Skip to content
Independent perspectives. Global stories.
BREAKING

ਮੇਰਠ ‘ਚ ਸਪੀਕਰ ਵਜਾਉਣ ‘ਤੇ ਫਿਰਕੂ ਹਿੰਸਾ ਭੜਕੀ : 2 ਮਰੇ

Share this story

ਲਖਨਊ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ‘ਚ ਸੰਪ੍ਰਦਾਇਕ ਹਿੰਸਾ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹੇ ਮੁੰਡਾਲੀ ਖੇਤਰ ਸਥਿਤ ਨੰਗਲਾਮਲ ਪਿੰਡ ‘ਚ ਸ਼ੁੱਕਰਵਾਰ ਦੇਰ ਰਾਤ ਸੰਪ੍ਰਦਾਇਕ ਹਿੰਸਾ ਭੜਕ ਗਈ। ਇਸ ਮਾਮਲੇ ‘ਚ ਲਾਪਰਵਾਹੀ ਵਰਤਣ ਦੇ ਇਲਜ਼ਾਮ ‘ਚ ਮੁੰਡਾਲੀ ਦੇ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲਾਂ ਦੀ ਨਿਯੁਕਤੀ ਕੀਤੀ ਗਈ ਹੈ ਤੇ ਅਧਿਕਾਰੀਆਂ ਦੇ ਮੁਤਾਬਿਕ ਹਾਲਾਤ ਕਾਬੂ ‘ਚ ਹਨ। ਪੁਲਿਸ ਦੇ ਮੁਤਾਬਿਕ ਪਿਛਲੇ ਚਾਰ ਦਿਨਾਂ ਤੋਂ ਪਿੰਡ ਦੇ ਇੱਕ ਮੰਦਰ ‘ਚ ਲਾਊਡਸਪੀਕਰ ‘ਤੇ ਭਜਨ ਚਲਾਉਂਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸ਼ੁੱਕਰਵਾਰ ਸ਼ਾਮ ਜਦੋਂ ਮੰਦਰ ‘ਚ ਲਾਊਡਸਪੀਕਰ ਵਜਾਇਆ ਜਾ ਰਿਹਾ ਸੀ, ਉਸੇ ਸਮੇਂ ਨੇੜੇ ਦੀ ਬਸਤੀ ‘ਚ ਰੋਜਾ ਇਫਤਾਰ ਦੀ ਘੋਸ਼ਣਾ ਕੀਤੀ ਗਈ। ਇਸ ਸਮੁਦਾਇ ਦੇ ਕੁੱਝ ਲੋਕ ਮੰਦਿਰ ਪੁੱਜੇ ਤੇ ਲਾਊਡਸਪੀਕਰ ਬੰਦ ਕਰਵਾਉਂਣ ਨੂੰ ਲੈ ਕੇ ਦੂੱਜੇ ਪੱਖ ਦੇ ਨਾਲ ਉਲਝ ਪਏ। ਦੋਵਾਂ ਪੱਖਾਂ ‘ਚ ਬਹਿਸ ਸ਼ੁਰੂ ਹੋਈ, ਜਿਸ ਨੇ ਝੜਪ ਦਾ ਰੂਪ ਲੈ ਲਿਆ। ਦੋਵਾਂ ਪੱਖਾਂ ਵਲੋਂ ਜੰਮ ਕੇ ਪਥਰਾਅ ਤੇ ਗੋਲੀਬਾਰੀ ਹੋਈ, ਜਿਸ ‘ਚ ਇੱਕ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਸਥਿਤੀ ਦੀ ਗੰਭੀਰਤਾ ਨੂੰ ਵੇਖਦੇ 12 ਥਾਣਿਆਂ ਦੀ ਪੁਲਿਸ ਨੂੰ ਪਿੰਡ ‘ਚ ਤੈਨਾਤ ਕਰ ਦਿੱਤਾ ਗਿਆ ਹੈ। ਫਿਲਹਾਲ ਪਿੰਡ ‘ਚ ਤਣਾਅ ਦਾ ਮਾਹੌਲ ਹੈ।

WRITTEN BY