ਲੁਧਿਆਣਾ 3 ਨਵੰਬਰ (ਮਨਿੰਦਰਪਾਲ ਮਿੱਡਾ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਯੁਵਕ ਮੇਲਾ ਅ¤ਜ ਰਸਮੀ ਤੌਰ ’ਤੇ ਧੂਮਧੜ¤ਕੇ ਨਾਲ ਆਰੰਭ ਹੋਇਆ । ਉਦਘਾਟਨੀ ਸਮਾਰੋਹ ਵਿ¤ਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਧਾਨ ਸਭਾ ਮੈਂਬਰ ਸ੍ਰੀਮਤੀ ਸੁਰ¤ਈਆ ਨਸੀਮ ਮੁ¤ਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਮੁ¤ਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁ¤ਖ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿ¤ਲੋਂ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਇੰਸਦਾਨਾਂ ਦੇ ਨਾਲ ਖਚਾਖਚ ਭਰੇ ਓਪਨ ਏਅਰ ਥੀਏਟਰ ਵਿ¤ਚ ਸੰਬੋਧਨ ਕਰਦਿਆਂ ਮੈਡਮ ਨਸੀਮ ਨੇ ਕਿਹਾ ਕਿ ਇਸ ਪੰਜਾਬ ਦੀ ਮਿ¤ਟੀ ਦੇ ਨਾਲ ਉਨ•ਾਂ ਦੀ ਪੀਡੀ ਸਾਂਝ ਹੈ ਅਤੇ ਉਹ ਇਸ ਪੰਜਾਬ ਵਿ¤ਚ ਆ ਕੇ ਆਪਣੇ ਦੇਸ਼ ਵਾਂਗੂੰ ਨਿ¤ਘ ਮਹਿਸੂਸ
ਕਰ ਰਹੇ ਹਨ । ਉਨ•ਾਂ ਕਿਹਾ ਕਿ ਦੋਹਾਂ ਪੰਜਾਬਾਂ ਵਿ¤ਚ ਸਭਿਆਚਾਰ, ਕਲਾ, ਰਹਿਣ-ਸਹਿਣ, ਖਾਣ-ਪੀਣ, ਵਰਤਾਰੇ ਦੀਆਂ ਅਨੇਕਾਂ ਸਾਂਝਾਂ ਹਨ । ਉਨ•ਾਂ ਵਿਦਿਆਰਥੀਆਂ ਵ¤ਲੋਂ ਦਿਖਾਈਆਂ ਗਈਆਂ ਵ¤ਖ ਵ¤ਖ ਝਾਕੀਆਂ ਨੂੰ ਸਾਂਝੇ ਸਭਿਆਚਾਰ ਦਾ ਨਿਚੋੜ ਦ¤ਸਦਿਆਂ ਕਿਹਾ ਕਿ ਸਾਡਾ ਸਾਂਝਾ ਸਭਿਆਚਾਰ ਸਮਾਜਿਕ ਕੁਰੀਤੀਆਂ ਨੂੰ ਠ¤ਲ• ਪਾਉਣ ਦਾ ਸੁਨੇਹਾ ਵੀ ਦਿੰਦਾ ਹੈ । ਇਸ ਮੌਕੇ ਮੈਡਮ ਨਸੀਮ ਦੇ ਨਾਲ ਉਨ੍ਹਾਂ ਦੀਆਂ ਦੋ ਪੁ¤ਤਰੀਆਂ ਵੀ ਹਾਜ਼ਰ ਸਨ । ਸ. ਗਰੇਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਸੋਚ ਹਮੇਸ਼ਾਂ ਉਸਾਰੂ ਕਾਰਜਾਂ ਵਿ¤ਚ ਲਗਾਉਣੀ ਚਾਹੀਦੀ ਹੈ । ਇਸ ਨਾਲ ਅਸੀਂ ਆਪ ਖੁਦ ਤਰ¤ਕੀ ਦੇ ਰਾਹ ’ਤੇ ਤੁਰਾਂਗੇ ਅਤੇ ਉਸ ਦੇ ਨਾਲ ਹੀ ਅਸੀਂ ਆਪਣੇ ਸਮਾਜ ਨੂੰ ਵੀ ਵਿਕਾਸ ਦੇ ਰਾਹ ਤੋਰ ਸਕਦੇ ਹਾਂ । ਓਪਨ ਏਅਰ ਥੀਏਟਰ ਵਿ¤ਚ ਇਸ ਉਪਰੰਤ ਲੋਕ ਗੀਤ ਮੁਕਾਬਲੇ ਅਤੇ ਕ੍ਰੀਏਟਿਵ ਡਾਂਸ ਦੇ ਮੁਕਾਬਲੇ ਵੀ ਕਰਵਾਏ ਗਏ। ਲੋਕ ਗੀਤ ਦੇ ਮੁਕਾਬਲਿਆਂ ਵਿ¤ਚ ਪਹਿਲਾ ਅਤੇ ਦੂਜਾ ਸਥਾਨ ਹੋਮ ਸਾਇੰਸ ਕਾਲਜ ਦੀਆਂ ਵਿਦਿਆਰਥਣਾਂ ਸਾਕਸ਼ੀ ਕੌਸ਼ਲ ਅਤੇ ਸੁਮਿਤਾ ਭ¤ਲਾ ਨੇ ਪ੍ਰਾਪਤ ਕੀਤਾ ਜਦਕਿ ਇਸ ਮੁਕਾਬਲੇ ਵਿ¤ਚ ਤੀਜਾ ਸਥਾਨ ਐਗਰੀਕਲਚਰਲ ਇੰਜਨੀਅਰਿੰਗ ਕਾਲਜ ਦੀ ਵਿਦਿਆਰਥਣ ਸੁਨੰਦਾ ਨੇ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕ੍ਰੀਏਟਿਵ ਡਾਂਸ ਮੁਕਾਬਲੇ ਵਿ¤ਚ ਪਹਿਲਾ ਸਥਾਨ ਕਾਲਜ ਆਫ਼ ਹੋਮ ਸਾਇੰਸ ਦੀ ਜਗਰੀਤ ਕੌਰ ਗਰਚਾ ਨੇ ਪ੍ਰਾਪਤ ਕੀਤਾ ਜਦਕਿ ਦੂਸਰੇ ਸਥਾਨ ਤੇ ਕਾਲਜ ਆਫ਼ ਐਗਰੀਕਲਚਰਲ ਕਾਲਜ ਦੀ ਰੁਪੀਤ ਗਿ¤ਲ ਨੇ ਪ੍ਰਾਪਤ ਕੀਤਾ । ਇਸ ਮੁਕਾਬਲੇ ਵਿ¤ਚ ਤੀਜਾ ਸਥਾਨ ਬੇਸਿਕ ਸਾਇੰਸ ਕਾਲਜ ਦੀ ਵਿਦਿਆਰਥਣ ਸ਼ਬਨਮ ਨੇ ਪ੍ਰਾਪਤ ਕੀਤਾ । ਸਭਿਆਚਾਰਕ ਝਲਕੀਆਂ ਵਿ¤ਚ ਪਹਿਲਾ ਸਥਾਨ ਐਗਰੀਕਲਚਰਲ ਕਾਲਜ ਨੇ, ਦੂਜਾ ਸਥਾਨ ਹੋਮ ਸਾਇੰਸ ਕਾਲਜ ਅਤੇ ਤੀਜਾ ਸਥਾਨ ਬੇਸਿਕ ਸਾਇੰਸ ਕਾਲਜ ਨੇ ਪ੍ਰਾਪਤ ਕੀਤਾ ।



