ਡਾ. ਨਗਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)
ਉਸ ਸਕੂਲ ਵਿੱਚ ਰੋਜ਼ ਕੋਈ ਨਾ ਕੋਈ ਚੋਰੀ ਹੋ ਜਾਂਦੀ ਸੀ। ਕਿਸੇ ਨੂੰ ਇਹ ਪਤਾ ਨਾ ਲੱਗਦਾ ਕਿ ਸਕੂਲ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਚੋਰੀ ਕਰਦਾ ਹੈ ਤਾਂ ਕੌਣ ਕਰਦਾ ਹੈ? ਪ੍ਰਿੰਸੀਪਲ ਦਾ ਸਵੇਰੇ ਦਫਤਰ ਖੁੱਲਿਆ ਤਾਂ ਬਾਹਰੋਂ ਦਫਤਰ ਨੂੰ ਜ਼ਿੰਦਰਾ ਲੱਗਿਆ ਹੋਣ ਅਤੇ ਚੌਕੀਦਾਰ ਦੇ ਸਕੂਲ ਵਿਚਲੇ ਰਾਖੀ ਪਹਿਰੇ ਦੇ ਬਾਵਜੂਦ ਦਫਤਰ ਵਿੱਚੋਂ ਪੱਖਾ ਚੋਰੀ ਹੋਇਆ ਸੀ ਤੇ ਸਾਰਿਆਂ ਦਾ ਸ਼ੱਕ ਚੌਕੀਦਾਰ ’ਤੇ ਗਿਆ ਕਿਉਂਕਿ ਦਫਤਰ ਦੀ ਚਾਬੀ ਉਸ ਕੋਲ ਅਤੇ ਇਕ ਚਾਬੀ ਪ੍ਰਿੰਸੀਪਲ ਕੋਲ ਹੁੰਦੀ ਸੀ ਪਰ ਚੌਕੀਦਾਰ ਇੱਕ ਬਹੁਤ ਹੀ ਵਧੀਆ ਇਨਸਾਨ ਸੀ। ਸਭ ਲੋਕ ਉਸ ਨੂੰ ਪੂਰਬੀ ਮੰਨਦੇ ਸਨ। ਉਸ ਨੇ ਕਦੇ ਕੋਈ ਗਲਤੀ ਨਹੀਂ ਕੀਤੀ ਸੀ। ਉਸ ਪੱਖੇ ਨੂੰ ਚੋਰੀ ਹੋਏ ਨੂੰ ਥੋੜ੍ਹੇ ਹੀ ਦਿਨ ਹੋਏ ਸਨ। ਤਾਂ ਇਕ ਹੋਰ ਚੋਰੀ ਹੋਈ। ਪੁਲਿਸ ਆਈ ਅਤੇ ਉਸ ਨੇ ਕਾਰਵਾਈ ਕਰਦਿਆਂ ਕਿਹਾ, ‘‘ਪਰ ਚੋਰੀ ਸਕੂਲ ਵਿੱਚ ਹੀ ਕਿਉਂ ਹੁੰਦੀ ਹੈ! ਪਿੰਡ ਵਿੱਚ ਕਿਉਂ ਨਹੀਂ?’’ ਪੁਲਿਸ ਅਤੇ ਪਿੰਡ ਵਾਲਿਆਂ ਦਾ ਇਹ ਖਿਆਲ ਉਦੋਂ ਸਾਈਂ ਮਾਈਂ ਹੋ ਗਿਆ ਜਿਸ ਦਿਨ ਸਰਪੰਚ ਦੀਆਂ ਦੋ ਮੋਟਰਾਂ ਚੋਰੀ ਹੋ ਗਈਆਂ। ਬਹੁਤਿਆਂ ਨੂੰ ਸਕੂਲ ਦੇ ਮੁੰਡਿਆਂ ’ਤੇ ਸ਼ੱਕ ਹੋਇਆ। ਹੈਰਾਨੀ ਦੀ ਇਸ ਗੱਲ ਦੀ ਸੀ ਕਿ ਚੋਰੀ ਹੋਏ ਪੱਖੇ ਅਤੇ ਮੋਟਰਾਂ ਕਿੱਥੇ ਜਾਂਦੇ ਹਨ? ਕੋਈ ਸੋਚਦਾ ਸੀ ਕਿ ਪਿੰਡ ਵਿੱਚ ਕਵਾੜੀਏ ਆਉਂਦੇ ਹਨ। ਉਨ੍ਹਾਂ ਨੂੰ ਚੋਰੀ ਕੀਤਾ ਸਮਾਨ ਵੇਚ ਦਿੰਦੇ ਹੋਣਗੇ।
ਸਮਾਂ ਗੁਜ਼ਰਦਾ ਰਿਹਾ, ਚੋਰੀਆਂ ਹੁੰਦੀਆਂ ਰਹੀਆਂ। ਆਖਿਰ ਇਕ ਦਿਨ ਤਾਂ ਚੋਰਾਂ ਨੂੰ ਫੜਨ ਲਈ ਲੋਕ ਖੁਦ ਆਪ ਪਿੰਡ ਵਿੱਚ ਨਿਗਰਾਨੀ ਰੱਖਣ ਲੱਗੇ। ਪਰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਚੋਰਾਂ ਨੇ ਚੋਰੀਆਂ ਕਰਨ ਦੀ ਕਸਮ ਹੀ ਖਾ ਲਈ ਸੀ। ਪਿੰਡ ਵਿੱਚ ਪਹਿਰਾ ਹੋਣ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਵਿੱਚੋਂ ਪੈਸਿਆਂ ਵਾਲਾ ਗੱਲਾ ਚੋਰੀ ਹੋ ਗਿਆ। ਪਹਿਰੇਦਾਰ ਨੂੰ ਫੜਿਆ ਗਿਆ ਤੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ। ਥਾਣੇ ਐਨਾ ਪਹਿਰਾ ਹੋਣ ਦੇ ਬਾਵਜੂਦ ਵੀ ਚੋਰ ਐਸ.ਐਚ.ਓ. ਦੇ ਦਫਤਰ ਵਿਚੋਂ ਕਈ ਫਾਇਲਾਂ ਤੇ ਇਕ ਰਿਪੋਰਟ ਰਜਿਸਟਰ ਲੈ ਗਏ ਤੇ ਜਾਂਦੇ ਹੋਏ ਉਹ ਪਹਿਰੇਦਾਰਾਂ ਦੀਆਂ ਦੋ ਰਫਲਾਂ ਵੀ ਲੈ ਗਏ। ਉਹ ਜਿਹੜੇ ਫ਼ੜੇ ਹੋਏ ਬੰਦੇ ਅੰਦਰ ਸੀ, ਪੁਲਿਸ ਉਨ੍ਹਾਂ ’ਤੇ ਵਿਚਾਰ ਕਰਨ ਲੱਗੀ। ਤੇ ਉਨ੍ਹਾਂ ’ਤੇ ਸਖਤੀ ਕੀਤੀ ਗਈ ਫੇਰ ਪਤਾ ਲੱਗਿਆ ਕਿ ਚੋਰ ਇਸ ਪਿੰਡ ਦਾ ਹੀ ਹੈ। ਤੇ ਇਨ੍ਹਾਂ ਵਿੱਚੋਂ ਇਕ ਹੈ। ਪੁਲਸ ਨੇ ਬੜੀ ਸਖਤੀ ਨਾਲ ਇਨ੍ਹਾਂ ਤਿੰਨਾਂ ’ਤੇ ਕੀਤੀ। ਆਖਿਰ ਇਹ ਕਿਹਾ ਗਿਆ ਕਿ ਜਿਹੜਾ ਚੋਰ ਨੂੰ ਫੜੂਗਾ ਉਸ ਨੂੰ ਨੌਕਰੀ ਦਿੱਤੀ ਜਾਊਗੀ। ਐਮ.ਐਲ.ਏ. ਉਸੇ ਪਿੰਡ ਵਿੱਚ ਵਿਆਹਿਆ ਹੋਇਆ ਸੀ। ਲੋਕ ਐਮ.ਐਲ.ਏ. ਨੂੰ ਕਹਿਣ ਲੱਗੇ ਕਿ ਚੋਰੀ ਹੁੰਦੀ ਤੇ ਪਿੰਡ ਦੇ ਬੰਦੇ ਕੁਟੇ ਜਾਂਦੇ ਹਨ।
