ਅਮੈਰੀਕਨ ਸੀਟੀਜ਼ਨ ਤੇ ਸ਼ਹਿਰ ਚੰਡੀਗੜ੍ਹ ਦੀ ਜੰਮਪਲ ਗਾਇਕਾ ਜਸਪਿੰਦਰ ਰੈਨਾ ਇਨੀ ਦਿਨੀ ਆਪਣੇ ਆਏ ਨਵੇਂ ਗੀਤ ਮੈਮੋਰੀਜ ਨਾਲ ਚਰਚਾ ਦੇ ਵਿੱਚ ਹੈ। ਜਸਪਿੰਦਰ ਰੈਨਾ ਨੂੰ ਗਾਇਕੀ ਦੀ ਗੁੜਤੀ ਜਨਮ ਤੋ ਹੀ ਮਿਲੀ ਹੈ ਕਿਉਕਿ ਉਸਦੇ ਪਿਤਾ ਜੀ ਵੀ ਗਾਇਕ ਹਨ ਜੋ ਕਿ ਜੁਨੀਅਰ ਕਿਸੋਰ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਤੇ ਇਨੀ ਦਿਨੀ ਯੂ.ਐਸ.ਏ ਵਿੱਚ ਰਹਿ ਰਹੇ ਹਨ ਤੇ ਮਾਤਾ ਜੀ ਰਜਿੰਦਰ ਰੈਨਾ ਜੀ ਹਨ ਉਹ ਵੀ ਬਹੁਤ ਵਧੀਆ ਗਾਇਕਾ ਵਜੋ ਭੂਮਿਕਾ ਨਿਭਾ ਰਹੇ ਹਨ। ਵਾਇਜ ਆਫ ਪੰਜਾਬ ਸੀਜਨ 2 ਦਾ ਖਿਤਾਬ ਜਿੱਤਣ ਵਾਲੀ ਜਸਪਿੰਦਰ ਰੈਨਾ ਸਖਤ ਮਿਹਨਤ ਸਦਕੇ ਅੱਜ ਹਿੱਟ ਗਾਇਕਾਂ ਦੀ ਕਤਾਰ ਵਿੱਚ ਆ ਖੜੀ ਹੈ। ਇਸ ਤੋ ਪਹਿਲਾਂ ਵੀ ਜਸਪਿੰਦਰ ਰੈਨਾ ਦੇ ਮਾਰਕੀਟ ਵਿੱਚ 2 ਗੀਤ ਆ ਚੁੱਕੇ ਹਨ, ਪਹਿਲਾ ਗੀਤ ਡਿਊਟ ਗਾਇਕ ਪ੍ਰਦੀਪ ਸਰਾਂ ਦੇ ਨਾਲ ਤੇ ਦੂਜਾ ਗੀਤ ਮਲਟੀ ਐਲਬਮ ਖੱਤ ਵਿੱਚ ਆਇਆ ਸੀ। ਦਰਸ਼ਕਾਂ ਵਲੋ ਇਹਨਾਂ ਗੀਤਾਂ ਨੂੰ ਬੇਹੱਦ ਸਲਾਹਿਆ ਗਿਆ ਸੀ ਜਿਸਦੇ ਚਲਦਿਆਂ ਜਸਪਿੰਦਰ ਰੈਨਾ ਇਨੀ ਦਿਨੀ ਆਪਣਾ ਲਵਾ ਟਰੈਕ ਮੈਮੋਰੀਜ ਦਰਸ਼ਕਾਂ ਦੇ ਲਈ ਲੈ ਕੇ ਆਏ ਹਨ। ਰੈਨਾ ਦੇ ਨਵੇ ਗੀਤ ਮੈਮੋਰੀਜ਼ ਦਾ ਮਿਊਜ਼ਿਕ ਦੇਸੀ ਕਰੀਉ ਵਲੋ ਤਿਆਰ ਕੀਤਾ ਗਿਆ ਹੈ। ਇਸਦੇ ਬੋਲਾਂ ਨੂੰ ਜਸਵੀਰ ਗੁਣਾਚੋਰੀਆ ਜੀ ਵਲੋ ਲਿਖਿਆ ਗਿਆ ਹੈ। ਵੀਡੀਓ ਡਾਈਰੈਕਟਰ ਪ੍ਰਮੋਦ ਸ਼ਰਮਾ ਰਾਣਾ ਵਲੋ ਤਿਆਰ ਕੀਤੇ ਇਸ ਗੀਤ ਦੇ ਵੀਡੀਓ ਨੂੰ ਕੈਨੇਡਾ ਤੇ ਇੰਡੀਆ ਦੇ ਵੱਖ-2 ਤੇ ਸੁੰਦਰ-2 ਸਥਾਨਾਂ ਤੇ ਜਾ ਕੇ ਸੂਟ ਕੀਤਾ ਗਿਆ ਹੈ। ਇਸ ਗੀਤ ਨੂੰ ਏਨਜਲ ਰਿਕਾਡਸ ਕੰਪਨੀ ਦੁਆਰਾ ਦਰਸਤਕਾਂ ਤੱਕ ਪਹੁੰਚਾਇਆ ਗਿਆ ਹੈ । ਗਾਇਕਾਂ ਜਸਪਿੰਦਰ ਰੈਨਾ ਨੇ ਦੱਸਿਆ ਕਿ ਉਹਨਾਂ ਦੇ ਇਸ ਗੀਤ ਦੀ ਵੀਡੀਓ ਪੀ.ਟੀ.ਸੀ. ਚੈਨਲ ਤੇ ਚੱਲ ਰਿਹੀ ਹੈ। ਆਪਣੀ ਇਸ ਗੀਤ ਪ੍ਰਤੀ ਜਸਪਿੰਦਰ ਰੈਨਾ ਪ੍ਰਮੁੱਖ ਤੋਰ ਤੇ ਵਿਸਵ ਸਿੰਘ ਪਰਮਾਰ ਯੂ.ਐਸ.ਏ. ਜੀ ਦਾ ਧੰਨਵਾਦ ਕਰਦੀ ਹੈ। ਆਪਣੇ ਗਾਇਕੀ ਦੇ ਸਫਰ ਵਿੱਚ ਮਿਊਜ਼ਿਕ ਤੇ ਵੋਕਲ ਦੀ ਐਮ.ਏ ਕਰਨ ਵਾਲੀ ਜਸਪਿੰਦਰ ਰੈਨਾ ਵਿਸ਼ੇਸ਼ ਤੋਰ ਤੇ ਸਵ: ਬਰਕਤ ਸਿੱਧੂ ਜੀ ਨੂੰ ਆਪਣਾ ਉਸਤਾਦ ਮੰਨਦੀ ਹੈ।
ਜਸਪਿੰਦਰ ਰੈਨਾ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਉਸਤਾਦ ਜੀ ਕੋਲੋ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪਰ ਅਮੈਰੀਕਨ ਸਿਟੀਜਨ ਹੋਣ ਕਰਕੇ ਜਦੋ ਕਦੇ ਮੈ ਇੰਡੀਆਂ ਆਉਦੀ ਸੀ ਤਾਂ ਉਹਨਾਂ ਕੋਲੋ ਬਹੁਤ ਕੁਝ ਸਿੱਖ ਕੇ ਜਾਂਦੀ ਸੀ। ਗਾਇਕਾ ਜਸਪਿੰਦਰ ਰੈਨਾ ਨੇ ਆਪਣੇ ਦਰਸ਼ਕਾਂ ਨੂੰ ਪ੍ਰੇਰਣਾ ਦਿੱਤੀ ਹੈ ਕਿ ਚੰਗਾ ਸੁਣੋ ਤੇ ਚੰਗਾ ਗਾਉਣ ਵਾਲਿਆ ਨੂੰ ਪਿਆਰ ਕਰੋ। ਅੰਤ ਦੇ ਵਿੱਚ ਜਸਪਿੰਦਰ ਰੈਨਾ ਨੇ ਆਖਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਦਰਸ਼ਕਾਂ ਲਈ ਇੱਕ ਹੋਰ ਟਰੈਕ ਤੇ ਆਵੇਗੀ ਤੇ ਦਰਸ਼ਕਾਂ ਤੋ ਆਸ ਪ੍ਰਗਟਾਈ ਹੈ ਕਿ ਦਰਸ਼ਕ ਉਸਦੇ ਆਉਣ ਵਾਲੇ ਗੀਤ ਨੂੰ ਵੀ ਇਸ ਗੀਤ ਵਾਂਗ ਢੇਰ ਸਾਰਾ ਪਿਆਰ ਦੇਣਗੇ।
