ਚੰਡੀਗੜ੍ਹ, 10 ਨਵੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿਚ ਸਬਜ਼ੀ ਤੇ ਫਲ ਵਿਕਰੇਤਾਵਾਂ ਨੂੰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਅੱਜ ਨਵੀਂ ਸਬਜੀ ਤੇ ਫਲ ਮੰਡੀ, ਰੋਹਤਕ ਵਿਚ ਹਰਿਆਣਾ ਰਾਜ ਖੇਤੀਬਾੜੀ ਵਿਪਣਨ ਬੋਰਡ ਵੱਲੋਂ ਖੁਦਰਾ ਸਬਜੀ ਵਿਕਰੇਤਾਵਾਂ ਦੇ ਲਈ 50.16 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ 132 ਨਵੇਂ ਮਾਸ਼ਖੋਰ ਸੈਡ ਦੇ ਨਿਰਮਾਣ ਕੰਮਾਂ ਦਾ ਨੀਂਹ ਪੱਥਰ ਰੱਖਣ ਬਾਅਦ ਹਾਜ਼ਰ ਦੁਕਾਨਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਵੱਡੇ ਪੈਮਾਨੇ ’ਤੇ ਵਰਤਮਾਨ ਮੰਡੀਆਂ ਵਿਚ ਵਾਧੂ ਸਹੁੂਲਤਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਮੰਡੀਆਂ ਦਾ ਨਵੀਨੀਕਰਨ, ਅੰਦਰੂਨੀ ਸੜਕਾਂ ਦੀ ਮੁਰੰਮਤ, ਫਸਲਾਂ ਦੇ ਰਖਰਖਾਵ ਲਈ ਸ਼ੈਡਾਂ ਦਾ ਨਿਰਮਾਣ, ਪਾਣੀ ਤੇ ਰੋਸ਼ਨੀ ਦਾ ਪ੍ਰਬੰਧ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਰੇ
ਫਲ ਸਬਜ਼ੀ ਤੇ ਫਲ ਵਿਕਰੇਤਾਵਾਂ ਨੂੰ ਵਿਉਂਤਬੱਧ ਢੰਗ ਨਾਲ ਫੜ੍ਹ ਤਿਆਰ ਕਰਕੇ ਦਿੱਤੇ ਜਾਣਗੇ। ਹਰੇਕ ਫੜ ਦਾ ਖੇਤਰਫਲ 6 ਗੁਣਾ 6 ਫੁਟ ਅਰਥਾਤ 36 ਵਰਗਫੁੱਟ ਅਤੇ ਸ਼ੈਡ ਦਾ ਨਿਰਮਾਣ 140 ਗੁਣਾ 80 ਫੁੱਟ ਅਰਥਾਤ 11200 ਵਰਗਫੁੱਟ ਵਿਚ ਕੀਤਾ ਜਾਵੇਗਾ। ਪ੍ਰਸਤਾਵਿਤ ਫੜਾਂ ਦੇ ਉਪਰ 42 ਮੀਟਰ ¦ਬਾ ਤੇ 18 ਮੀਟਰ ਚੌੜਾ ਕਵੜ ਸ਼ੈਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਸਬਜੀ ਤੇ ਫਲ ਵਿਕਰੇਤਾਵਾਂ ਨੂੰ ਪਹਿਲਾਂ ਹੀ ਫੜ ਉਪਲੱਬਧ ਹੋ ਚੁੱਕੇ ਹਨ ਅਤੇ ਕੁਝ ਸਬਜੀ ਤੇ ਫਲ ਵਿਕਰੇਤਾਵਾਂ ਨੂੰ ਹੁਣ ਮਿਲ ਜਾਣਗੇ।
ਉਨ੍ਹਾਂ ਕਿਹਾ ਕਿ ਇਸਦੇ ਬਾਅਦ ਵੀ ਜੋ ਫਲ ਸਬਜੀ ਤੇ ਫਲ ਵਿਕਰੇਤਾਵਾਂ ਬਾਕੀ ਰਹਿ ਜਾਵੇਗਾ ਉਨ੍ਹਾਂ ਨੂੰ ਛੇਤੀ ਫੜ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦੁਕਾਨਦਾਰ ਵਪਾਰ ਵਿਚ ਅੱਗੇ ਵੱਧਣ। ਉਨ੍ਹਾਂ ਕਿਹਾ ਕਿ ਜਨਤਾ ਦੀ ਸੇਵਾ ਕਰਨਾ ਸਾਡਾ ਕਰੱਤਵ ਹੈ। ਇਸ ਵਿਚ ਸਾਰੇ ਦੁਕਾਨਦਾਰ ਵੀ ਸੇਵਾ ਭਾਵਨਾ ਨਾਲ ਕੰਮ ਕਰਨ ਅਤੇ ਅੱਛੇ ਵਿਚਾਰ ਰੱਖਣ। ਉਨ੍ਹਾਂ ਕਿਹਾ ਕਿ ਕਰੇਤਾ ਅਤੇ ਵਿਕਰੇਤਾ ਆਪਸ ਵਿਚ ਸਹਿਯੋਗ ਕਰਨ। ਉਨ੍ਹਾਂ ਹਰਿਆਣਾ ਰਾਜ ਖੇਤੀਬਾੜੀ ਵਿਪਣਨ ਬੋਰਡ ਦੇ ਮੁੱਖ ਪ੍ਰਸ਼ਾਸਕ ਤੋਂ ਮੰਡੀ ਤੇ ਫੜਾਂ ਬਾਰੇ ਵਿਸਥਾਰਤ ਜਾਣਕਾਰੀ ਵੀ ਲਈ। ਨਵੀਂ ਅਨਾਜ ਮੰਡੀ, ਸਬਜ਼ੀ ਤੇ ਫਲ ਮੰਡੀ ਅਤੇ ਖੁਦਰਾ ਵਿਕਰੇਤਾਵਾਂ ਦੀ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਮੁੱਖ ਮੰਤਰੀ ਦਾ ਗਰਮਜ਼ੋਸੀ ਨਾਲ ਸਵਾਗਤ ਕੀਤਾ ਗਿਆ।



