ਨਵੀਂ ਦਿੱਲੀ, 7 ਨਵੰਬਰ (ਪੀ.ਟੀ.)-ਖ਼ੁਫ਼ੀਆ ਜਾਣਕਾਰੀ ਨੇ ਗ੍ਰਹਿ ਮੰਤਰਾਲੇ ਨੂੰ ਚੁਕੰਨਾ ਕੀਤਾ ਹੈ ਕਿ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਦੀਨ (ਆਈ ਐਮ) ਤੇ ਅਲਕਾਇਦਾ ਨੇ ਹੱਥ ਮਿਲਾ ਲਿਆ ਹੈ । ਦੋਵੇਂ ਮਿਲ ਕੇ ਸੁਸਤ ਪਏ ਆਪਣੇ ਨੈੱਟ ਵਰਕ ਨੂੰ ਮਜ਼ਬੂਤ ਕਰ ਰਹੇ ਹਨ। ਦਿੱਲੀ ,ਮੁੰਬਈ ,ਬੰਗਲੌਰ ਸਮੇਤ ਉਨ੍ਹਾਂ ਦੇ ਨਿਸ਼ਾਨੇ ‘ਤੇ ਕਈ ਸ਼ਹਿਰ ਹਨ, ਜਿਥੇ ਵਿਦੇਸ਼ੀ ਸੈਲਾਨੀ ਜ਼ਿਆਦਾ ਆਉਂਦੇ ਹਨ ।ਵੱਡਾ ਹਮਲਾ ਜਾਂ ਸੈਲਾਨੀਆ ਨੂੰ ਅਗਵਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਮਕਸਦ ਖ਼ਾਸਕਰ ਯਹੂਦੀਆਂ ਨੂੰ ਅਗਵਾ ਕਰਨਾ ਹੈ ਤਾਂ ਕਿ ਉਹ ਅਮਰੀਕਾ ’ਤੇ ਜ਼ੋਰ ਪਾ ਕੇ ਪਾਕਿਸਤਾਨੀ ਵਿਗਿਆਨਕ ਆਫਿਆ ਸਿੱਦੀਕੀ ਨੂੰ ਜੇਲ੍ਹ ਤੋਂ ਛਡਵਾ ਸਕਣ।ਆਫਿਆ ‘ਤੇ ਅਮਰੀਕੀ ਸੈਨਿਕਾਂ ਨੂੰ ਮਾਰਨ ਦਾ ਦੋਸ਼ ਹੈ।ਅਲਕਾਇਦਾ ਸਿਰਫ਼ ਭਾਰਤ ਹੀ ਨਹੀਂ ਬਲ ਕਿ ਨੇਪਾਲ ਤੋਂ ਵੀ ਵਿਦੇਸ਼ੀ ਸੈਲਾਨੀਆ ਖ਼ਾਸ ਕਰ ਯਹੂਦੀਆਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ।
ਵਿਦੇਸ਼ੀ ਸੈਲਾਨੀਆਂ ਨੂੰ ਅਗਵਾ ਕਰ ਸਕਦੇ ਹਨ ਅੱਤਵਾਦੀ



