ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਦਵਿੰਦਰਪਾਲ ਸਿੰਘ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਦੱਸਿਆ ਕਿ ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਬਬੀਨੀ ਵਿਖੇ ਨੌਜਵਾਨ ਸਿੰਘਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਉਨ੍ਹਾਂ ਨੂੰ ਸ਼ਾਮਲ ਹੋਣ ਲਈ ਸੰਗਤਾਂ ਵੱਲੋਂ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਉ¤ਥੇ ਪਹੁੰਚ ਕਰਕੇ ਜਿੱਥੇ ਗੁਰਪੁਰਬ ਸਮਾਗਮਾਂ ਵਿੱਚ ਹਾਜ਼ਰੀ ਭਰੀ ਉ¤ਥੇ ਇਥੋਂ ਦੇ ਸਿੰਘਾਂ ਦੀਆਂ ਗੁਰਸਿੱਖੀ ਰਹਿਣੀ ਸਬੰਧੀ ਮੁਸ਼ਕਿਲਾਂ ਸੁਣ ਕੇ ਮਨ ਨੂੰ ਬੜਾ ਦੁੱਖ ਹੋਇਆ ਜਿੱਥੇ ਕਿ ਸਿੰਘਾਂ ਦੇ ਪਾਸਪੋਰਟ, ਲਾਇਸੈਂਸ, ਆਈਡੀ ਕਾਰਡ ਆਦਿ ਕੋਈ ਵੀ ਸਰਕਾਰੀ ਕਾਗਜ਼ ਉਪਰ ਸਿੰਘਾਂ ਦੀ ਪਛਾਣ ਫੋਟੋ ਬਿਨਾਂ ਦਸਤਾਰ ਤੋਂ ਨੰਗੇ ਸਿਰ
ਲਗਾਈ ਜਾਂਦੀ ਹੈ ਅਤੇ ਬ¤ਚਿਆਂ ਨੂੰ ਸਕੂਲ ਵਿ¤ਚ ਦਸਤਾਰ ਸਜਾ ਕੇ ਨਹੀਂ ਜਾਣ ਦਿ¤ਤਾ ਜਾਂਦਾ ਜੋ ਕਿ ਸਿ¤ਖ ਧਰਮ ਅਨੁਸਾਰ ਬਿੱਲਕੁਲ ਹੀ ਗਲਤ ਹੈ ਜਦ ਕਿ ਗੁਰਸਿ¤ਖ ਸਿ¤ਖਾਂ ਨੂੰ ਗੁਰੂ ਸਾਹਿਬ ਦਾ ਹੁਕਮ ਹੈ : ‘ਸਾਬਤ ਸੂਰਤ ਦਸਤਾਰ ਸਿਰਾ’।
ਇਸ ਲਈ ਫਰਾਂਸ ਦੀ ਸਰਕਾਰ ਨੂੰ ਸਿ¤ਖਾਂ ਦੀ ਦਸਤਾਰ ਸਮੇਤ ਫੋਟੋ ਪਛਾਣ ਪੱਤਰਾਂ ਉ¤ਪਰ ਲਗਾਉਣੀ ਚਾਹੀਦੀ ਹੈ। ਸਿੱਖ ਬੱਚਿਆਂ ਨੂੰ ਦਸਤਾਰ ਸਜਾ ਕੇ ਸਕੂਲਾਂ/ਕਾਲਜਾਂ ਵਿ¤ਚ ਜਾਣ ਦੀ ਆਗਿਆ ਦਿ¤ਤੀ ਜਾਵੇ, ਕਿਉਂਕਿ ਯੂਰਪ ਦੇ ਵਿਸ਼ਵ ਯੁ¤ਧਾਂ ਵਿ¤ਚ ਸਿੰਘਾਂ ਨੇ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਯੂਰਪ ਦੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਿੰਘਾਂ ਦੀ ਅਸਲ ਪਛਾਣ ਹੀ ਦਸਤਾਰ ਸਮੇਤ ਹੈ।



