ਮਾਮਲੇ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਹੋਵੇਗੀ : ਲੈਫਟੀਨੈਂਟ ਜਨਰਲ ਹੁੱਡਾ
ਸ੍ਰੀਨਗਰ, 7 ਨਵੰਬਰ (ਪੰਜਾਬ ਟਾਇਮਜ਼ ਲਾਇਵ)-ਬਡਗਾਮ ਫਾਇਰਿੰਗ ਮਾਮਲੇ ’ਚ ਜਿਸ ਵਿੱਚ ਕਾਰ ਸਵਾਰ ਦੋ ਕਸ਼ਮੀਰੀ ਨੌਜਵਾਨ ਮਾਰੇ ਗਏ ਸਨ, ਸਬੰਧੀ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਡੀ ਐ¤ਸ ਹੁੱਡਾ ਨੇ ਮੰਨਿਆ ਹੈ ਕਿ ਫ਼ੌਜ ਵੱਲੋਂ ਗਲਤੀ ਹੋਈ ਹੈ ਅਤੇ ਇਸ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ। ਫਿਰ ਵੀ ਫ਼ੌਜ ਤੇ ਪ੍ਰਸ਼ਾਸਨ ਜਾਂਚ ਕਰਵਾਏ ਜਾਣ ਸਬੰਧੀ ਹਾਲੇ ਖਾਮੋਸ਼ ਹੈ।
ਇਸ ਘਟਨਾ ਦਾ ਇਕ ਚਸ਼ਮਦੀਦ ਗਵਾਹ ਜਿਹੜਾ ਜੰਮੂ-ਕਸ਼ਮੀਰ ਦੇ ਨੌਗਾਮ ਦਾ ਰਹਿਣ ਵਾਲਾ 15 ਸਾਲਾ ਬਾਸਿਮ ਅਹਿਮਦ ਬੱਟ ਹੈ ਅਤੇ ਸਿਰਫ ਚਾਰ ਦਿਨ ਪਹਿਲਾਂ ਹੀ ਮੌਤ ਦੇ ਮੂੰਹ ’ਚੋਂ ਬਚ ਕੇ ਆਇਆ ਹੈ, ਨੇ ਦੱਸਿਆ ਕਿ ਇਹ ਘਟਨਾ ਕਿਵੇਂ
ਵਾਪਰੀ। ਉਸ ਨੇ ਆਪਣੀਆਂ ਅੱਖਾਂ ਨਾਲ ਹੱਸਦੇ ਖੇਡਦੇ ਆਪਣੇ ਸਾਥੀਆਂ ਨੂੰ ਫ਼ੌਜੀਆਂ ਹੱਥੋਂ ਮਰਦੇ ਵੇਖਿਆ। ਨੌਵੀਂ ਜਮਾਤ ਵਿੱਚ ਪੜ੍ਹਨ ਵਾਲਾ ਬਾਸਿਮ ਸੋਮਵਾਰ ਦੀ ਸ਼ਾਮ ਆਪਣੇ ਚਾਰ ਦੋਸਤਾਂ ਨਾਲ ਉਸ ਕਾਰ ਵਿੱਚ ਸਵਾਰ ਸੀ ਜਿਸ ਉ¤ਪਰ ਫ਼ੌਜ ਦੇ ਜਵਾਨਾਂ ਲਗਾਤਾਰ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਬਾਸਿਮ ਦੇ ਦੋ ਸਾਥੀ ਮਾਰੇ ਗਏ ਅਤੇ ਦੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਉਸ ਦੇ ਦੱਸਣ ਅਨੁਸਾਰ ਉਹ ਸਾਰੇ ਸਾਥੀ ਕਾਰ ਵਿੱਚ ਸਵਾਰ ਹੋ ਕੇ ਬਾਜ਼ਾਰ ’ਚੋਂ ਕੁਝ ਸਮਾਨ ਖਰੀਦਣ ਲਈ ਘਰ ਤੋਂ ਨਿਕਲੇ ਸਨ ਅਤੇ ਘੁੰਮਦੇ ਹੋਏ ਵਾਪਿਸ ਆਪਣੇ ਘਰ ਪਰਤ ਰਹੇ ਹਨ। ਬਾਸਿਮ ਨਾਲ ਗੱਲਬਾਤ ਤੋਂ ਇਹ ਗੱਲ ਜ਼ਾਹਿਰ ਹੁੰਦੀ ਹੈ ਕਿ ਸੁਰੱਖਿਆ ਬਲਾ ਨੇ ਗੋਲੀ ਚਲਾਉਣ ਤੋਂ ਪਹਿਲਾਂ ਇਨ੍ਹਾਂ ਨੌਜਵਾਨ ਲੜਕਿਆਂ ਦੀ ਸ਼ਨਾਖਤ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਬਾਸਿਮ ਦੇ ਮੁਤਾਬਿਕ ਚਾਰ ਲੜਕੇ ਮੇਰਾਜ, ਸ਼ਾਕਿਰ, ਫੈਸਲ ਅਤੇ ਜ਼ਾਹਿਦ ਘਰ ਤੋਂ ਪਰਦੇ ਲਾਉਣ ਦਾ ਸਾਮਾਨ ਲਿਆਉਣ ਲਈ ਨਿਕਲੇ ਸਨ। ਰਸਤੇ ਵਿੱਚ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਤਿੰਨ ਕਿਲੋਮੀਟਰ ਦੂਰ ਸੁਥੂ ਜਾ ਕੇ ਮੁਹੱਰਮ ਦਾ ਜਲੂਸ ਦੇਖਣਗੇ। ਰਸਤੇ ਵਿੱਚ ਉਨ੍ਹਾਂ ਨੇ ਬਾਸਿਮ ਨੂੰ ਵੀ ਆਪਣੇ ਨਾਲ ਲੈ ਲਿਆ। ਵਾਪਸੀ ਵੇਲੇ ਸ੍ਰੀਨਗਰ ਦੇ ਠੀਕ ਬਾਹਰ ਛਤਰਗਾਮ ਦੇ ਕੋਲ ਇਨ੍ਹਾਂ ਦੀ ਕਾਰ ਇਕ ਲਾਰੀ ਨਾਲ ਰਗੜਦੀ ਹੋਈ ਨਿਕਲੀ। ਲੜਕੇ ਘਬਰਾ ਕੇ ਤੇਜੀ ਨਾਲ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ, ਉਸੇ ਵੇਲੇ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਲਈ ਆਵਾਜ਼ ਦਿੱਤੀ। ਗੱਡੀ ਚਲਾ ਰਹੇ ਫੈਸਲ ਨੇ ਜਦ ਤੱਕ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਦ ਤਕ ਫਾਇਰਿੰਗ ਸ਼ੁਰੂ ਹੋ ਗਈ। ਫਾਇਰਿੰਗ ਵਿੱਚ ਫੈਸਲ ਅਤੇ ਮੇਰਾਜ ਦੀ ਮੌਤ ਹੋ ਗਈ ਜਦਕਿ ਸ਼ਾਕਿਰ ਅਤੇ ਜ਼ਾਹਿਦ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਫ਼ੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅੱਤਵਾਦੀਆਂ ਦੇ ਆਉਣ ਦੀ ਸੂਹ ਸੀ ਅਤੇ ਇਸ ਲਈ ਤਿਆਰੀ ਵਿੱਚ ਸਨ। ਇਹ ਲੜਕੇ ਦੋ ਚੈ¤ਕਪੋਸਟ ਤੋੜਦੇ ਹੋਏ ਨਿਕਲੇ ਅਤੇ ਇਸ ਤੋਂ ਬਾਅਦ ਅਸੀਂ ਫਾਇਰਿੰਗ ਕੀਤੀ ਪਰ ਇਨ੍ਹਾਂ ਲੜਕਿਆਂ ਦਾ ਕਹਿਣਾ ਹੈ ਕਿ ਉਥੇ ਨਾ ਕੋਈ ਚੈ¤ਕਪੋਸਟ ਸੀ, ਨਾ ਫ਼ੌਜ ਦੀ ਕੋਈ ਗੱਡੀ, ਕੇਵਲ ਫ਼ੌਜੀ ਖੜ੍ਹੇ ਸਨ, ਜਿਨ੍ਹਾਂ ਨੇ ਸਾਡੇ ਉ¤ਤੇ ਗੋਲੀਆਂ ਚਲਾ ਦਿੱਤੀਆਂ।



