May 21, 2026 9:41 am

ਸਾਰਥਿਕ ਲੇਖਣੀ ਦਾ ਸਿਰਨਾਵਾਂ ਅਮਰੀਕ ਬੋਹਾ

ਗੀਤਕਾਰ ਅਮਰੀਕ ਬੋਹਾ ਨੂੰ ਕੌਣ ਨਹੀਂ ਜਾਣਦਾ, ਕਿਉਂਕਿ ਉਸ ਦੁਆਰਾ ਲਿਖੇ ਅਨੇਕਾਂ ਹੀ ਗੀਤਾਂ ਤੋਂ ਸਰੋਤੇ ਭਲੀਭਾਂਤ ਜਾਣੂ ਹਨ ? ਅਮਰੀਕ ਬੋਹਾ ਦੀ ਕਲਮ ਨੇ ਕਦੇ ਊਲ-ਜਲੂਲ ਗੀਤਾਂ ਨੂੰ ਜਨਮ ਨਹੀਂ ਦਿੱਤਾ ਸਗੋਂ ਜਾਨਦਾਰ ਅਤੇ ਸਹੀ ਅਰਥ ਰੱਖਣ ਵਾਲੇ ਗੀਤਾਂ ਦੀ ਰਚਨਾ ਹੀ ਕੀਤੀ ਹੈ । ਬੇਸ਼ਕ ਅਮਰੀਕ ਬੋਹਾ ਦੇ ਰਿਕਾਰਡ ਗੀਤਾਂ ਦੀ ਗਿਣਤੀ ਘੱਟ ਹੈ ਪ੍ਰੰਤੂ ਜੋ ਵੀ ਅੱਜ ਤੱਕ ਗੀਤ ਮਾਰਕੀਟ ਵਿਚ ਆਏ ਹਨ, ਉਨ੍ਹਾਂ ਚੋਂ ਪੰਜਾਬੀ ਸਭਿੱਆਚਾਰ ਦੀ ਖੁਸ਼ਬੂ ਡੁੱਲ੍ਹ-ਡੁੱਲ੍ਹ ਪੈਂਦੀ ਹੈ ।
ਅਮਰੀਕ ਬੋਹਾ ਦਾ ਜਨਮ ਪਿਤਾ ਸਵ: ਸ: ਗੁਰਦੇਵ ਸਿੰਘ ਦੇ ਘਰ ਮਾਤਾ ਸ੍ਰੀਮਤੀ ਮਹਿੰਦਰ ਕੋਰ ਦੀ ਕੁੱਖੋਂ ਪਿੰਡ ਇਸਲਾਮ ਵਾਲਾ (ਫ਼ਾਜਿਲਕਾ) ਵਿਖੇ ਮਿਤੀ 13 ਅਪ੍ਰੈਲ 1968 ਨੂੰ ਵਿਸਾਖੀ ਵਾਲੇ ਦਿਨ ਹੋਇਆ ? ਪੜ੍ਹਾਈ ਵਿਚਾਲੇ ਹੀ ਛੱਡ ਉਹ ਭਾਰਤੀ ਫ਼ੌਜ ਵਿਚ ਭਰਤੀ ਹੋ ਗਿਆ ? ਫੌਜ਼ ਦੀ ਨੌਕਰੀ ਦੌਰਾਨ ਹੀ ਅਮਰੀਕ ਨੇ ਗਰੇਜੁਏਸ਼ਨ ਤੱਕ ਦੀ ਪੜ੍ਹਾਈ ਕੀਤੀ ਅਤੇ ਕੰਪਿਊਟਰ ਦਾ ਡਿਪਲੋਮਾ ਵੀ ਹਾਸਿਲ ਕੀਤਾ।
ਫ਼ੌਜ ਦੀ ਸੇਵਾ ਕਰਦਿਆਂ ਅਮਰੀਕ ਬੋਹਾ ਨੂੰ ਭਾਰਤ ਦੇ ਮਾਣਯੋਗ ਸਾਬਕਾ ਰਾਸ਼ਟਰਪਤੀ ਡਾ. ਏ. ਪੀ.ਜੇ. ਅਬਦੁਲ ਕਲਾਮ (ਭਾਰਤ ਰਤਨ) ਦੇ ਸੇਵਾਕਾਲ ਦੌਰਾਨ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਸੇਵਾ ਕਰਨ ਦਾ ਅਵਸਰ ਵੀ ਪ੍ਰਾਪਤ ਹੋ ਚੁੱਕਾ ਹੈ।  ਮਾਣਯੋਗ ਰਾਸ਼ਟਰਪਤੀ ਅਤੇ ਭਾਰਤੀ ਸੈਨਾ ਦੇ ਕਈ ਉੱਚ-ਅਧਿਕਾਰੀਆਂ ਕੋਲੋਂ ਅਮਰੀਕ ਬੋਹਾ ਨੂੰ ਸਮੇਂ-ਸਮੇਂ ਫੌਜ਼ ਵਿਚ ਵਧੀਆ ਸੇਵਾਵਾਂ ਲਈ ਸਨਮਾਨ ਪ੍ਰਾਪਤ ਹੋ ਚੁੱਕੇ ਹਨ ? ਅਮਰੀਕ ਬੋਹਾ ਆਪਣੀ ਜ਼ਿੰਦਗੀ ਵਿਚ ਨਸੀਬ ਹੋਏ ਆਪਣੇ ਸਤਿਗੁਰੂ ਨੂੰ ਹੀ ਆਪਣਾ ਸਭ ਕੁਝ ਮੰਨਦਾ ਹੈ ?
ਇਸ ਮਾਣਮੱਤੇ ਗੀਤਕਾਰ ਦਾ ਪਹਿਲਾ ਗੀਤ 1987 ਵਿਚ ਨਛੱਤਰ ਛਤੇ ਦੀ ਆਵਾਜ਼ ਵਿਚ ‘ਟਿੱਬਿਆਂ ਦੀ ਰੇਤ ਨਿਤ ਫਕਦਾ ਫਿਰੇਂ‘ ਰਿਕਾਰਡ ਹੋਇਆ ? ਫਿਰ ਬੁਲੰਦ ਆਵਾਜ਼ ਦੇ ਮਾਲਕ ਲਾਭ ਹੀਰਾ ਨੇ ਉਸ ਦੇ ਕਈ ਗੀਤ ‘ਚਿੱਠੀਏ ਨੀਂ ਚਿੱਠੀਏ‘, ‘ਆਜਾ ਮਿਲ ਜਾ ਫੌਜੀ ਵੀਰਾ‘ ਅਤੇ ‘ਖੋਟੇ ਪੈਸੇ ਹੀ…‘, ਰਿਕਾਰਡ ਕਰਵਾਏ ?

ਲੋਕ ਗਾਇਕ ਗੋਰਾ ਚੱਕ ਵਾਲਾ ਦੀ ਸੁਰੀਲੀ ਆਵਾਜ਼ ਵਿਚ ਗੀਤ ‘ਜਦ ਗਰਜ਼ ਨਿਕਲਜੇ ਸੱਜਣਾ ਵੇ‘, ‘ਅਕਲ ਬੰਦੇ ਨੂੰ ਆਉਂਦੀ ਧੋਖੇ-ਧੱਕੇ ਖਾ-ਖਾਕੇ‘ ਬੁਲੰਦੀਆਂ ਪ੍ਰਾਪਤ ਕਰ ਚੁੱਕੇ ਹਨ ? ਪੰਜਾਬੀ ਗਾਇਕ ਰਾਜਨ ਚੰਨ (ਬੀ.ਐਸ.ਰਾਜਨ) ਦੀ ਆਵਾਜ਼ ਵਿਚ ‘ਫ਼ੌਜੀ ਵੀਰਾ, ਮੁਸਾਫਰਾਂ ਦੇ ਨਾਲ ਯਾਰੀਆਂ ਅਤੇ ਬੇਬੇ ਘੋੜੇ ਵਾਲੀ ਬੱਸ ਨੂੰ ਉਡੀਕਦੀ ਰਹੀ‘ ਗੀਤ ਮਾਰਕੀਟ ਵਿਚ ਆਏ ਹਨ ਜਿਨ੍ਹਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ? ਗੱਲ ਇਥੇ ਹੀ ਬੱਸ ਨਹੀਂ, ਪ੍ਰਸਿੱਧ ਰਾਗੀ ਭਾਈ ਰਣਜੀਤ ਸਿੰਘ ਚੰਦਨ ਫ਼ਰੀਦਕੋਟ ਵਾਲਿਆਂ ਦੀ ਰੂਹਾਨੀ ਆਵਾਜ਼ ਵਿਚ ਬਹੁਤ ਸਾਰੇ ਧਾਰਮਿਕ ਗੀਤ ਮਾਰਕੀਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਮਸ਼ਹੂਰ ਹਨ- ‘ਤੇਰੀ ਬਾਣੀ ਅਮ੍ਰਿਤ ਵਰਗੀ, ਧਰਤੀ ਨਨਕਾਣਾ ਸਾਹਿਬ ਦੀਏ (ਸਹਿਯੋਗੀ ਗਾਇਕਾ ਸੁਦੇਸ਼ ਕੁਮਾਰੀ ਦੇ ਨਾਲ), ਪੁੱਤ ਨੀਹਾਂ ‘ਚ ਚਿਣਾਏ ਦੱਸੋ ਕੀਹਦੇ ਵਾਸਤੇ, ਮਾੜਾ ਵੀ ਨਾ ਕਰ ਬੰਦਿਆ ਅਤੇ ਵਾਹਿਗੁਰੂ-ਵਾਹਿਗੁਰੂ (ਯਾਤਰਾ ਤੀਰਥ ਅਸਥਾਨਾਂ ਦੀ)‘ ਜਿਨ੍ਹਾਂ ਨੂੰ ਲਿਖਕੇ ਅਤੇ ਰਿਕਾਰਡ ਕਰਵਾ ਕੇ ਅਮਰੀਕ ਬੋਹਾ ਦੇ ਮਨ ਨੂੰ ਬਹੁਤ ਸਾਕੂਨ ਮਿਲਿਆ ਹੈ ? ‘ਅਵਾਜ਼ ਪੰਜਾਬ ਦੀ’ ਸੀਜਨ-2 ਦੇ ਵਿਜੇਤਾ ਨੌਜਵਾਨ ਗਾਇਕ ਪ੍ਰਦੀਪ ਸਰਾਂ ਦੀ ਅਵਾਜ਼ ਵਿਚ ‘ਸੇਵਾਦਾਰ ਗੁਰੂ ਘਰ ਦੇ‘ ਨਾਮੀ ਧਾਰਮਿਕ ਗੀਤ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਦੀ ਧਾਰਮਿਕ ਭਜਨਾਂ ਦੀ ਸੀ.ਡੀ. ਵਿਚ ਆ ਚੁੱਕਾ ਹੈ। ਇਕ ਧਾਰਮਿਕ ਫ਼ਿਲਮ ਦੇ ਸਾਰੇ ਗੀਤ ਲਿਖਣ ਦਾ ਸੁਭਾਗ ਵੀ ਅਮਰੀਕ ਬੋਹਾ ਨੂੰ ਪ੍ਰਾਪਤ ਹੋ ਚੁੱਕਾ ਹੈ। ਭਵਿੱਖ ਵਿਚ ਅਮਰੀਕ ਬੋਹਾ ਦੇ ਬਹੁਤ ਸਾਰੇ ਗੀਤ, ਨਵੇਂ-ਨਵੇਂ ਵਿਸ਼ਿਆਂ, ਵੰਨਗੀਆਂ, ਅੰਦਾਜ਼ਾਂ ਵਿਚ ਨਵੇਂ ਅਤੇ ਪੁਰਾਣੇ ਨਾਮਵਰ ਗਾਇਕਾਂ ਅਤੇ ਗਾਇਕਾਵਾਂ ਦੀਆਂ ਆਵਾਜ਼ਾਂ ਵਿਚ ਸਰੋਤਿਆਂ ਨੂੰ ਜਲਦ ਸੁਣਨ ਨੂੰ ਮਿਲਣਗੇ। ਇਨ੍ਹਾਂ ਵਿਚੋਂ ਰਾਗੀ ਭਾਈ ਰਣਜੀਤ ਸਿੰਘ ਚੰਦਨ, ਮਸ਼ਹੂਰ ਗਾਇਕਾ ਰਾਣੀ ਰਣਦੀਪ, ਗਿੱਲ ਹਰਦੀਪ, ਕੰਵਰ ਗਰੇਵਾਲ, ਲਾਭ ਹੀਰਾ, ਗੋਰਾ ਚੱਕ ਵਾਲਾ, ਰਜਨੀ ਅਟਵਾਲ, ਮੀਨੂੰ ਸਿੰਘ, ਪ੍ਰਦੀਪ ਸਰਾਂ, ਗੁਰਸ਼ਰਨ ਹੰਸ, ਮਦਨ ਕੋਟਲਾ, ਸ਼ਰੀਫ ਦਿਲਦਾਰ, ਜਸ਼ਨਮੀਤ, ਲਵਜੀਤ ਜ਼ਿਕਰਯੋਗ ਹਨ ।
