28 ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੇ 532 ਲੱਖ ਰੁਪਏ ਦੇ ਨਕਦ ਇਨਾਮ
ਜਲੰਧਰ/ਚੰਡੀਗੜ੍ਹ, 11 ਨਵੰਬਰ- ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ’ਚ ਪੰਜਾਬ ਨੂੰ ਮਾਣ ਦਿਵਾਉਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਸਬੰਧੀ ਨਵੀਂ ਨੀਤੀ ਇਸ ਮਹੀਨੇ ਦੇ ਅੰਤ ’ਚ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪਾਸ ਕਰ ਦਿੱਤੀ ਜਾਵੇਗੀ। ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਹੈ, ਅੱਜ ਇਥੇ ਟੈਗੋਰ ਥਿਏਟਰ ਵਿਖੇ ਇੰਚੋਨ ਏਸ਼ੀਆਈ ਖੇਡਾਂ ਅਤੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2014 ਦੇ ਤਗਮਾ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਕਦ ਇਨਾਮ ਦੇਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ
ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਸਬੰਧੀ ਨਵੀਂ ਨੀਤੀ ’ਚ ਜਿੱਥੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਉਥੇ ਸਬੰਧਤ ਕੋਚਾਂ ਨੂੰ ਵੀ ਵਿਸ਼ੇਸ਼ ਲਾਭ ਦਿੱਤੇ ਜਾਣਗੇ। ਉ¤ਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਵੀਂ ਨੀਤੀ ਇਹ ਵੀ ਯਕੀਨੀ ਬਣਾਏਗੀ ਕਿ ਸਰਕਾਰੀ ਨੌਕਰੀ ’ਚ ਨਿਯੁਕਤ ਕੀਤਾ ਗਿਆ ਖਿਡਾਰੀ ਪਹਿਲੇ 10 ਸਾਲ ਖੇਡ ਵਿਭਾਗ ’ਚ ਡੈਪੂਟੇਸ਼ਨ ’ਤੇ ਨੌਕਰੀ ਕਰਦਿਆਂ ਰਾਜ ਅੰਦਰ ਸਬੰਧਤ ਖੇਡ ਦੇ ਵਿਕਾਸ ਲਈ ਆਪਣੀਆਂ ਸੇਵਾਵਾਂ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਸ ਨੀਤੀ ਤਹਿਤ ਨਿਯੁਕਤ ਕੀਤੇ ਗਏ ਖਿਡਾਰੀ ਨੂੰ ਨਿਯੁਕਤੀ ਉਪਰੰਤ ਮਾਰੀਆਂ ਗਈਆਂ ਅੰਤਰਰਾਸ਼ਟਰੀ ਮੱਲਾਂ ਦੇ ਆਧਾਰ ’ਤੇ ਤਰੱਕੀ ਮਿਲਣਾ ਵੀ ਯਕੀਨੀ ਬਣਾਇਆ ਜਾਵੇਗਾ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਖੇਡ ਸੰਸਥਾ ਜਿਸ ਦੇ ਤਹਿਤ 11 ਮੁੱਖ ਖੇਡਾਂ ਦੇ ਵੱਖਰੇ ਡਾਇਰੈਕਟੋਰੇਟ ਹੋਣਗੇ 31 ਮਾਰਚ 2015 ਤੱਕ ਸਥਾਪਤ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਹੈਡਕੁਆਟਰ ਐਸ.