪ੍ਰੀਖਿਆ ਦੀ ਘੜੀ ਅੱਜ

Share this story

ਕਾਂਗਰਸ ਤੋਂ ਬਿਨਾਂ ਸਾਰੀਆਂ ਪਾਰਟੀਆਂ ਦੀ ਹਿਮਾਇਤ ਮਨਜ਼ੂਰ : ਭਾਜਪਾ

Page-1_06 ਨਵੀਂ ਦਿ¤ਲੀ, 11 ਨਵੰਬਰ (ਪੀ. ਟੀ. ਲਾਇਵ)- ਮਹਾਰਾਸ਼ਟਰ ’ਚ ਸ੍ਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਨਵੀਂ ਬਣੀ ਭਾਜਪਾ ਸਰਕਾਰ ਲਈ ਕਲ੍ਹ ਬੁੱਧਵਾਰ ਨੂੰ ਪ੍ਰੀਖਿਆ ਦੀ ਘੜੀ ਹੈ। ਭਰੋਸਗੀ ਵੋਟ ਹਾਸਿਲ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸੇ ਦੌਰਾਨ ਭਾਜਪਾ ਨੇ ਕਿਹਾ ਹੈ ਕਿ ਉਸ ਨੂੰ ਕਾਂਗਰਸ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੀ ਹਮਾਇਤ ਮਨਜ਼ੂਰ ਹੈ। ਦੂਜੇ ਪਾਸੇ ਸਪੀਕਰ ਦੇ ਅਹੁਦੇ ਨੂੰ ਲੈ ਕੇ ਘਮਾਸਾਨ ਜੰਗ ਸ਼ੁਰੂ ਹੈ। ਇਸ ਅਹੁਦੇ ਲਈ ਭਾਜਪਾ, ਸ਼ਿਵਸੈਨਾ ਅਤੇ ਕਾਂਗਰਸ ਨੇ ਆਪਣੇ-ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਸਪੀਕਰ ਦੇ ਨਿਰਵਿਰੋਧ ਚੁਣੇ ਜਾਣ ਦੀ ਪ੍ਰੰਪਰਾ ਰਹੀ ਹੈ। ਮੁੱਖ ਮੰਤਰੀ ਨੇ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ

ਦਿੱਤਾ ਹੈ। ਭਾਜਪਾ ਵਿਧਾਇਕ ਹਰੀਭਾਊ ਬਾਗੜੇ ਨੇ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਕਾਂਗਰਸ ਦੇ ਵਰਸ਼ਾ ਗਾਇਕਵਾੜ ਨੇ ਵੀ ਇਸ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤਾਂ ਸ਼ਿਵਸੈਨਾ ਨੇ ਵੀ ਆਪਣੇ ਵੱਲੋਂ ਵਿਜੇ ਅਵਤੀ ਨੂੰ ਸਪੀਕਰ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸ ਨੇ ਐਨਸੀਪੀ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਐਨਸੀਪੀ ਉਮੀਦਵਾਰ ਨੂੰ ਸਮਰਥਨ ਦੇਣ ਲਈ ਤਿਆਰ ਹੈ। ਕਾਂਗਰਸ ਨੇ ਐਨਸੀਪੀ ਨੂੰ ਕਿਹਾ ਸੀ ਕਿ ਸਪੀਕਰ ਦੇ ਲਈ ਜਾਂ ਤਾਂ ਆਪਣਾ ਉਮੀਦਵਾਰ ਉਤਾਰੇ ਜਾਂ ਫਿਰ ਕਾਂਗਰਸ ਦੇ ਉਮੀਦਵਾਰ ਨੂੰ ਸਮਰਥਨ ਦੇਵੇ।
ਇਸੇ ਦੌਰਾਨ ਐਨਸੀਪੀ ਪ੍ਰਧਾਨ ਸ੍ਰੀ ਸ਼ਰਦ ਪਵਾਰ ਨੇ ਫਿਰ ਦੁਹਰਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਭਰੋਸਗੀ ਵੋਟ ਦੇ ਦੌਰਾਨ ਸਦਨ ਵਿੱਚ ਭਾਜਪਾ ਦਾ ਸਾਥ ਦੇਵੇਗੀ। ਸ੍ਰੀ ਪਵਾਰ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਫੜਨਵੀਸ ਸਰਕਾਰ ਨੂੰ ਸਮਰਥਨ ਦੇਣਗੇ। ਉਥੇ ਮੁੱਖ ਮੰਤਰੀ ਫੜਨਵੀਸ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਸਦਨ ਵਿੱਚ ਭਰੋਸਗੀ ਵੋਟ ਹਾਸਿਲ ਕਰਨ ਵਿੱਚ ਸਫਲਤਾ ਮਿਲ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ 140 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਫਿਰ ਵੀ ਸਿਆਸੀ ਮਾਹਰਾਂ ਅਨੁਸਾਰ ਭਾਜਪਾ ਸਰਕਾਰ ਲਈ ਭਰੋਸਗੀ ਵੋਟ ਹਾਸਿਲ ਕਰਨਾ ਸਖਤ ਪ੍ਰੀਖਿਆ ਦੀ ਘੜੀ ਹੈ।
ਇਸ ਦੌਰਾਨ ਅੱਜ ਭਾਜਪਾ ਨੇ ਕਿਹਾ ਕਿ ਉਹ ਸੂਬੇ ਦੇ ਵਿਕਾਸ ਲਈ ਕਾਂਗਰਸ ਤੋਂ ਸਿਵਾ ਸਾਰੀਆਂ ਪਾਰਟੀਆਂ ਦੀ ਹਮਾਇਤ ਦਾ ਸਵਾਗਤ ਕਰੇਗੀ।ਭਾਜਪਾ ਦੇ ਸੀਨੀਅਰ ਨੇਤਾ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਭਾਜਪਾ ਕਾਂਗਰਸ ਤੋਂ ਬਿਨਾਂ ਸਾਰੀਆਂ ਪਾਰਟੀਆਂ ਦੀ ਹਮਾਇਤ ਦਾ ਸਵਾਗਤ ਕਰੇਗੀ ਜਿਹੜੀ ਗੜਬੜ ਲਈ ਜ਼ਿੰਮੇਵਾਰ ਹੈ ਤਾਂ ਜੋ ਸਰਕਾਰ ਮਹਾਰਾਸ਼ਟਰ ਵਿਚ ਵਿਕਾਸ ਦੇ ਕੰਮ ਕਰ ਸਕੇ ਅਤੇ ਆਪਣੇ ਲੋਕਾਂ ਦੀਆਂ ਇ¤ਛਾਵਾਂ ਪੂਰੀਆਂ ਕਰ ਸਕੇ। ਸ੍ਰੀ ਰੂਡੀ ਜਿਹੜੇ ਪਿਛਲੇ ਦਿਨਾ ਤਕ ਭਾਜਪਾ ਦੇ ਮਹਾਰਾਸ਼ਟਰ ਮਾਮਲਿਆਂ ਦੇ ਇੰਚਾਰਜ ਸਨ ਦੀ ਟਿ¤ਪਣੀ ਤੋਂ ਸੰਕੇਤ ਮਿਲਦਾ ਹੈ ਕਿ ਭਾਜਪਾ ਐਨ. ਸੀ. ਪੀ. ਸਮੇਤ ਸਾਰੀਆਂ ਗੈਰ ਕਾਂਗਰਸੀ ਪਾਰਟੀਆਂ ਦੀ ਹਮਾਇਤ ਮਿਲਣ ਦੀ ਵਿਰੁ¤ਧ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਹਾਰਾਸ਼ਟਰ ਦੇ ਵਿਕਾਸ ਲਈ ਅ¤ਗੇ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਅ¤ਗੇ ਆਉਣਾ ਚਾਹੀਦਾ ਹੈ।

WRITTEN BY