ਫਿਰ ਮਹੀਨਾ ਕੁ ਵਧੀਆ ਲੰਘਿਆ। ਇਕ ਦਿਨ ਫੇਰ ਟਰੈਕਟਰ ਤੇ ਹੌਂਡਾ ਕਾਰ ਚੋਰੀ ਹੋ ਗਈ। ਪਿੰਡ ਦੇ ਅੰਧਵਿਸ਼ਵਾਸੀ ਲੋਕਾਂ ਨੇ ਅਖੰਡ ਪਾਠ ਕਰਵਾਏ। ਪਿੰਡ ਵਿੱਚ ਜਗਰਾਤੇ ਵੀ ਹੋਏ। ਸਾਰੀ ਰਾਤ ਜਗਰਾਤਾ ਹੁੰਦਾ ਰਿਹਾ ਤੇ ਜਦੋਂ ਜਗਰਾਤੇ ਵਾਲੇ ਜਾਣ ਲੱਗੇ ਤਾਂ ਉਨ੍ਹਾਂ ਦੀ ਹੌਂਡਾ ਕਾਰ ਦੀ ਬੈਟਰੀ ਗਾਇਬ ਸੀ। ਜਗਰਾਤੇ ਵਾਲੇ ਘਰ ਦੀ ਕੰਧ ਨੂੰ ਪਾੜ ਲੱਗਿਆ ਹੋਇਆ ਸੀ। ਘਰ ਵਾਲਿਆਂ ਨੇ ਸੋਚਿਆ ਕਿ ਸਾਰੇ ਜਗਰਾਤੇ ’ਤੇ ਸੀ ਪਰ ਫੇਰ ਵੀ ਉਨ੍ਹਾਂ ਦੀ ਕਾਰ ਦੀ ਬੈਟਰੀ ਗਾਇਬ ਹੋ ਗਈ, ਹੈਰਾਨੀ ਦੀ ਗੱਲ ਐ! ਪਰ ਜਦੋਂ ਕਾਰ ਨੂੰ ਧਿਆਨ ਨਾਲ ਦੇਖਿਆ ਗਿਆ ਤਾਂ ਕਾਰ ਦੇ ਹੇਠਾਂ ਡਿੱਗਿਆ ਪਿਆ ਮੋਬਾਇਲ ਮਿਲਿਆ। ਮੋਬਾਇਲ ਦੇਖ ਕੇ ਪੁਲਿਸ ਵਾਲੇ ਖੁਸ਼ ਹੋਏ ਸੋਚਣ ਲੱਗੇ ਕਿ ਹੁਣ ਚੋਰ ਦਾ ਪਤਾ ਲੱਗ ਜਾਏਗਾ।
ਪੰਜ ਦਿਨ ਮੋਬਾਇਲ ਦੇ ਨੰਬਰਾਂ ਦੀ ਛਾਣ ਬੀਣ ਹੋਈ। ਜਿਸ ਦੇ ਨਾਮ ’ਤੇ ਮੋਬਾਈਲ ਈਸੂ ਹੋਇਆ ਸੀ ਉਹ ਸਿੰਘਾਪੁਰ ਦਾ ਸੀ ਤੋਂ ਪਤਾ ਲੱਗਿਆ ਕਿ ਕੋਈ ਵੀ ਬੰਦਾ ਨਾਂ ਤਾਂ ਸਿੰਘਾਪੁਰ ਗਿਆ ਸੀ ਤੇ ਨਾ ਹੀ ਕੋਈ ਬੰਦਾ ਸਿੰਘਾਪੁਰ ਰਹਿੰਦਾ ਸੀ। ਪੁਲਿਸ ਨੇ ਫੇਰ ਛਾਣ ਬੀਣ ਕੀਤੀ ਪਰ ਅਗਾਂਹਾਂ ਕੁੱਝ ਵੀ ਪੱਲੇ ਨਾ ਪਿਆ। ਆਖਿਰ ਅਖਬਾਰਾਂ ’ਤੇ ਚਰਚਾ ਹੋਈ ਕਿ ਪਿੰਡ ਵਿੱਚ ਜੋ ਵੀ ਚੋਰੀਆਂ ਹੋ ਰਹੀਆਂ ਸੀ ਉਹ ਚੋਰੀਆਂ ਉਸ ਪਿੰਡ ਦੀ ਜੂਹ ਵਿੱਚ ਹੋ ਰਹੀਆਂ ਸੀ। ਉਸ ਮੋਬਾਇ੍ਰ ਦੀ ਛਾਣਬੀਣ ਤੋਂ ਕੁਝ ਵੀ ਪਤਾ ਨਾ ਲੱਗਿਆ। ਪੁਲਿਸ ਚੋਰ ਤੱਕ ਪਹੁੰਚ ਵੀ ਨਾ ਸਕੀ।
