Skip to content
Independent perspectives. Global stories.
BREAKING

ਮੁੱਖ ਮੰਤਰੀ ਦੇ ਖੇਤਰੀ ਐ¤ਨ.ਸੀ.ਬੀ. ਦਫਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੇ ਪ੍ਰਸਤਾਵ ’ਤੇ ਰਾਜਨਾਥ ਵੱਲੋਂ ਸਹਿਮਤੀ

Share this story

ਇਨ੍ਹਾਂ ਦਫਤਰਾਂ ’ਚ 40 ਨਵੇਂ ਮੁਲਾਜ਼ਮ ਤਾਇਨਾਤ ਹੋਣਗੇ

Page-1_09 ਜਲੰਧਰ/ ਚੰਡੀਗੜ੍ਹ 7 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਨਾਰਕੋਟਿਕ ਕੰਟਰੋਲ ਬਿਓਰੋ (ਐਨ.ਸੀ.ਬੀ.) ਦੇ ਜ਼ੋਨਲ ਅਤੇ ਸਬ-ਜ਼ੋਨਲ ਦਫਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਬੇਨਤੀ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪ੍ਰਵਾਨ ਕਰ ਲਿਆ ਹੈ ਅਤੇ ਇਨ੍ਹਾਂ ਦਫਤਰਾਂ ਵਿੱਚ 40 ਹੋਰ ਮੁਲਾਜ਼ਮ ਤਾਇਨਾਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਇਸ ਫੈਸਲੇ ਬਾਰੇ ਜਾਣਕਾਰੀ ਮੁੱਖ ਮੰਤਰੀ ਨੂੰ ਭੇਜੇ ਇਕ ਡੀ.ਓ ਪੱਤਰ ਵਿੱਚ ਦਿੱਤੀ। ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਦੱਸਿਆ ਕਿ ਐਨ.ਸੀ.ਬੀ ਨੂੰ ਸਮੁੱਚੇ ਸਟਾਫ ਦੀ ਸਥਿਤੀ ਦਾ ਜਾਇਜਾ ਲੈਣ ਲਈ ਨਿਰਦੇਸ਼ ਦਿੱਤੇ ਅਤੇ ਅੰਮ੍ਰਿਤਸਰ ਸਬ-ਜੋਨਲ ਅਤੇ ਚੰਡੀਗੜ੍ਹ  ਜੋਨਲ

ਵਿੱਚ ਸਟਾਫ ਦਾ ਵਾਧਾ ਕਰਨ ਦੀਆਂ ਸੰਭਾਵਨਾਵਾਂ ਦਾ ਫੈਸਲਾ ਕੀਤਾ।  ਉਨ੍ਹਾਂ ਦੱਸਿਆ ਕਿ ਐਨ.ਸੀ.ਬੀ ਦੀ ਕੁੱਲ ਸਮਰਥਾ ਵਿੱਚ 209 ਹੋਰ ਆਸਾਮੀਆਂ ਵਧਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ ਜੋਨਲ ਲਈ 30 ਅਤੇ ਅੰਮ੍ਰਿਤਸਰ ਸਬ-ਜੋਨ ਲਈ 10 ਵਾਧੂ ਆਸਾਮੀਆਂ ਦਿੱਤੀਆਂ ਜਾਣਗੀਆਂ।   ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਲਈ ਕੇਂਦਰੀ ਕੋਆਰਡੀਨੈਟਿੰਗ ਏਜੰਸੀ  ਐਨ.ਸੀ.ਬੀ  ਨੇ ਪਹਿਲਾਂ ਹੀ ਇਸ ਸਮੱਸਿਆ ਨਾਲ ਨਿਪਟਣ ਲਈ ਕਈ ਕਦਮ ਚੁੱਕੇ ਹਨ।  ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਵੇਲੇ ਐਨ.ਸੀ.ਬੀ ਦੇ 13 ਜੋਨ ਅਤੇ 12 ਸਬ ਜੋਨ ਹਨ ਅਤੇ ਚੰਡੀਗੜ੍ਹ ਜੋਨ ਅਤੇ ਅਮ੍ਰਿਤਸਰ ਸਬ-ਜੋਨ ਨੂੰ ਮਜ਼ਬੂਤ ਕਰਨ ਦੀਆਂ ਠੋਸ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।  ਨਸ਼ਿਆਂ ਨਾਲ ਨਿਪਟਨ ਵਾਲੀਆਂ ਸਾਰੀਆਂ ਏਜੰਸੀਆਂ ਦੀ ਸੰਗਠਿਤ ਕਾਰਵਾਈ ਦੀ ਜਰੂਰਤ ਤੇ ਜ਼ੋਰ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਮਸਿਆ ਦੇ ਖਾਤਮੇ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਵਿਸ਼ੇਸ ਕੋਸ਼ਿਸਾਂ ਕਰਨ ਦੀ ਜਰੂਰਤ ਹੈ।  ਉਨ੍ਹਾਂ ਕਿਹਾ ਕਿ ਐਨ.ਸੀ.ਬੀ ਤੋਂ ਇਲਾਵਾ ਡਰਗ ਨਾਲ ਨਿਪਟਨ ਵਾਲੀਆਂ ਹੋਰ ਵੀ ਏਜੰਸੀਆਂ ਹਨ ਜਿਨ੍ਹਾਂ ਵਿੱਚ ਡਾਇਰੈਕਟੋਰੈਟ ਆਫ ਰੈਵਿਨਿਊ ਇੰਟੈਲੀਜੈਂਸ, ਸੈਂਟਰਲ ਬਿਓਰੋ ਆਫ ਨਾਰਕੋਟਿਕ, ਰਾਜ ਪੁਲਿਸ, ਸਟੇਟ ਐਕਸਾਈਜ਼, ਕਸਟਮ ਅਤੇ ਸੈਟਰਲ ਐਕਸਾਈਜ਼ ਅਤੇ ਸੈਂਟਰਲ ਬਿਓਰੋ ਆਫ ਇਨਵੈਸਟੀਗੇਸ਼ਨ ਸ਼ਾਮਲ ਹਨ।

WRITTEN BY