Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵਜ਼ੀਫ਼ਾ ਸਕੀਮ ਲਈ ਸਾਬਕਾ ਸੈਨਿਕਾਂ ਦੇ ਬੱਚਿਆਂ ਤੋਂ ਅਰਜ਼ੀਆਂ ਮੰਗੀਆਂ

Share this story

ਜ¦ਧਰ, 3 ਨਵੰਬਰ (ਮਨਦੀਪ ਸਿੰਘ)- ਕੇਂਦਰੀ ਸੈਨਿਕ ਬੋਰਡ, ਰੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਬੱਚਿਆਂ ਲਈ ਵਿਸ਼ੇਸ਼ ਸਕੀਮ ‘ਪ੍ਰਾਈਮ ਮਨਿਸਟਰ ਸਕਾਲਰਸ਼ਿਪ ਸਕੀਮ’ ਦੇ ਨਾਂ ’ਤੇ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਜ¦ਧਰ ਕਰਨਲ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਸਕੀਮ ਅਕਾਦਮਿਕ ਵਰ੍ਹੇ 2014-15 ਵਾਸਤੇ ਹੈ ਅਤੇ ਉਨ੍ਹਾਂ ਬੱਚਿਆਂ ਲਈ ਹੈ, ਜਿਨ੍ਹਾਂ ਨੇ ਇੰਜੀਨੀਅਰਿੰਗ ਵਿਚ ਪ੍ਰੋਫੈਸ਼ਨਲ ਡਿਗਰੀ ਪ੍ਰੋਗਰਾਮ, ਬੀ. ਈ, ਬੀ. ਟੈਕ, ਬੀ. ਡੀ. ਐਸ, ਐਮ. ਬੀ. ਬੀ. ਐਸ, ਬੀ. ਐਡ, ਬੀ. ਬੀ. ਏ, ਬੀ. ਸੀ. ਏ, ਬੀ. ਫਾਰਮੇਸੀ ਆਦਿ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ ਅਤੇ ਇਸ ਵਾਸਤੇ 10+2 ਵਿਚੋਂ 60 ਫੀਸਦੀ ਅੰਕ ਲਏ ਹੋਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਨਾਲ ਸਬੰਧਤ ਅਜਿਹੇ ਯੋਗ ਸਾਬਕਾ ਸੈਨਿਕਾਂ ਦੇ ਬੱਚੇ ਆਪਣੀਆਂ ਦਰਖ਼ਾਸਤਾਂ ਹਰ ਪੱਖੋਂ ਮੁਕੰਮਲ ਕਰਕੇ

ਜ਼ਿਲ੍ਹਾ ਰੱਖਿਆ ਸੇਵਾਵਾਂ ਪਾਈ ਦਫਤਰ ਰਾਹੀਂ ਮਿਤੀ 17 ਨਵੰਬਰ 2014 ਤੱਕ ਭੇਜ ਸਕਦੇ ਹਨ। ਇਹ ਸਕੀਮ ਉਨ੍ਹਾਂ ਕੋਰਸਾਂ ਵਾਸਤੇ ਖੋਲ੍ਹੀ ਗਈ ਹੈ, ਜਿਹੜੇ ਭਾਰਤ ਵਿਚ ਕਿਸੇ ਵੀ ਥਾਂ ਤੋਂ ਮਾਨਤਾ ਪ੍ਰਾਪਤ ਸੰਸਥਾ ਵਿਚੋਂ ਇਹ ਕੋਰਸ ਕਰ ਰਹੇ ਹੋਣ। ਇਨ੍ਹਾਂ ਅਰਜ਼ੀਆਂ ਦੇ ਪ੍ਰੋਫਾਰਮੇ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਜ਼ਿਲ੍ਹਾ ਜ¦ਧਰ ਦੇ ਅਜਿਹੇ ਯੋਗ ਸਾਬਕਾ ਸੈਨਿਕਾਂ/ਵਿਧਵਾਵਾਂ ਦੇ ਬੱਚੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜ¦ਧਰ ਨਾਲ ਸੰਪਰਕ ਕਰ ਸਕਦੇ ਹਨ। 

WRITTEN BY