ਏ.ਐਸ ਨਗਰ ਮੁਹਾਲੀ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਖੇਡ ਸੰਸਥਾ ਹੋਵੇਗੀ ਜੋ ‘ਕੈਚ ਦੈਮ ਯੰਗ’ ਦੀ ਨੀਤੀ ਤਹਿਤ ਛੋਟੀ ਉਮਰ ’ਚ ਉਭਰਦੇ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਸਿਖਲਾਈ, ਖੁਰਾਕ ਅਤੇ ਸਾਜੋ-ਸਮਾਨ ਮੁਹੱਈਆ ਕਰੇਗੀ। ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੁੱਟੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ, ਸ. ਬਾਦਲ ਨੇ ਕਿਹਾ ਕਿ ਖੇਡਾਂ ਲਈ ਵਿਸ਼ੇਸ਼ ਫੰਡ ਨਿਸ਼ਚਿਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਖੇਡਾਂ ਦੇ ਮੁਢਲੇ ਢਾਂਚੇ ਦੇ ਵਿਕਾਸ ’ਤੇ 80 ਤੋਂ 90 ਕਰੋੜ ਰੁਪਏ ਖਰਚ ਰਹੀ ਹੈ ਅਤੇ ਆਉਂਦੇ ਵਿੱਤੀ ਸਾਲ ’ਚ ਰਾਜ ਸਰਕਾਰ ਇਸ ਬਜ਼ਟ ਨੂੰ 100 ਕਰੋੜ ਤੋਂ ਵੀ ਵਧਾ ਦੇਵੇਗੀ। ਉਨ੍ਹਾਂ ਕਿਹਾ ਕਿ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੇ ਬੀਤੇ 4 ਸਾਲਾਂ ਦੌਰਾਨ ਹਾਕੀ ਦੇ 6 ਐਸਟਰੋਟਰਫ ਸਟੇਡੀਅਮ ਸਥਾਪਿਤ ਕੀਤੇ ਹਨ ਅਤੇ ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਦੇਸ਼ ਭਰ ’ਚ ਮੌਜੂਦ ਹਾਕੀ ਦੇ ਕੁਲ 3 ਅਤਿ-ਆਧੁਨਿਕ ਵਿਸ਼ਵ ਪੱਧਰੀ ਹਾਕੀ ਐਸਟਰੋਟਰਫ ਸਟੇਡਿਅਮ ’ਚੋਂ 2 ਪੰਜਾਬ ’ਚ ਸਥਾਪਿਤ ਕੀਤੇ ਗਏ ਹਨ।
ਦੇਸ਼ ਵੱਲੋਂ ਖੇਡ ਬਜ਼ਟ ਵਧਾਏ ਜਾਣ ਦੀ ਲੋੜ ’ਤੇ ਜੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੁਨੀਆ ਦਾ ਹਰ ਪੰਜਵਾ ਵਿਅਕਤੀ ਭਾਰਤੀ ਹੈ ਅਤੇ ਇਸ ਦੇ ਬਾਵਜੂਦ ਸਾਡਾ ਦੇਸ਼ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ’ਚ ਛੋਟੇ-ਛੋਟੇ ਦੇਸ਼ਾਂ ਤੋਂ ਕਿਤੇ ਪਿੱਛੇ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਉਨ੍ਹਾਂ ਨੂੰ ਖੇਡਾਂ ਦੇ ਬਜ਼ਟ ’ਚ ਪ੍ਰਭਾਵਸ਼ਾਲੀ ਵਾਧਾ ਕਰਨ ਦੀ ਬੇਨਤੀ ਕਰਨਗੇ ਤਾਂ ਕਿ ਭਾਰਤੀ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਦੁਨੀਆ ਭਰ ਦੇ ਖਿਡਾਰੀਆਂ ਦਾ ਮੁਕਾਬਲਾ ਕਰ ਸਕਣ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲਾਂ ਦੌਰਾਨ ਖੇਡਾਂ ਪ੍ਰਤੀ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਸਾਲ 1978 ਦੌਰਾਨ ਅਰਜਨਾ ਐਵਾਰਡ ਦੀ ਤਰਜ਼ ’ਤੇ ਪੰਜਾਬੀ ਖਿਡਾਰੀਆਂ ਦੇ ਮਾਣ-ਸਨਮਾਨ ਲਈ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਦੇ ਰਸਤੇ ’ਤੇ ਚੱਲਦਿਆਂ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਸ਼ਲਾਘਾਯੋਗ ਹਨ। ਇਸੇ ਦੌਰਾਨ ਕੈਬਨਿਟ ਮੰਤਰੀ ਸ੍ਰੀ ਚੁੰਨੀ ਲਾਲ ਭਗਤ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਪਵਨ ਟੀਨੂੰ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵੱਲੋਂ ਦੇਸ਼ ਦੇ ਖੇਡ ਗੌਰਵ ’ਚ ਪਾਏ ਗਏ ਯੋਗਦਾਨ ਦੀ ਚਰਚਾ ਕੀਤੀ।
ਇੰਚਿਓਨ ਏਸ਼ੀਅਨ ਖੇਡਾਂ ਵਿਚ ਹੋਲਡ ਮੈਡਲ ਜੈਤੂ ਖਿਡਾਰੀਆਂ ਵਿਚ ਐਥਲੀਟ (4ਣ400) ਵਿਚ ਮਨਦੀਪ ਕੌਰ ਚੀਮਾ ਨੂੰ 26 ਲੱਖ ਰੁਪਏ, ਕਬੱਡੀ ਵਿਚ ਗੁਰਪ੍ਰੀਤ ਸਿੰਘ ਨੂੰ 26 ਲੱਖ ਰੁਪਏ, 20 ਕਿਲੋਮੀਟਰ ਪੈਦਲ ਚਾਲ ਸਿਲਵਰ ਜੈਤੂ ਖਿਡਾਰਨ ਖੁਸ਼ਬੀਰ ਕੌਰ ਨੂੰ 16 ਲੱਖ ਰੁਪਏ, 25 ਮੀਟਰ ਪਿਸਟਲ ਸ਼ੂਟਿੰਗ ਵਿਚ ਹੀਨਾ ਸਿੱਧੂ ਨੂੰ 11 ਲੱਖ ਰੁਪਏ, ਗੁਰਪ੍ਰੀਤ ਸਿੰਘ ਰਾਇਫਲ ਸ਼ੂਟਿੰਗ ਨੂੰ 1 6 ਲੱਖ ਰੁਪਏ, ਅਮਨਦੀਪ ਕੌਰ ਹਾਕੀ ਖਿਡਾਰਨ ਨੂੰ 11 ਲੱਖ ਰੁਪਏ, ਤ੍ਰਿਸ਼ਾ ਦੇਵ ਤੀਰਅੰਦਾਜ ਨੂੰ 11 ਲੱਖ ਰੁਪਏ ਅਤੇ ਓ.ਪੀ ਜੇਸ਼ਾ ਅਥਲੈਟਿਕਸ ਨੂੰ 11 ਲੱਖ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇੰਚਿਓਨ ਏਸ਼ੀਅਨ ਅਤੇ ਕਾਮਨਵੇਲਥ ਖੇਡਾਂ ਵਿਚ ਸਫਲ ਰਹੇ ਧਰਮਵੀਰ ਸਿੰਘ, ਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਵਿੰਦਰ ਸਿੰਘ ਚੰਡੀ ਅਤੇ ਗੁਰਬਾਜ ਸਿੰਘ ਹਰੇਕ ਹਾਕੀ ਖਿਡਾਰੀ ਨੂੰ 37 ਲੱਖ ਰੁਪਏ ਨਾਲ ਸਨਮਾਨਤ ਕੀਤਾ ਗਿਆ। ਇਸ ਤੋ ਇਲਾਵਾ ਕਾਮਨਵੇਲਥ ਖੇਡਾਂ ਵਿਚ ਗੋਲਡ ਮੈਡਲ ਅਤੇ ਇੰਚਿਓਨ ਏਸ਼ੀਅਨ ਏਅਰ ਰਾਇਫਲ ਸ਼ੂਟਿੰਗ ਵਿਚ ਕਾਂਸੀ ਦਾ ਮੈਡਲ ਜੈਤੂ ਖਿਡਾਰੀ ਅਭਿਨਵ ਬਿੰਦਰਾ ਨੂੰ 38 ਲੱਖ ਰੁਪਏ ਅਤੇ ਰੋਇੰਗ ਵਿਚ ਕਾਂਸੀ ਦਾ ਮੈਡਲ ਜੈਤੂ ਖਿਡਾਰੀ ਸਵਰਨ ਸਿੰਘ, ਰਣਜੀਤ ਸਿੰਘ, ਦਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਨੂੰ 11 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।
