Skip to content
Independent perspectives. Global stories.
BREAKING

6 ਸਾਲਾ ਮਾਸੂਮ ਬੱਚੇ ਮਹਿਰਮ ਸੰਧੂ ਦੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ : ਗਿੱਲ

Share this story

Page3_25 ਐਸ.ਏ.ਐਸ.ਨਗਰ: 7 ਨਵੰਬਰ (ਨਾਗਪਾਲ)- ਪਿਛਲੇ ਦਿਨੀ ਫੇਜ਼-9 ਦਾ ਤਕਰੀਬਨ 6 ਸਾਲ ਦਾ ਮਾਸੂਮ ਬੱਚਾ ਜੋ ਕਿ ਪਾਰਕ ਵਿਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਪੁਲਿਸ ਬੱਚੇ ਦੇ ਅਗਵਾ ਹੋਣ ਤੋਂ ਬਾਅਦ ਵੱਖ-ਵੱਖ ਥਿਊਰੀਆਂ ਤੇ ਬੜੀ ਮੁਸਤੈਦੀ ਨਾਲ ਕੰਮ ਕਰ ਰਹੀਂ ਸੀ ਅੱਜ ਸਵੇਰੇ ਮਾਸੂਮ ਬੱਚੇ ਮਹਿਰਮ ਸੰਧੂ ਦੀ ਲਾਸ਼ ਪੁਲਿਸ ਨੇ ਸੈਕਟਰ 69 ਜਿਥੇ ਕਿ ਕੂੜਾ ਕਰਕਟ ਸੁੱਟਿਆ ਜਾਂਦਾ ਹੈ ਝਾੜੀਆਂ ਵਿੱਚੋਂ ਬਰਾਮਦ ਕੀਤੀ। ਘਟਨਾ ਵਾਲੀ ਥਾਂ ਦਾ ਪਟਿਆਲਾ ਜ਼ੋਨਲ-1 ਦੇ ਆਈ.ਜੀ. ਸ੍ਰ: ਪਰਮਜੀਤ ਸਿੰਘ ਗਿੱਲ ਨੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਇੰਦਰ ਮੋਹਨ ਸਿੰਘ ਭੱਟੀ ਅਤੇ ਪੁਲਿਸ ਦੇ ਹੋਰ ਅਧਿਕਾਰੀਆਂ ਨਾਲ ਉਸ ਥਾਂ ਦਾ ਜਾਇਜਾ ਲਿਆ ਜਿਥੋਂ ਬੱਚੇ ਦੀ ਲਾਸ਼ ਮਿਲੀ। ਸ੍ਰ: ਗਿੱਲ ਨੇ ਇਸ ਮੌਕੇ ਪੱਤਰਕਾਰਾਂ ਨਾਲ

ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਦਿਨ ਤੋਂ ਇਹ ਬੱਚਾ ਅਗਵਾ ਕੀਤਾ ਗਿਆ ਸੀ ਉਹ ਇਸ ਕੇਸ ਨੂੰ ਖੁਦ ਮੋਨੀਟਰ ਕਰ ਰਹੇ ਸਨ ਅਤੇ ਜ਼ਿਲ੍ਹਾ ਪੁਲਿਸ ਮੁਖੀ  ਨਾਲ ਉਨ੍ਹਾਂ ਦਾ ਲਗਾਤਾਰ ਸੰਪਰਕ ਸੀ ਤਾਂ ਜੋ ਮਾਸੂਮ ਦੀ ਜਾਨ ਬਚਾਈ ਜਾ ਸਕੇ। ਪੁਲਿਸ ਵੱਖ-ਵੱਖ ਥਿਊਰੀਆਂ ਤੇ ਕੰਮ ਵੀ ਕਰ ਰਹੀਂ ਸੀ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਮੰਦ ਭਾਗੀ ਕਰਾਰ ਦਿੰਦਿਆ ਕਿਹਾ ਕਿ ਮਹਿਰਮ ਸੰਧੂ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਇਸ ਕੇਸ ਨੂੰ ਬੜੀ ਹੀ ਬਾਰੀਕੀ ਨਾਲ ਲੈ ਰਹੀਂ ਹੈ ਤਾਂ ਜੋ ਮਾਸੂਮ ਬੱਚੇ ਦੇ ਕਾਤਲਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾ ਸਕੇ ਅਤੇ ਕਾਤਲਾਂ  ਨੂੰ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾਵਾਂ ਦਵਾਈਆਂ ਜਾ ਸਕਣ।
ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੱਧੁੂ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਇੰਦਰ ਮੋਹਨ ਸਿੰਘ ਭੱਟੀ ਨੇ ਇਸ ਘਟਨਾ ਨੁੂੰ ਬੇਹੱਦ ਮੰਦਭਾਗੀ ਦੱਸਦਿਆਂ ਕਿਹਾ ਕਿ ਮਾਸੂਮ ਨੂੰ ਕਤਲ ਕਰਕੇ ਕਾਤਲਾਂ ਨੇ ਇਨਸਾਨੀਅਤ ਦਾ ਘਾਣ ਕੀਤਾ ਹੈ ਉਨ੍ਹਾਂ ਮਾਸੂਮ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਐਸ.ਪੀ.(ਡੀ) ਸ੍ਰੀ ਜੀ.ਐਸ. ਗਰੇਵਾਲ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

WRITTEN BY