ਚੰਡੀਗੜ੍ਹ, 10 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋ ਟਰਾਂਸਪੋਰਟ ਵਿਭਾਗ ਵਿਚ ਆਮ ਜਨਤਾ ਨੂੰ ਟਰਾਂਸਪ’ੋਰਟ ਸਬੰਧੀ ਸੇਵਾਵਾਂ ਇਲੈਕਟ੍ਰ’ਨਿਕ ਢੰਗ ਨਾਲ ਪ੍ਰਦਾਨ ਕਰਨ ਲਈ ਈ ਗਵਰਨੈ‘ਸ ਸਿਸਟਮ ਲਾਗੂ ਕੀਤਾ ਗਿਆ ਹੈ।ਇਸ ਸਿਸਟਮ ਤਹਿਤ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਭਾਗ ਦੇ ਇਕ ਬੁਲਾਰੇ ਨੇਦੱਸਿਆ ਕਿ ਟਰਾਂਸਪ’ੋਰਟ ਵਿਭਾਗ ਵਲ’ੋ‘ ਸਾਰੀਆਂ ਗੱਡੀਆਂ ਦੀ ਹੋਈ ਰਜਿਸ਼ਟਰੇਸ਼ਨ ਸਬੰਧੀ ਵੇਰਵੇ ਵਿਭਾਗ ਦੀ ਵੈਬ ਸਾਈਟ ਪੁਨਜੳਬਟਰੳਨਸਪੋਰਟ.ੋਰਗ ਵਿਚ ਅਪਲ’ੋਡ ਕੀਤੇ ਗਏ ਹਨ।ਬੁਲਾਰੇ ਨੇ ਆਮ ਲ’ੋਕਾਂ ਨੂੰ ਅਪੀਲ ਕੀਤੀ ਕਿ ਕ’ੋਈ ਵੀ ਵਿਅਕਤੀ ਆਪਣੀ ਗੱਡੀ ਨਾਲ ਸਬੰਧਤ ਵੇਰਵੇ ਉਕਤ ਵੈਬਸਾਈਟ ਤੇ ਦੇਖ ਸਕਦਾ ਹੈ।ਉਹਨਾਂ ਦੱਸਿਆ ਕਿ ਵੈਬ ਸਾਈਟ ਤੇ “੍ਰੲਗਸਿਟਰੳਟੋਿਨ 4ੳਟੳ ੜੲਰਡਿਚਿੳਟੋਿਨ” ਤੇ ਕਲਿੱਕ ਕਰ ਕੇ ਸਬੰਧਤ ਗੱਡੀ ਦੇ ਵੇਰਵੇ ਦੇਖੇ ਜਾ ਸਕਦੇ ਹਨ।