ਸਭ ਤੋਂ ਵੱਡੀ ਗੱਲ ਹੈ ਕਿ ਮਹਾਨ ਸੰਗੀਤਕਾਰ ਸਵਾਮੀ ਅਸੋ ਨੰਦ ਅਤੇ ਸਵਾਮੀ ਵਿਸ਼ਵਾ ਨੰਦ ਜੀ ਨੂਰਮਹਿਲ ਵਾਲਿਆਂ ਦਾ ਸੰਗੀਤ ਅਮਰੀਕ ਬੋਹਾ ਦੇ ਗੀਤਾਂ ਨੂੰ ਨਸੀਬ ਹੋ ਚੁੱਕਾ ਹੈ ਅਤੇ ਸਤਿਕਾਰਯੋਗ ਸਵਾਮੀ ਅਸੋ ਨੰਦ ਦੀ ਰੂਹਾਨੀਅਤ ਭਰੀ ਆਵਾਜ਼ ਤੋਂ ਇਲਾਵਾ ਹੋਰ ਕਈ ਦਿਵਯ ਆਵਾਜ਼ਾਂ ਅਮਰੀਕ ਬੋਹਾ ਦੀ ਕਲਮ ਨੂੰ ਨਸੀਬ ਹੋ ਚੁੱਕੀਆਂ ਹਨ।
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ, ਨੂਰਮਹਿਲ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਪੰਜਾਬੀ ਮਾਸਿਕ ਮੈਗਜ਼ੀਨ ‘ਅਖੰਡ ਗਿਆਨ‘ ਵਿਚ ਅਮਰੀਕ ਬੋਹਾ ਦੀਆਂ ਰਚਨਾਵਾਂ ਦਾ ਪ੍ਰਕਾਸ਼ਿਤ ਹੋਣਾ ਅਤੇ ਸੰਸਥਾਨ ਦੀਆਂ ਧਾਰਮਿਕ ਸੰਗੀਤਕ ਸੀਡੀਆਂ ਵਿਚ ਉਸ ਦੀਆਂ ਰਚਨਾਵਾਂ ਦਾ ਰਿਕਾਰਡ ਹੋਣਾ ਅਮਰੀਕ ਬੋਹਾ ਦੁਨੀਆਂ ਦਾ ਸਭ ਤੋਂ ਵੱਡਾ ਮਾਣ-ਸਨਮਾਨ ਸਮਝਦਾ ਹੈ। ਇਸ ਸਮੇਂ ਅਮਰੀਕ ਬੋਹਾ ਆਪਣੀ ਧਰਮ ਪਤਨੀ ਸ੍ਰੀਮਤੀ ਮਨਜੀਤ ਕੌਰ, ਸਪੁੱਤਰ ਲਵਨੀਤ ਸਿੰਘ ਇੰਜੀਨੀਅਰ ਅਤੇ ਸਪੁੱਤਰ ਜਗਸੀਰ ਸਿੰਘ ਨਾਲ ਆਪਣੀ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੀ ਸ਼ਰਨ ਵਿਚ ਲੰਢੇਕੇ ਮੋਗਾ ਵਿਖੇ ਜ਼ਿੰਦਗੀ ਗੁਜ਼ਾਰ ਰਿਹਾ ਹੈ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵਿਖੇ ਅੱਜਕਲ੍ਹ ਉਹ ਕਾਰਜ-ਵਾਹਕ ਸੁਪਰਡੰਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ।
-ਗੁਰਜੰਟ ਸਿੰਘ ਸਿੱਧੂ

Send this to a friend