Skip to content
Independent perspectives. Global stories.
BREAKING

ਲਲਹੇੜੀ ਪੁਲ ਉੱਤੇ ਲੱਗਣ ਵਾਲੀ ਸੇਫਟੀ ਰੇਲਿੰਗ ਦਾ ਦੁਕਾਨਦਾਰਾਂ ਵੱਲੋਂ ਵਿਰੋਧ

Share this story

Page-1_16 ਖੰਨਾ, 30 ਅਕਤੂਬਰ  (ਸੁਖਵਿੰਦਰ ਸਿੰਘ ਸਲੌਦੀ)- ਖੰਨਾ ਦੇ ਲਲਹੇੜੀ ਰੋਡ ਦੇ ਰਿਹਾਇਸ਼ੀ ਏਰੀਏ ਵਿਚ ਬਣਿਆ ਰੇਲਵੇ ਓਵਰ ਬ੍ਰਿਜ ਸ਼ੁਰੂ ਤੋਂ ਹੀ ਵਿਵਾਦਾਂ ਦੀ ਭੇਂਟ ਚੜਦਾ ਰਿਹਾ ਹੈ, ਇਸ ਵਿਵਾਦ   ਕਾਰਨ ਪੁੱਲ ਉੱਤੇ ਚਹਿਲ ਪਹਿਲ ਤਾਂ ਸ਼ੁਰੂ ਹੋ ਗਈ ਪਰ ਅਜੇ ਤੱਕ ਪੁੱਲ ਦਾ ਕੰਮ ਵਿਚਾਲੇ ਲਟਕਿਆ ਹੋਇਆ ਹੈ, ਜਿਸ ਦਾ ਮੁੱਖ ਕਾਰਨ ਪੁਲ ਦੇ ਖੱਬੇ-ਸੱਜੇ ਪਾਸੇ ਦੁਕਾਨਦਾਰਾਂ ਵੱਲੋਂ ਸਰਕਾਰੀ ਕੰਮ ਵਿੱਚ ਅੜਚਨ ਪਾਉਣਾ ਸਾਹਮਣੇ ਆ ਰਿਹਾ ਹੈ। ਇਸ ਪੁਲ ਨੂੰ ਬਣੇ ਕਰੀਬ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਪੁਲ  ਦੇ ਦੋਨਾਂ ਤਰਫ ਲੱਗਣ ਵਾਲੀ ਸੇਫਟੀ ਰੇਲਿੰਗ ਨਾ ਲੱਗਣ ਤੇ ਆਏ ਦਿਨ ਰਾਹਗੀਰ ਅਤੇ ਚਾਲਕ ਸੜ•ਕੀ ਹਾਦਸਆਂਿ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਪੁੱਲ ਦੇ ਦੋਨਾਂ ਸ ਪਾਸੇ

ਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਪੁੱਲ ਚੜ•ਨੋਂ ਪਹਿਲਾਂ ਦੋਨਾਂ ਤਰਫਾਂ ਤੋਂ ਕਰੀਬ 7-8 ਗਲੀਆਂ ਨਿਕਲਦੀਆਂ ਹਨ ਅਤੇ ਇਨ•ਾਂ ਗਲੀਆਂ ਚੋਂ ਅਕਸਰ ਦੋ ਪਹੀਆ ਚਾਲਕ ਜਦੋਂ ਗਲੀਆਂ ਤੋਂ ਸਿੱਧਾ ਲਲਹੇੜੀ ਰੋਡ ਉੱਤੇ ਆਉਂਦੇ ਹਨ ਤਾਂ ਕਈ ਵਾਰ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਹ ਲਗਾਤਾਰ ਜਾਰੀ ਹੈ।  ਇੱਥੇ ਜਿਕਰਯੋਗ ਹੈ ਕਿ ਅੱਜ ਕਰੀਬ 20 – 22 ਦਿਨ ਪਹਿਲਾ ਖੰਨਾ  ਦੇ ਲਲਹੇੜੀ ਓਵਰ ਬ੍ਰਿਜ ਦੇ ਦੋਨਾਂ ਸਾਈਡ 60-60 ਫੁੱਟ ਪੀਡਬਲਿਊਡੀ ਵਿਭਾਗ  ਦੇ ਅਧਿਕਾਰੀਆਂ ਦੀ ਟੀਮ ਸੇਫਟੀ ਰੇਲਿੰਗ ਲਗਾਉਣ ਪਹੁੰਚੀ ਤਾਂ ਇਸਦਾ ਸਮੂਹ ਦੁਕਾਨਦਾਰਾਂ ਨੇ ਵਿਰੋਧ ਜਤਾ ਦਿੱਤਾ। ਇਸ ਮੌਕੇ ਉੱਤੇ ਲੋਕ ਨਿਰਮਾਣ ਵਿਭਾਗ ਟੀਮ  ਦੇ ਜੇ.ਈ. ਕੁਲਬੀਰ ਸਿੰਘ  ਨੇ ਹਾਲਤ ਵਿਗ਼ੜਦੇ ਵੇਖ ਪੁਲਿਸ ਦਾ ਸਹਾਰਾ ਲਿਆ ਫਿਰ ਵੀ ਦੁਕਾਨਦਾਰਾਂ ਦਾ ਸੇਫਟੀ ਰੇਲਿੰਗ ਲਗਾਉਣ ਪ੍ਰਤੀ ਵਿਰੋਧ ਜਾਰੀ ਰਿਹਾ ਥੱਕ ਹਾਰਕੇ ਵਿਭਾਗ ਦੀ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਮੌਕੇ ਉੱਤੇ ਮੌਜੂਦ ਕੁੱਝ ਦੁਕਾਨਦਾਰਾਂ ਨੇ ਆਪਣੇ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਜੇਕਰ ਸੜਕ ਤੋਂ ਪੁੱਲ ਤੱਕ 60 ਫੀਟ ਰੇਲਿੰਗ ਲੱਗੇਗੀ ਤਾਂ ਉਨ•ਾਂ ਦੀ ਦੁਕਾਨਦਾਰੀ ਠੱਪ ਹੋਕੇ ਰਹਿ ਜਾਵੇਗੀ ਪਹਿਲਾਂ ਤੋਂ ਹੀ ਰੋਡ ਉੱਤੇ ਜਗ•ਾ ਤੰਗ ਹੋਣ  ਦੇ ਕਾਰਨ ਉਨ•ਾਂ ਨੇ ਆਪਣੀ ਦੁਕਾਨਾਂ ਪੁੱਲ ਬਣਨ  ਕਾਰਨ ਪਿੱਛੇ ਹਟਾਈਆਂ ਸਨ ਅਤੇ ਸਰਕਾਰੀ ਕਾਰਵਾਈ ਦਾ ਉਹ ਵਿਰੋਧ ਕਰਦੇ ਹਨ। ।ਜਦੋਂ ਇਸ ਬਾਰੇ ਐਸਡੀਐਮ ਖੰਨਾ ਸਈਅਮ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀ ਟੀਮ ਸੇਫਟੀ ਰੇਲਿੰਗ ਲਗਾਉਣ ਲਈ ਗਈ ਸੀ ਪਰ ਉੱਥੇ ਮੌਜੂਦ ਕੁੱਝ ਦੁਕਾਨਦਾਰਾਂ ਨੇ ਰੇਲਿੰਗ ਲਗਾਉਣ ਦਾ ਵਿਰੋਧ ਕੀਤਾ ਜੋਕਿ ਨਿਯਮਾਂ ਦੇ ਉਲਟ ਹੈ ਸਰਕਾਰੀ ਕਾਰਜ ਵਿੱਚ ਅੜਚਨ ਪਾਉਣ  ਦੇ ਬਰਾਬਰ ਹੈ। ਦੁਕਾਨਦਾਰ ਰਾਹਗੀਰਾਂ ਦੀ ਜਿੰਦਗੀ  ਦੇ ਨਾਲ ਖਿਲਵਾੜ ਕਰ ਰਹੇ ਜੋ ਉਨ•ਾਂਨੂੰ ਨਹੀ ਕਰਨ ਦਿੱਤਾ ਜਾਵੇਗਾ ਫਿਰ ਵੀ ਦੁਕਾਨਦਾਰਾਂ ਦੀਆਂ ਮੰਗਾਂ ਨੂੰ ਉਨ•ਾਂ ਅੱਗੇ ਭੇਜ ਦਿੱਤਾ ਹੈ ਜੇਕਰ ਉਨ•ਾਂ ਦੀ ਮੰਗ ਨੂੰ ਮੰਨ ਲਿਆ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਲੋਕਾਂ ਦੀ ਸੁਰੱਖਿਆ ਲਈ ਰੇਲਿੰਗ ਤਾਂ ਲਗਾਉਣੀ ਹੀ ਪਵੇਗੀ। ਲੋਕ ਨਿਰਮਾਣ ਵਿਭਾਗ  ਦੇ ਐਸਡੀਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜੋ ਹੁਕਮ ਐਸਡੀਐਮ ਖੰਨਾ ਦੇਣਗੇ ਠੀਕ ਉਸੀ ਤਰਜ ਤੇ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਆਪਣੀ ਅਤੇ ਲੋਕਾਂ  ਦੇ ਜਾਨ ਮਾਲ ਦੀ ਪ੍ਰਵਾਹ ਕਰਨ ਵਾਲੇ ਇੱਥੋਂ ਦੇ ਬਸ਼ਿੰਦਿਆਂ ਨੇ ਸੇਫਟੀ ਰੇਲਿੰਗ ਲਗਾਉਣ  ਦੇ ਹੱਕ ਵਿੱਚ ਹਨ ਅਤੇ ਦੁਕਾਨਦਾਰਾਂ  ਦੇ ਇਸ ਵਿਰੋਧ  ਦੇ ਖਿਲਾਫ ਵੀ ਹਨ।

WRITTEN BY