ਇਕ ਫੋਨ ਜ਼ਿਲ੍ਹੇ ਦੀ ਜੇਲ੍ਹ ਵਿੱਚੋਂ ਉਸ ਮੋਬਾਇਲ ’ਤੇ ਆਇਆ। ਜਦੋਂ ਉਸਦੀ ਛਾਣਬੀਣ ਕੀਤੀ ਤਾਂ ਫੋਨ ਜ਼ੇਲ੍ਹ ਸੁਪਰਡੈਂਟ ਦਾ ਨਿਕਲਿਆ ਸੀ। ਜਦ ਉਸ ਜੇਲ੍ਹ ਸੁਪਰਡੈਂਟ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ‘ਮੇਰਾ ਇਕ ਮੁੰਡਾ ਸੀ ਜੋ ਲੋਫਰ ਸੀ, ਮੈਂ ਤਾਂ ਉਸ ਨੂੰ ਬੇਦਾਵਾ ਕਰ ਦਿੱਤਾ ਸੀ।’’ ਜਦ ਫੇਰ ਹੋਰ ਛਾਣਬੀਣ ਹੋਈ ਤਾਂ ਫੇਰ ਵੀ ਸ਼ੱਕ ਦੀ ਸੂਈ ਤਾਂ ਉਸੇ ਜੇਲ੍ਹ ਸੁਪਰਡੈਂਟ ’ਤੇ ਹੀ ਗਈ। ਕਿਉਂਕਿ ਉਸਦਾ ਮੁੰਡਾ ਅੰਮ੍ਰਿਤਸਰ ਦੀ ਇਕ ਕੰਪਨੀ ਨੇ ਵੱਡੇ ਵਪਾਰੀ ਦੇ ਮੁੰਡੇ ਨੂੰ ਕਿਡਨੈਪ ਕਰਨ ਦੇ ਕੇਸ ਵਿੱਚ ਫੜਿਆ ਗਿਆ ਸੀ। ਜੇਲ੍ਹ ਸੁਪਰਡੈਂਟ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿੰਨੀਆਂ ਵੀ ਚੋਰੀਆਂ ਸੀ ਉਹ ਸਾਰੀਆਂ ਉਸ ਜੇਲ੍ਹ ਸੁਪਰਡੈਂਟ ਵੱਲੋਂ ਹੀ ਕਰਵਾਈਆਂ ਗਈਆਂ ਸਨ। ਉਹ ਹੀ ਸਾਰੀਆਂ ਕਰਤੂਤਾਂ ਕਰਵਾਉਂਦਾ ਰਿਹਾ ਸੀ..।
ਪਿੰਡ ਦਾ ਕੋਈ ਨਾ ਕੋਈ ਬੰਦਾ ਜ਼ੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੁੰਦਾ ਸੀ ਤੇ ਜੇਲ੍ਹ ਸੁਪਰਡੈਂਟ ਉਸ ਜੇਲ੍ਹ ਕੱਟ ਰਹੇ ਮੁਜ਼ਰਮ ਦੇ ਕਿਸੇ ਰਿਸ਼ਤੇਦਾਰ ਤੋਂ ਇਹ ਕੰਮ ਕਰਵਾਉਂਦਾ ਆ ਰਿਹਾ ਸੀ। ਉਹ ਜੇਲ੍ਹ ਸੁਪਰਡੈਂਟ ਵਕਾਲਤ ਪਾਸ ਸੀ ਤੇ ਕਾਨੂੰਨ ਬਾਰੇ ਵੀ ਜਾਣਦਾ ਸੀ । ਉਸ ਨੇ ਚੋਰੀਆਂ ਕਰਵਾਅ-ਕਰਵਾਅ ਕਰੋੜਾਂ ਰੁਪਏ ਵਸੂਲੇ ਸਨ। ਪਰ ਫਿਰ ਵੀ ਉਹ ਗਰੀਬ ਹੀ ਸੀ ਜਿਸਦਾ ਗੁਜ਼ਾਰਾ ਨਹੀਂ ਹੁੰਦਾ ਸੀ। ਜੇਲ੍ਹ ਸੁਪਰਡੈਂਟ ਹੋ ਕੇ ਅਤੇ ਚੋਰੀਆਂ ਕਰਵਾ ਕੇ ਵੀ ਉਹ ਗਰੀਬ ਸੀ ਇਹ ਮੰਨਣ ਵਾਲੀ ਗੱਲ ਨਹੀਂ ਸੀ। ਮਹਿਕਮੇ ਨੇ ਬਹੁਤ ਛਾਣ ਬੀਣ ਕੀਤੀ। ਜੇਲ੍ਹ ਸੁਪਰਡੈਂਟ ਨੂੰ ਦੋਸ਼ੀ ਪਾਇਆ ਗਿਆ। ਫੇਰ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਸਪੈਸ਼ਲ ਸੀ.ਆਈ.ਡੀ. ਉਸ ਪਿੱਛੇ ਲਗਾ ਦਿੱਤੀ। ਉਸ ਪਿੰਡ ਦੇ ਕੈਦੀਆਂ ਦੀ ਛਾਣ ਬੀਣ ਕੀਤੀ ਗਈ ਕਿ ਕਿਸ ਕਿਸ ਦਾ ਚੋਰੀ ਵਿੱਚ ਹੱਥ ਹੈ। ਪਰ ਫਿਰ ਵੀ ਪੁਲਸ ਦੇ ਹੱਥ ਪੱਲੇ ਕੁਝ ਨਾ ਪਿਆ।
ਕੁਝ ਸਮਾਂ ਬੀਤਣ ਬਾਅਦ ਉਸ ਪਿੰਡ ਵਾਲੇ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਦਿਨ ਦਿਹਾੜੇ ਡਾਕਾ ਵੱਜਿਆ। ਹੈਰਾਨੀ ਤਾਂ ਇਸ ਗੱਲ ਦੀ ਹੋਈ ਕਿ ਡਾਕੂ ਪੰਜ ਲੱਖ ਚੋਰੀ ਕਰਕੇ ਲੈ ਗਿਆ ਤੇ ਉਹ ਡਾਕੂ ਹੈ ਵੀ ਇਕੱਲਾ ਹੀ ਸੀ ਤੇ ਜਾਂਦਾ ਹੋਇਆ ਬੈਂਕ ਮੁਲਾਜ਼ਮਾਂ ਨੂੰ ਇਕ ਕਮਰੇ ਵਿੱਚ ਬੰਦ ਕਰ ਗਿਆ ਸੀ। ਇਸ ਇਲਾਕੇ ਵਿੱਚ ਕੋਈ ਨਾ ਕੋਈ ਵਾਰਦਾਤ ਹੁੰਦੀ ਹੀ ਰਹੀ। ਇਥੋਂ ਤੱਕ ਕਿ ਸਿੰਘਾਪੁਰ ਦਾ ਮੋਬਾਇਲ ਵੀ ਫੜਿਆ ਗਿਆ ਸੀ ਸਮਾਜਿਕ ਪਾਰਟੀਆਂ ਨੇ ਉਸਦੇ ਖਿਲਾਫ ਬਹੁਤ ਜਲੂਸ ਕੱਢੇ ਪਰ ਚੋਰੀਆਂ ਫੇਰ ਵੀ ਲਗਾਤਾਰ ਹੁੰਦੀਆਂ ਰਹੀਆਂ। ਅਖੀਰ ਜ਼ਿਲ੍ਹੇ ਦੀ ਜੇਲ੍ਹ ਉਸ ਸੁਪਰਡੈਂਟ ਕਰਕੇ ਚੋਰਾਂ ਡਾਕੂਆਂ ਦੇ ਘਰ ਦੀ ਸ਼ਕਲ ਵਿਚ ਬੇਪੜਦ ਹੋਈ. ਉਸ ਜੇਲ੍ਹ ਵਿੱਚ ਹੀ ਜੇਲ੍ਹ ਸੁਪਰਡੈਂਟ ਵੱਲੋਂ ਚੋਰੀਆਂ ਡਾਕੂਆਂ ਦੀਆਂ ਪਲੈਨਾਂ ਬਣਾ ਕੇ ਦਿੱਤੀਆਂ ਜਾਂਦੀਆਂ ਰਹੀਆਂ ਸਨ। ਉਸ ਸੁਪਰਡੈਂਟ ਦਾ ਇਕ ਰਿਸ਼ਤੇਦਾਰ ਕੈਦੀ ਸੀ। ਉਹ ਉਸ ਦੀ ਮੇਹਰਬਾਨੀ ਕਰਕੇ ਜੇਲ੍ਹ ਦੇ ਮੰਦਰ ਦਾ ਪੁਜਾਰੀ ਬਣ ਗਿਆ ਸੀ। ਇਕ ਦੋਸ਼ੀ ਫੜਿਆ ਸੀ। ਪੁਜਾਰੀ ਦਾ ਫੋਨ ਦੋਸ਼ੀ ਦੇ ਫੋਨ ’ਤੇ ਆਇਆ ਸੀ। ਜੇਲ੍ਹ ਵਿੱਚੋਂ ਬਹੁਤ ਕੁਝ ਫੜਿਆ ਗਿਆ ਸੀ ਜਿਹੜਾ ਕਿ ਪੁਜਾਰੀ ਨੇ ਜੇਲ੍ਹ ਦੇ ਮੰਦਰ ਵਿਚਲੇ ਇਕ ਦੇਵਤੇ ਦੇ ਬੁੱਤ ਵਿਚ ਲੁਕੋ ਕੇ ਰੱਖਿਆ ਹੋਇਆ ਸੀ।
ਪੁਲਿਸ ਨੇ ਇਹ ਕਾਰਵਾਈ ਏਨੇ ਸੋਹਣੇ ਢੰਗ ਨਾਲ ਕੀਤੀ। ਕਿਸੇ ਨੂੰ ਕੁਝ ਪਤਾ ਨਾ ਚੱਲਿਆ ਤੇ ਜੇਲ੍ਹ ਸੁਪਰਡੈਂਟ ਦੇ ਘਰੋਂ ਸੋਨੇ ਦੇ ਬਿਸਕੁਟ ਮਿਲੇ। ਹੈਰਾਨੀ ਦੀ ਗੱਲ ਹੀ ਹੈ ਕਿ ਉਸ ਪਰਮਾਂ ਸੁਪਰਡੈਂਟ ਦਾ ਕਰੋੜਾਂ ਰੁਪਈਆ ਅੰਮ੍ਰਿਤਸਰ ਦੀ ਕੰਪਨੀ ਵਿੱਚ ਸੀ। ਉਸ ਕੰਪਨੀ ਦਾ ਨਾਮ ਭਾਰਤ ਦੀਆਂ ਚੋਣਵੀਆਂ ਕੰਪਨੀਆਂ ਵਿੱਚ ਸੀ। ਪਰਮਾਂ ਤੋਂ ਪੁਲਸ ਨੇ ਜਦ ਤਫਤੀਸ਼ ਕੀਤੀ ਤਾਂ ਉਸ ਨੇ ਦੱਸਿਆ ਕਿ ਮੇਰੇ ਬੱਚੇ ਲੋਫਰ ਸੀ ਕਿਉਂਕਿ ਮੈਂ ਪੈਸੇ ਦਾ ਮੁਥਾਜ ਸੀ। ਮੈਂ ਸੋਚਦਾ ਸੀ ਕਿ ਜਦ ਤੱਕ ਮੇਰੇ ਕੋਲ ਪੈਸਾ ਨਹੀਂ ਮੈਨੂੰ ਕੌਣ ਪੁੱਛੇਗਾ? ਤੇ ਮੈਂ ਕਰਜ਼ਾ ਵੀ ਲਾਹੁਣਾ ਸੀ। ਮੈਂ ਸੋਚਿਆ ਪੈਸੇ ਕਿਵੇਂ ਇਕੱਠੇ ਕਰਾਂ?
