Skip to content
Independent perspectives. Global stories.
BREAKING

ਮਨੀਸ਼ ਤਿਵਾੜੀ ਦੇ ਘਰ ਦੇ ਬਾਹਰ ਮਿਲੀਆਂ ਤੇਜ਼ਾਬ ਦੀਆਂ ਬੋਤਲਾਂ

Share this story

ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ)-ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਸਾਹਮਣੇ ਤੇਜ਼ਾਬ ਦੀਆਂ ਬੋਤਲਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਐਸਿਡ ਦੀਆਂ ਚਾਰ ਬੋਤਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਕੰਟਰੋਲ ਰੂਮ ਨੂੰ ਅੱਜ ਸਵੇਰੇ ਕਿਸੇ ਨੇ ਫੋਨ ‘ਤੇ ਮਨੀਸ਼ ਤਿਵਾੜੀ ਦੇ ਘਰ ਦੇ ਬਾਹਰ ਐਸਿਡ ਦੀਆਂ ਬੋਤਲਾਂ ਪਏ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਜਾਂਚ ਵਿਚ ਪਤਾ ਚੱਲਿਆ ਕਿ ਇਹ ਟਾਇਲੈੱਟ ਕਲੀਨਰ ਦੇ ਰੂਪ ਵਿਚ ਵਰਤਿਆ ਜਾਣ ਵਾਲਾ ਐਸਿਡ ਹੈ। ਪੁਲਿਸ ਨੇ ਇਨ੍ਹਾਂ ਬੋਤਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਕਿ ਇਨ੍ਹਾਂ ਬੋਤਲਾਂ ਨੂੰ ਇਥੇ ਕੌਣ ਅਤੇ ਕਿਉਂ ਰੱਖ ਕੇ ਗਿਆ ਹੈ। ਇਸ ਦੌਰਾਨ ਲੁਧਿਆਣਾ ਤੋਂ ਚੰਡੀਗੜ੍ਹ ਆ ਰਹੇ ਮਨੀਸ਼ ਤਿਵਾੜੀ ਘਟਨਾ ਦਾ ਪਤਾ ਚੱਲਣ ‘ਤੇ ਮੁੜ ਤੋਂ ਲੁਧਿਆਣਾ ਪਰਤ ਗਏ।

WRITTEN BY