ਅਮੈਰੀਕਨ ਸੀਟੀਜ਼ਨ ਤੇ ਸ਼ਹਿਰ ਚੰਡੀਗੜ੍ਹ ਦੀ ਜੰਮਪਲ ਗਾਇਕਾ ਜਸਪਿੰਦਰ ਰੈਨਾ ਇਨੀ ਦਿਨੀ ਆਪਣੇ ਆਏ ਨਵੇਂ ਗੀਤ ਮੈਮੋਰੀਜ ਨਾਲ ਚਰਚਾ ਦੇ ਵਿੱਚ ਹੈ। ਜਸਪਿੰਦਰ ਰੈਨਾ ਨੂੰ ਗਾਇਕੀ ਦੀ ਗੁੜਤੀ ਜਨਮ ਤੋ ਹੀ ਮਿਲੀ ਹੈ ਕਿਉਕਿ ਉਸਦੇ ਪਿਤਾ ਜੀ ਵੀ ਗਾਇਕ ਹਨ ਜੋ ਕਿ ਜੁਨੀਅਰ ਕਿਸੋਰ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਤੇ ਇਨੀ ਦਿਨੀ ਯੂ.ਐਸ.ਏ ਵਿੱਚ ਰਹਿ ਰਹੇ ਹਨ ਤੇ ਮਾਤਾ ਜੀ ਰਜਿੰਦਰ ਰੈਨਾ ਜੀ ਹਨ ਉਹ ਵੀ ਬਹੁਤ ਵਧੀਆ ਗਾਇਕਾ ਵਜੋ ਭੂਮਿਕਾ ਨਿਭਾ ਰਹੇ ਹਨ। ਵਾਇਜ ਆਫ ਪੰਜਾਬ ਸੀਜਨ 2 ਦਾ ਖਿਤਾਬ ਜਿੱਤਣ ਵਾਲੀ ਜਸਪਿੰਦਰ ਰੈਨਾ ਸਖਤ ਮਿਹਨਤ ਸਦਕੇ ਅੱਜ ਹਿੱਟ ਗਾਇਕਾਂ ਦੀ ਕਤਾਰ ਵਿੱਚ ਆ ਖੜੀ ਹੈ। ਇਸ ਤੋ ਪਹਿਲਾਂ ਵੀ ਜਸਪਿੰਦਰ ਰੈਨਾ ਦੇ ਮਾਰਕੀਟ ਵਿੱਚ 2 ਗੀਤ ਆ ਚੁੱਕੇ ਹਨ, ਪਹਿਲਾ ਗੀਤ ਡਿਊਟ ਗਾਇਕ ਪ੍ਰਦੀਪ ਸਰਾਂ ਦੇ ਨਾਲ ਤੇ ਦੂਜਾ ਗੀਤ ਮਲਟੀ ਐਲਬਮ ਖੱਤ ਵਿੱਚ ਆਇਆ ਸੀ।
ਦਰਸ਼ਕਾਂ ਵਲੋ ਇਹਨਾਂ ਗੀਤਾਂ ਨੂੰ ਬੇਹੱਦ ਸਲਾਹਿਆ ਗਿਆ ਸੀ ਜਿਸਦੇ ਚਲਦਿਆਂ ਜਸਪਿੰਦਰ ਰੈਨਾ ਇਨੀ ਦਿਨੀ ਆਪਣਾ ਲਵਾ ਟਰੈਕ ਮੈਮੋਰੀਜ ਦਰਸ਼ਕਾਂ ਦੇ ਲਈ ਲੈ ਕੇ ਆਏ ਹਨ। ਰੈਨਾ ਦੇ ਨਵੇ ਗੀਤ ਮੈਮੋਰੀਜ਼ ਦਾ ਮਿਊਜ਼ਿਕ ਦੇਸੀ ਕਰੀਉ ਵਲੋ ਤਿਆਰ ਕੀਤਾ ਗਿਆ ਹੈ। ਇਸਦੇ ਬੋਲਾਂ ਨੂੰ ਜਸਵੀਰ ਗੁਣਾਚੋਰੀਆ ਜੀ ਵਲੋ ਲਿਖਿਆ ਗਿਆ ਹੈ।