ਇਸ ਤੋ ਇਲਾਵਾ ਸਿਲਵਰ ਮੈਡਲ ਜੈਤੂਆਂ ਵਿਚ ਜੁਡੋ ਵਿਚ ਨਵਜੋਤ ਚੰਨਾ ਨੂੰ 11 ਲੱਖ ਰੁਪਏ, ਏਅਰ ਪਿਸਟਲ ਸ਼ੂਟਿੰਗ ਵਿਚ ਮਲਾਈਕਾ ਗੋਇਲ ਨੂੰ 11 ਲੱਖ ਰੁਪਏ, ਵੇਟ ਲਿਫਟਿੰਗ ਵਿਚ ਵਿਕਾਸ ਠਾਕੁਰ ਨੂੰ 11 ਲੱਖ ਰੁਪਏ ਤੋ ਇਲਾਵਾ ਟ੍ਰਿਪਲ ਜੰਪ ਵਿਚ ਅਰਪਿੰਦਰ ਸਿੰਘ ਨੂੰ 6 ਲੱਖ ਰੁਪਏ, ਸ਼ੂਟਿੰਗ ਵਿਚ ਮਾਨਵਜੀਤ ਸੰਧੂ ਨੂੰ 6 ਲੱਖ ਰੁਪਏ, ਕੁਸ਼ਤੀ ਵਿਚ ਨਵਜੋਤ ਕੋਰ ਨੂੰ ਕਾਮਨਵੈਲਥ ਖੇਡਾਂ ਵਿਚ ਕਾਂਸੀ ਮੈਡਲ ਜਿੱਤਣ ’ਤੇ 6 ਲੱਖ ਰੁਪਏ, ਕਾਮਨਵੈਲਥ ਖੇਡਾਂ ਵਿਚ ਪਾਵਰ ਲਿਫਟਿੰਗ ਗੋਲਡ ਮੈਡਲ ਜੈਤੂ ਰਾਜਿੰਦਰ ਸਿੰਘ ਰਹੇਲੂ ਨੂੰ 11 ਲੱਖ ਰੁਪਏ ਅਤੇ ਬੈਡਮਿੰਟਨ ਵਿਚ ਸਿਲਵਰ ਮੈਡਲ ਜੈਤੂ ਰਾਜ ਕੁਮਾਰ ਨੂੰ 32 ਲੱਖ ਰੁਪਏ ਦਾ ੍ਯਇਨਾਮ ਨਾਲ ਸਨਮਾਨਿਤ ਨਾਲ ਕੀਤਾ।
ਇਸ ਮੌਕੇ ਹਾਜਰ ਹੋਰਨਾ ਤੋ ਇਲਾਵਾ ਮੈਂਬਰ ਰਾਜ ਸਭਾ ਸ ਸੁਖਦੇਵ ਸਿੰਘ ਢੀਂਡਸਾ, ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਮੁੱਖ ਸੰਸਦੀ ਸਕੱਤਰਾਂ ਵਿਚ ਪਵਨ ਕੁਮਾਰ ਟੀਨੂੰ, ਐਨ ਕੇ ਸ਼ਰਮਾ ਅਤੇ ਬਲਬੀਰ ਸਿੰਘ ਘੁੰਨਸ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕਮਲ ਸ਼ਰਮਾ, ਸੀਨੀਅਰ ਓ¦ਪੀਅਨ ਬਲਬੀਰ ਸਿੰਘ, ਸਕੱਤਰ ਖੇਡਾਂ ਅਸ਼ੋਕ ਗੁਪਤਾ, ਉਪ ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਵਿਸੇਸ ਸਕੱਤਰ ਖੇਡਾਂ ਸ਼ਿਵਦੁਲਾਰ ਸਿੰਘ ਢਿਲੋਂ, ਪਰਗਟ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਗੁਰਤੇਜ ਸਿੰਘ ਘੁੜੀਆਣਾ ਅਤੇ ਦੀਪ ਮਲਹੋਤਰਾ (ਸਾਰੇ ਵਿਧਾਇਕ) ਤੋ ੍ਯਇਲਾਵਾ ਜਾਇੰਟ ਡਾਇਰੈਕਟਰ ਸੋਹਨ ਸਿੰਘ ਲੋਟੇ, ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਤੀਕਸ਼ਣ ਸੂਦ ਅਤੇ ਪੰਜਾਬ ਓ¦ਿਪੀਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਸਿੱਧੂ ਵੀ ਹਾਜਰ ਸਨ



