ਬਰਨਾਲਾ, 7 ਨਵੰਬਰ (ਰਾਮ ਸਿੰਘ ਧਨੌਲਾ)-‘ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੇਸ਼ ਅੰਦਰ ਮਹਿੰਗਾਈ ਦੀਆਂ ਦਰਾਂ ’ਚ ਹੋਇਆ ਵਾਧਾ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਪਾਰਟੀ ਆਪਣੇ ਬਲਬੂਤੇ ’ਤੇ ਇਕਾਈਆਂ ਦਾ ਗਠਨ ਕਰੇਗੀ।’ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੰਗਲ ਦੇਵ ਸ਼ਰਮਾ ਜ਼ਿਲ੍ਹਾ ਜਨਰਲ ਸੈਕਟਰੀ ਭਾਜਪਾ ਨੇ ਅੱਜ ਧਨੌਲਾ ਮੰਡੀ ਵਿਖੇ ਮਸੀਤ ਮਾਰਕੀਟ ਵਿੱਚ ਜਗਤਾਰ ਸਿੰਘ ਤਾਰੀ ਕੋ ਕਨਵੀਨਰ ਟਰਾਂਸਪੋਰਟ ਸੈੱਲ ਦੀ ਅਗਵਾਈ ਹੇਠ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਸ੍ਰੀ ਵਿਜੇ ਸਾਂਪਲਾ ਨੂੰ ਕੇਂਦਰ ਵਿੱਚ ਸੰਭਾਵੀ ਮੰਤਰੀ ਲੈਣ ’ਤੇ ਪੂਰੇ ਭਾਜਪਾ
ਮੰਡਲ ਧਨੌਲਾ ਤੇ ਬਰਨਾਲਾ ਨੂੰ ਵਧਾਈ ਦਿੱਤੀ। ਉਨ੍ਹਾਂ ਨਗਰ ਕੌਂਸਲ ਧਨੌਲਾ ਦੀਆਂ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਆਗੂ ਧਨੌਲਾ ਅੰਦਰ ਨਗਰ ਕੌਂਸਲ ਦੀਆਂ ਚੋਣਾਂ 13 ਦੇ 13 ਵਾਰਡਾਂ ’ਚੋਂ ਲੜਨਗੇ। ਜੇ ਅਕਾਲੀ ਦਲ ਦਾ ਸਹਿਯੋਗ ਮਿਲਿਆ ਤਾਂ ਉਹ ਪਾਰਟੀ ਦੇ ਹੁਕਮ ਅਨੁਸਾਰ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਚੋਣਾਂ ਦੇ ਸਬੰਧ ਵਿੱਚ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਲੱਗ ਪਏ ਹਨ ਤੇ ਆਗੂਆਂ ਦੁਆਰਾ ਭਾਜਪਾ ਦੀ ਮੈਂਬਰਸ਼ਿਪ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸਦੇ ਨਤੀਜੇ ਆਉਣ ਵਾਲੇ ਸਮੇਂ ’ਚ ਮਿਲਣਗੇ। ਉਨ੍ਹਾਂ ਆਗੂਆਂ ਨੂੰ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਨਗਰ ਕੌਂਸਲ ਦੀਆਂ ਚੋਣਾਂ ਦੀ ਤਿਆਰੀ ਬਿਨਾ ਕਿਸੇ ਡਰ-ਭੈਅ ਤੋਂ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗੁੰਡਾ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਸਗੋਂ ਭਾਜਪਾ ਵੱਲੋਂ ਚੋਣਾਂ ਲੜਨ ਵਾਲੇ ਹਰ ਇੱਕ ਵਿਅਕਤੀ ਦੀ ਮਦਦ ਪਾਰਟੀ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਕਈ ਨਵੇਂ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸੁਖਵੰਤ ਸਿੰਘ ਧਨੌਲਾ ਆਗੂ ਭਾਜਪਾ ਮੰਡਲ ਪੰਜਾਬ, ਦਰਸ਼ਨ ਸਿੰਘ ਧਾਲੀਵਾਲ, ਨਰੇਸ਼ ਕੁਮਾਰ ਨੀਟਾ, ਕੁਲਵਿੰਦਰ ਸਿੰਘ ਜੇ ਕੇ ਸਾਊਂਡ, ਬੂਟਾ ਸਿੰਘ, ਚਰਨਜੀਤ ਮਿੱਤਲ ਸਾਬਕਾ ਕੌਂਸਲਰ, ਸੰਜੀਵ ਕੁਮਾਰ ਪ੍ਰੈੱਸ ਸਕੱਤਰ, ਪ੍ਰੀਤ ਪਾਠਕ ਧਨੌਲਾ, ਗੋਰਾ ਸ਼ਰਮਾ, ਜਗਪਾਲ ਸਿੰਘ ਮਾਨ, ਨਰਿੰਦਰ ਕੁਮਾਰ ਕਾਲਾ, ਰਾਜੂ ਖਾਨ, ਪੰਕਜ ਬਾਂਸਲ, ਲਖਵੀਰ ਸ਼ਰਮਾ, ਚਿਮਨ ਬਾਂਸਲ, ਗਗਨ ਬਾਂਸਲ, ਮੋਨੂੰ ਗਰਗ ਆਦਿ ਤੋਂ ਇਲਾਵ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ।



