Skip to content
Independent perspectives. Global stories.
BREAKING

ਨੌਕਰਸ਼ਾਹਾਂ ਉੱਤੇ ਪਹਿਲਾ ਦਰਜਾ ਹਵਾਈ ਸਫ਼ਰ ਕਰਨ ’ਤੇ ਪਾਬੰਦੀ

Share this story

Page-1_03 ਨਵੀਂ ਦਿੱਲੀ, 30 ਅਕਤੂਬਰ (ਪੀ. ਟੀ.)- ਗੈਰ ਯੋਜਨਾ ਖ਼ਰਚਿਆਂ ‘ਤੇ 10 ਫ਼ੀਸਦੀ ਕਟੌਤੀ ਲਾਗੂ ਕਰਨ ਦੀ ਮੁਹਿੰਮ ਤਹਿਤ ਸਰਕਾਰ ਨੇ ਨੌਕਰਸ਼ਾਹਾਂ ‘ਤੇ ਵਿਦੇਸ਼ ਦੌਰਿਆਂ ਲਈ ਪਹਿਲਾ ਦਰਜਾ ਹਵਾਈ ਸਫ਼ਰ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜਿੰਨਾ ਵੀ ਜ਼ਿਆਦਾ ਸੰਭਵ ਹੋ ਸਕੇ ਉਹ ਵੀਡੀਓ ਕਾਨਫਰੰਸਿੰਗ ਦੀ ਵਰਤੋਂ ਕਰਨ। 2014-15 ਵਿਚ ਕੁਲ ਰਾਸ਼ਟਰੀ ਉਤਪਾਦਨ ਦਾ ਵਿੱਤ ਘਾਟਾ 4.1 ਫ਼ੀਸਦੀ ‘ਤੇ ਰੋਕਣ ਦੇ ਉਦੇਸ਼ ਨਾਲ ਵਿੱਤ ਮੰਤਰਾਲੇ ਨੇ ਪੰਜ ਤਾਰਾ ਹੋਟਲਾਂ ‘ਚ ਮੀਟਿੰਗਾਂ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ ਅਤੇ ਨਵੀਆਂ ਨਿਯੁਕਤੀ ਅਤੇ ਇਕ ਸਾਲ ਤੋਂ ਵਧ ਸਮੇਂ ‘ਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ‘ਤੇ ਰੋਕ ਲਾ ਦਿੱਤੀ ਹੈ। ਮੰਤਰਾਲੇ ਦੇ ਮੈਮੋਰੰਡਮ ਵਿਚ ਆਖਿਆ ਗਿਆ ਕਿ ਅਧਿਕਾਰੀ ਆਪਣੀ ਸੀਨੀਅਰਤਾ ਦੇ ਮੁਤਾਬਕ ਹਵਾਈ ਯਾਤਰਾ ਦੇ ਹੱਕਦਾਰ ਹੋਣਗੇ ਅਤੇ ਉਨ੍ਹਾਂ ਨੂੰ ਬਜਟ ਦੀਆਂ ਹੱਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਭ ਤੋਂ ਸਸਤਾ ਹਵਾਈ ਸਫ਼ਰ ਕਰਨਾ ਪਵੇਗਾ। ਇਸ ਦਾ ਕਹਿਣਾ ਕਿ ਵੀਡੀਓ ਕਾਨਫਰੰਸਿੰਗ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾ ਸਕਦੀ ਹੈ।

WRITTEN BY