Skip to content
Independent perspectives. Global stories.
BREAKING

ਮੇਰਾ ਕਿਸੇ ਵਿਦੇਸ਼ੀ ਬੈਂਕ ’ਚ ਖਾਤਾ ਨਹੀਂ : ਪ੍ਰਨੀਤ ਕੌਰ

Share this story

Page-1_09 ਅੰਮ੍ਰਿਤਸਰ, (ਪੀ. ਟੀ.)- ਪੰਜਾਬ ਦੇ ਸਾਬਕਾ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਸੋਮਵਾਰ ਨੂੰ ਆਮਦਨ ਟੈਕਸ ਵਿਭਾਗ ਵਲੋਂ ਨੋਟਿਸ ਮਿਲਿਆ ਹੈ।ਪ੍ਰਨੀਤ ਕੌਰ ਦੇ ਖਿਲਾਫ ਕਥਿਤ ਤੌਰ ’ਤੇ ਕਾਲਾ ਧਨ ਰ¤ਖਣ ਦੇ ਮਾਮਲੇ ’ਚ ਜਾਂਚ ਹੋ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਗ¤ਲਾਂ ਨੂੰ ਸਿਰੇ ਤੋਂ ਨਕਾਰਿਆ ਹੈ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਵਿਦੇਸ਼ ’ਚ ਕਿਸੇ ਵੀ ਬੈਂਕ ’ਚ ਮੇਰੇ ਨਾਂ ਤੋਂ ਕੋਈ ਖਾਤਾ ਨਹੀਂ ਹੈ ਅਤੇ ਉਨ੍ਹਾਂ ਕੋਲ ਕੋਈ ਕਾਲਾ ਪੈਸਾ ਨਹੀਂ ਹੈ। ਸੂਤਰਾਂ ਮੁਤਾਬਕ ਸਵਿਟਜ਼ਰਲੈਂਡ ਦੇ ਬੈਂਕਾਂ ’ਚ ਗੈਰ ਕਾਨੂੰਨੀ ਕਾਲਾ ਧਨ ਜਮ੍ਹਾਂ ਕਰਾਉਣ ਵਾਲੇ ਜਿਨ੍ਹਾਂ ਭਾਰਤੀਆਂ ਦੀ ਜਾਂਚ ਹੋ ਰਹੀ ਹੈ, ਉਨ੍ਹਾਂ ‘ਚ ਕਾਂਗਰਸ ਦੇ ਚਾਰ ਨੇਤਾਵਾਂ ਦੇ ਵੀ ਨਾਂ ਹਨ ਅਤੇ ਇਨ੍ਹਾਂ ‘ਚੋਂ ਇਕ ਨਾ ਪਰਨੀਤ ਕੌਰ ਦਾ ਵੀ ਹੈ। ਦ¤ਸਣਯੋਗ ਹੈ ਕਿ ਕੇਂਦਰ

ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੌਂਪੇ ਆਪਣੇ ਹਲਫਨਾਮੇ ‘ਚ ਉਨ੍ਹਾਂ ਤਿੰਨ ਨਾਵਾਂ ਦੀ ਸੂਚੀ ਦਿ¤ਤੀ ਹੈ, ਜਿਨ੍ਹਾਂ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ‘ਚ ਜਮ੍ਹਾਂ ਹੈ।ਇਨ੍ਹਾਂ ਤਿੰਨਾਂ ਨਾਵਾਂ ‘ਚ ਭਾਰਤੀ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ‘ਚ ਪਰਦੀਪ ਬਰਮਨ, ਰਾਧਾ ਟਿਮਲੂ ਅਤੇ ਪੰਕਜ ਲੋਡੀਆ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਦੇ ਖਿਲਾਫ ਵਿਦੇਸ਼ੀ ਬੈਂਕਾਂ ‘ਚ ਗੁਪਤ ਤਰੀਕੇ ਨਾਲ ਪੈਸਾ ਰ¤ਖਣ ਦੇ ਮਾਮਲੇ ‘ਚ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

WRITTEN BY