ਵੀਡੀਓ ਡਾਈਰੈਕਟਰ ਪ੍ਰਮੋਦ ਸ਼ਰਮਾ ਰਾਣਾ ਵਲੋ ਤਿਆਰ ਕੀਤੇ ਇਸ ਗੀਤ ਦੇ ਵੀਡੀਓ ਨੂੰ ਕੈਨੇਡਾ ਤੇ ਇੰਡੀਆ ਦੇ ਵੱਖ-2 ਤੇ ਸੁੰਦਰ-2 ਸਥਾਨਾਂ ਤੇ ਜਾ ਕੇ ਸੂਟ ਕੀਤਾ ਗਿਆ ਹੈ। ਇਸ ਗੀਤ ਨੂੰ ਏਨਜਲ ਰਿਕਾਡਸ ਕੰਪਨੀ ਦੁਆਰਾ ਦਰਸਤਕਾਂ ਤੱਕ ਪਹੁੰਚਾਇਆ ਗਿਆ ਹੈ । ਗਾਇਕਾਂ ਜਸਪਿੰਦਰ ਰੈਨਾ ਨੇ ਦੱਸਿਆ ਕਿ ਉਹਨਾਂ ਦੇ ਇਸ ਗੀਤ ਦੀ ਵੀਡੀਓ ਪੀ.ਟੀ.ਸੀ. ਚੈਨਲ ਤੇ ਚੱਲ ਰਿਹੀ ਹੈ। ਆਪਣੀ ਇਸ ਗੀਤ ਪ੍ਰਤੀ ਜਸਪਿੰਦਰ ਰੈਨਾ ਪ੍ਰਮੁੱਖ ਤੋਰ ਤੇ ਵਿਸਵ ਸਿੰਘ ਪਰਮਾਰ ਯੂ.ਐਸ.ਏ. ਜੀ ਦਾ ਧੰਨਵਾਦ ਕਰਦੀ ਹੈ। ਆਪਣੇ ਗਾਇਕੀ ਦੇ ਸਫਰ ਵਿੱਚ ਮਿਊਜ਼ਿਕ ਤੇ ਵੋਕਲ ਦੀ ਐਮ.ਏ ਕਰਨ ਵਾਲੀ ਜਸਪਿੰਦਰ ਰੈਨਾ ਵਿਸ਼ੇਸ਼ ਤੋਰ ਤੇ ਸਵ: ਬਰਕਤ ਸਿੱਧੂ ਜੀ ਨੂੰ ਆਪਣਾ ਉਸਤਾਦ ਮੰਨਦੀ ਹੈ।
ਜਸਪਿੰਦਰ ਰੈਨਾ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਉਸਤਾਦ ਜੀ ਕੋਲੋ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪਰ ਅਮੈਰੀਕਨ ਸਿਟੀਜਨ ਹੋਣ ਕਰਕੇ ਜਦੋ ਕਦੇ ਮੈ ਇੰਡੀਆਂ ਆਉਦੀ ਸੀ ਤਾਂ ਉਹਨਾਂ ਕੋਲੋ ਬਹੁਤ ਕੁਝ ਸਿੱਖ ਕੇ ਜਾਂਦੀ ਸੀ। ਗਾਇਕਾ ਜਸਪਿੰਦਰ ਰੈਨਾ ਨੇ ਆਪਣੇ ਦਰਸ਼ਕਾਂ ਨੂੰ ਪ੍ਰੇਰਣਾ ਦਿੱਤੀ ਹੈ ਕਿ ਚੰਗਾ ਸੁਣੋ ਤੇ ਚੰਗਾ ਗਾਉਣ ਵਾਲਿਆ ਨੂੰ ਪਿਆਰ ਕਰੋ। ਅੰਤ ਦੇ ਵਿੱਚ ਜਸਪਿੰਦਰ ਰੈਨਾ ਨੇ ਆਖਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਦਰਸ਼ਕਾਂ ਲਈ ਇੱਕ ਹੋਰ ਟਰੈਕ ਤੇ ਆਵੇਗੀ ਤੇ ਦਰਸ਼ਕਾਂ ਤੋ ਆਸ ਪ੍ਰਗਟਾਈ ਹੈ ਕਿ ਦਰਸ਼ਕ ਉਸਦੇ ਆਉਣ ਵਾਲੇ ਗੀਤ ਨੂੰ ਵੀ ਇਸ ਗੀਤ ਵਾਂਗ ਢੇਰ ਸਾਰਾ ਪਿਆਰ ਦੇਣਗੇ।