ਫਿਰੋਜ਼ਪੁਰ 27 ਜੁਲਾਈ (ਚਾਵਲਾ) – ਫਿਰੋਜਪੁਰ ਦੇ ਜੰਮਪਲ ਅਤੇ ਮੋਜੂਦਾ ਸਮੇਂ ਸੈਣ ਸਮਾਜ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਫਿਰੋਜਪੁਰੀਆ ਦੀ ਆਪਣੇ ਸਮਾਜ ਪ੍ਰਤੀ ਦਿੱਤੀਆ ਜਾ ਰਹੀਆਂ ਬਿਹਤਰ ਸੇਵਾਵਾਂ ਨੂੰ ਵੇਖਦੇ ਹੋਏ ਪ੍ਰਬੰਧਕ ਕਮੇਟੀ ਦੇਹਰਾ ਬਾਬਾ ਸੈਣ ਭਗਤ (ਰਜਿ) ਪ੍ਰਤਾਪ ਪੁਰਾ (ਫਿਲੋਰ) ਦੇ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਹਰਬਖਸ਼ ਸਿੰਘ, ਕੈਸ਼ੀਅਰ ਸੁਰਿੰਦਰ ਕੁਮਾਰ ਸੀਰਾ ਅਤੇ ਹੋਰ ਆਹੁਦੇਦਾਰਾਂ ਅਤੇ ਮੈਬਰਾਂ ਵਲੋਂ ਉਨਾਂ ਨੂੰ ਮੁੱਖ ਸਰਪ੍ਰਸਤ ਨਿਯੁਕਤ ਕਰ ਦਿਤਾ ਗਿਆ ਹੈ

ਇਸ ਮੋਕੇ ਤੇ ਸ਼੍ਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਭੱਵਿਖ ਵਿਚ ਹੋਰ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ ਅਤੇ ਸੈਣ ਸਮਾਜ ਨੂੰ ਜੋੜਨ ਲਈ ਵੱਧ ਤੋਂ ਵੱਧ ਦਿਲਚਪਸੀ ਲੈਣਗੇ। ਇਸ ਮੋਕੇ ਤੇ ਉਨਾਂ ਨਾਲ ਸਤਨਾਮ ਸਿੰਘ, ਅੰਗਰੇਜ ਸਿੰਘ, ਯਾਦਵਿੰਦਰ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਰਮਨ ਜਲਾਲਾਬਾਦ, ਭਜਨ ਖਾਈ ਵਾਲਾ, ਬੱਬੂ ਅਤੇ ਹੋਰ ਵੀ ਪਤਵੰਤੇ ਹਾਜਰ ਸਨ।
ਪ੍ਰਤਾਪ ਸਿੰਘ ਫਿਰੋਜ਼ਪੁਰੀਆ ਸੈਣ ਸਮਾਜ ਦੇ ਮੁੱਖ ਸਰਪ੍ਰਸਤ ਬਣੇ



