ਬਰਨਾਲਾ, 31 ਅਕਤੂਬਰ- ਕੋਈ ਸਮਾਂ ਸੀ ਜਦੋਂ ਸੱਤਾ ਵਿੱਚ ਬਿਰਾਜਮਾਨ ਅਕਾਲੀਦਲ-ਭਾਜਪਾ ਗਠਜੋੜ ਵਿੱਚ ਭਾਜਪਾ ਨੂੰ ‘ਸਟਿੱਪਣੀ ਪਾਰਟੀ’ ਮੰਨਿਆ ਜਾਂਦਾ ਸੀ। ਭਾਜਪਾ ਮੰਤਰੀਆਂ ਦੇ ਦੋਸ਼ਾਂ ਨੂੰ ਯਾਦ ਕੀਤਾ ਜਾਵੇ ਤਾਂ ਬਾਦਲ ਸਰਕਾਰ ਵਿੱਚ ਉਨ੍ਹਾਂ ਦੀ ਹਾਲਤ ਦੂਜੇ ਦਰਜੇ ਦੀ ਰਹੀ ਹੈ। ਕੇਂਦਰ ਵਿੱਚ
ਹੀ ਨਹੀਂ ਬਲਕਿ ਪੰਜਾਬ ਵਿੱਚ ਦੀ ਸੱਤਾ ’ਚ ਰਹਿਣ ਦੇ ਲਈ ਅਕਾਲੀ ਦਲ ਦੇ ਥੱਲੇ ਲੱਗਣਾ ਉਸ ਦੀ ਮਜਬੂਰੀ ਸੀ। ਪ੍ਰੰਤੂ ਹੁਣ ਹਲਾਤ ਬਦਲ ਚੁੱਕੇ ਹਨ। ਕੇਂਦਰ ਵਿੱਚ ਮੌਦੀ ਸਰਕਾਰ ਆਉਣ ਤੋਂ ਬਾਅਦ ਤੇ ਕੁਝ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਭਾਜਪਾ ਵਿੱਚ ਵੀ ਰਾਜ ਵਿੱਚ ਖੁਦ ਦੀ ਆਪਣੇ ਬਲਬੂਤੇ ਦੀ ਸਰਕਾਰ ਬਣਾਉਣ ਦੀ ਦੱਬੀ ਹੋਈ ਇੱਛਾ ਜੀਵਤ ਹੋ ਗਈ ਹੈ। ਦੋਸ਼ਾਂ ਦੀ ਝੜੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੋਂ ਲੋਕ ਨਾਖੁਸ਼ ਹਨ, ਪਰ ਪੰਜਾਬ ਵਿੱਚ
ਮੋਦੀ ਦੇ ਨਾਮ ਦਾ ਜਾਦੂ ਬਰਕਰਾਰ ਹੈ। ਜਿਵੇਂ 1967 ਤੋਂ ਪਹਿਲਾਂ ਦੇਸ਼ ਭਰ ਵਿਚੱ ਕੇਂਦਰ ਤੋਂ ਲੈ ਕੇ ਰਾਜਾਂ ਤੱਕ ਕਾਂਗਰਸ ਦਾ ਹੀ ਬੋਲਬਾਲਾ ਸੀ। ਓਵੇਂ ਹੀ ਭਾਜਪਾ ਵੀ ਦੇਸ਼ ਭਰ ਵਿੱਚ ਹੁਣ ‘ਭਗਵਾਂ ਸਰਕਾਰਾਂ’ ਦੀ ਇੱਛਾ ਵਿੱਚ ਹੈ। ਪੰਜਾਬ ਵੀ ਭਾਜਪਾ ਦੇ ਏਜੰਡੇ ਵਿੱਚ ਹੈ। ਚਾਹੇ ਉ¤ਪਰੋਂ-ਉ¤ਪਰੋਂ ਭਾਜਪਾ ਤੇ ਅਕਾਲੀਦਲ ਦੇ ਨੇਤਾ ਗਠਜੋੜ ਕਾਇਮ ਰੱਖਣ ਦੇ ਬਿਆਨ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਗਠਜੋੜ ਕਾਇਮ ਰੱਖਣ ਦੇ ਬਿਆਨ ਪਹਿਲਾਂ ਭਾਜਪਾ ਦਿੰਦੀ ਸੀ, ਹੁਣ ਅਕਾਲੀਦਲ ਦੇਣ ਲੱਗਿਆ ਹੈ। ਪੰਜਾਬ ਵਿੱਚ ਅਕਾਲੀਦਲ ਦਾ ਸਾਥ ਹੁਣ ਭਾਜਪਾ ਦੀ ਮਜਬੂਰੀ ਨਹੀਂ ਰਿਹਾ। ਇਹੋ ਕਾਰਣ ਹੈ ਕਿ ਹੁਣ ਭਾਜਪਾ ਆਪਣੀ ਸਾਥਣ ਪਾਰਟੀ ਅਕਾਲੀਦਲ ਨੂੰ ਆਪਣੇ ਤਿੱਖੇ ਤੇਵਰ ਦਿਖਾਉਣ ਲੱਗੀ ਹੈ। ਮੁਫਤ ਬਿਜਲੀ ਦੇ ਵਾਸਤੇ ਅਮੀਰ ਕਿਸਾਨਾਂ ਨੂੰ ਲਾਭ ਪਹੁੰਚਾਉਣ ਦਾ ਵਿਰੋਧ ਸ਼ਹਿਰੀ ਖੇਤਰ ’ਤੇ ਲੱਗ ਰਹੇ ਟੈਕਸਾਂ ਦਾ ਵਿਰੋਧ ਰਜੀਵ ਲੋਂਗੋਵਾਲ ਸਮਝੋਤੇ ਨੂੰ ਉਛਾਲਣਾ ਅਕਾਲੀਦਲ ਦੇ ਵਿਧਾਇਕ ਤੇ ਸੰਸਦੀ ਸਕੱਤਰ ਅਵਿਨਾਸ਼ ਚੰਦਰ ਉ¤ਤੇ ਲੱਗੇ ਦੋਸ਼ਾਂ ਦੇ ਤਹਿਤ ਉਸ ਨੂੰ ਹਟਾਉਣ ਦਾ ਸਰਕਾਰ ’ਤੇ ਦਬਾਅ, ਨਵਜੋਤ ਸਿੰਘ ਸਿੱਧੂ ਨੂੰ ਅਕਾਲੀਦਲ ਦੇ ਖਿਲਾਫ ਬੋਲਣ ਦੀ ਖੁੱਲ੍ਹੀ ਛੁੱਟੀ ਅਜਿਹੇ ਮਾਮਲੇ ਹਨ, ਜੋ ਭਾਜਪਾ ਦੀ ਬਦਲੀ ਨੀਤੀ ਦੇ ਤੇਵਰਾਂ ਨੂੰ ਪ੍ਰਗਟ ਕਰਦੇ ਹਨ। ਭਾਜਪਾ ਵਿੱਚ ਹੁਣ ਇਹ ਗੱਲ ਸ਼ਰੇਆਮ ਕਹੀ ਜਾਣ ਲੱਗੀ ਹੈ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨਿਆਂ ਤੋਂ ਹੋਣ ਦੇ ਕੱਲ ਰਹੀ ਸਰਕਾਰ ਹੈ ਜੋ ਰਾਜ ਦੇ ਹਿੱਤਾਂ ਨੂੰ ਸੰਭਾਲਣ ’ਚ ਅਸਮਰਥ ਰਹੀ ਹੈ। ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿਤਾਵਨੀ ਵੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਗੱਲਾਂ ਤੋਂ ਭਾਜਪਾ ਨੇਤਾਵਾਂ ਦੇ ਅਕਾਲੀ ਨੇਤਾਵਾਂ ਨਾਲ ਸਬੰਧ ਹੁਣ ਪਹਿਲਾਂ ਵਰਗੇ ਮਿੱਤਰਤਾਮਈ ਨਹੀਂ ਰਰਹੇ ਹਨ।
26 ਅਕਤੂਬਰ ਨੂੰ ਪੰਚਕੂਲਾ ਵਿੱਚ ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੂੰ ਬੁਲਾਇਆ ਤਾਂ ਗਿਆ ਸੀ, ਪਰ ਕਿਸੇ ਵੀ ਵੱਡੇ ਭਾਜਪਾ ਨੇਤਾ ਨੇ ਬਾਦਲ ਵੱਲ ਕੋਈ ਖਾਸ ਤਵੱਜੋਂ ਨਹੀਂ ਦਿੱਤੀ। ਬਾਦਲ ਤੇ ਅਕਾਲੀਦਲ ਦੇ ਖਿਲਾਫ ਮੋਰਚਾ ਖੋਲ੍ਹਣ ਵਾਲੇ ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਨੇ ਤਾਂ ਇੱਕ ਹੀ ਮੰਚ ’ਤੇ ਬੈਠੇ ਬਾਦਲ ਨਾਲ ਦੁਆ-ਸਲਾਮ ਵੀ ਨਹੀਂ ਕੀਤ। ਇਧਰ ਅਕਾਲੀਦਲ ਹੁਣ ਭਾਜਪਾ ਦਾ ਸਾਥ ਛੱਡਣ ਦੀ ਸਥਿਤੀ ਵਿੱਚ ਨਹੀਂ ਹੈ। ਕਾਹਣ ਬਹੁਤ ਹੀ ਸਾਫ ਹੈ ਕਿ ਬਾਦਲ ਸਰਕਾਰ ਉ¤ਤੇ ਪਰਿਵਾਰਵਾਦ, ਭ੍ਰਿਸ਼ਟਾਚਾਰ, ਡਰੱਗਜ਼ ਤੇ ਦਬੰਗਗਿਰੀ ਵਰਗੇ ਦੋਸ਼ ਹਨ। ਕੇਂਦਰ ਵਿੱਚ ਬੁਰੀ ਤਰ੍ਹਾਂ ਡਿੱਗੀ ਤੇ ਪੰਜਾਬ ’ਚ ਕਾਂਗਰਸ ਦੀ ਨਾ ਪਾਟਣ ਵਾਲੀ ਫੁੱਟ ਦੇ ਚਲਦਿਆਂ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨ ’ਚ ਵੀ ਅਸਫਲ ਹੋਈ ਹੈ। ਹਾਲਾਤ ਦੱਸਦੇ ਹਨ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਕਾਂਗਰਸ ਦਾ ਸੱਤਾ ਵੱਲ ਮੁੜਨਾ ਸੰਭਵ ਨਹੀਂ ਹੈ। ਅਜਿਹੀ ਹਾਲਤ ਵਿੱਚ ਸੱਤਾਧਾਰੀ ਪਾਰਟੀ ਅਕਾਲੀਦਲ ਨੂੰ ਖਤਰਾ ਹੈ ਤਾਂ ਉਹ ਨਰਿੰਦਰ ਮੋਦੀ ਦਾ ਸਾਫ ਅਕਸ ਲੈ ਕੇ ਚੱਲ ਰਹੀ ਭਾਜਪਾ ਤੋਂ ਜੇਕਰ ਭਾਜਪਾ ਸਰਕਾਰ ਦਾ ਸਾਥ ਛੱਡ ਕੇ ਸੱਤਾ ਤੋਂ ਬਾਹਰ ਆ ਜਾਂਦੀ ਹੈ ਤਾਂ ਵਿਧਾਇਕਾਂ ਦੀ ਕਮੀਂ ਤਾਂ ਅਕਾਲੀਦਲ ਸ਼ਾਇਦ ਲੁਧਿਆਣਾ ਤੋਂ ਬਾਅਦ ਅਜ਼ਾਦ ਵਿਧਾਇਕ ਭਰਾਵਾਂ ਨੂੰ ਨਾਲ ਲੈ ਕੇ ਹੀ ਪੂਰਾ ਕਰ ਲੈਣ, ਪਰ ਭਵਿੱਖ ’ਚ ਭਾਜਪਾ ਦੇ ਤਿੱਖੇ ਵਿਰੋਧੀ ਤੇਵਰ ਤੇ ਆਉਣ ਵਾਲੀ ਸਾਲ 2017 ਦੀ ਸਰਕਾਰ ਦੀ ਸੰਭਾਵਨਾ ਤੋਂ ਅਕਾਲੀਦਲ ਨੂੰ ਖਤਰਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਰਾਹ ਵੀ ਹੈ। ਉਹ ਹੈ ਵਿਚਾਰ ਪਰਿਵਰਤਨ ਦਾ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਇਸ ਉਪਰ ਵੀ ਵਿਚਾਰ ਕਰ ਰਹੇ ਹਨ।