ਮੇਰਾ ਰਿਸ਼ਤੇਦਾਰ ਜੋ ਕਤਲ ਕੇਸ ਵਿੱਚ ਜੇਲ੍ਹ ਵਿੱਚ ਸੀ ਉਸਦੀ ਮੱਦਦ ਲਈ ਤੇ ਕੈਦੀਆਂ ਤੋਂ ਆਪਣੇ ਢੰਗ ਨਾਲ ਚੋਰੀ ਕਰਵਾਈ ਤੇ ਜਦੋਂ ਮੈਨੂੰ ਜੇਲ੍ਹ ਵਿਚੋਂ ਕੱਢਿਆ ਤਾਂ ਬਾਅਧ ਵਿੱਚ ਮੈਂ ਆਪ ਬੈਂਕ ਵਿੱਚ ਡਾਕਾ ਮਾਰਿਆ ਸੀ। ਮੈਂ ਜਾਣਦਾ ਸੀ ਕਿ ਗੱਲ ਦੋਜਾਂ ਇਕ ਵਿਚ ਰਹੇ ਚੰਗੀ ਹੁੰਦੀ ਹੈ। ਮੈਂ ਕੋਸ਼ਿਸ਼ ਕੀਤੀ ਕਿ ਹਿੱਸੇਦਾਰ ਨੂੰ ਖਤਮ ਕਰ ਦਿਆਂ ਤੇ ਮੈਂ ਕਈ ਹਿੱਸੇਦਾਰ ਖਤਮ ਕੀਤੇ ਵੀ ਸੀ ਐਕਸੀਡੈਂਟ ਕਰਕੇ। ਇਹ ਮੈਂ ਉਨ੍ਹਾਂ ਕੈਦੀਆਂ ਤੋਂ ਕਰਵਾਉਂਦਾ ਸੀ ਜੋ ਜੇਲ੍ਹ ਵਿੱਚ ਛੁੱਟੀ ’ਤੇ ਗਏ ਹੁੰਦੇ ਸੀ। ਮੈਂ ਸੋਨਾ ਇਕੱਠਾ ਕਰਕੇ ਬਾਹਰ ਜਾਣਾ ਚਾਹੁੰਦਾ ਸੀ। ਮੇਰਾ ਧਰਮ ਦਾ ਮਾਮਾ ਜੋ ਉਮਰ ਕੈਦੀ ਸੀ। ਜੇ ਉਹ ਗਦਾਰੀ ਨਾ ਕਰਦਾ ਤਾਂ ਬੁੱਤ ਵਿਚਲਾ ਸਿਉਨਾ ਨਹੀਂ ਫੜਿਆ ਜਾਣਾ ਸੀ। ਉਸਦੀ ਗਦਾਰੀ ਕਰਕੇ ਅੱਜ ਮੇਰਾ ਸਭ ਕੁਝ ਬੇਪਰਦ ਹੋ ਗਿਆ ਹੈ।
ਜੇਲ੍ਹਾਂ ਸੁਧਾਰ ਘਰ ਨਹੀਂ ਸਗੋਂ ਕੈਦੀਆਂ ਨੂੰ ਚੋਰੀਆਂ ਅਤੇ ਡਾਕਿਆਂ ਅਤੇ ਨਸ਼ਿਆਂ ਆਦਿ ਦੀ ਸਮਗਲਿੰਗ ਜਿਹੇ ਧੰਦਿਆਂ ਵਿੱਚ ਪਾ ਕੇ ਵਿਗਾੜ ਘਰਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਜੇਲ੍ਹਾਂ ਵਿੱਚੋਂ ਛੁੱਟੀ ਆਏ ਕੈਦੀਆਂ ਨੂੰ ਭਰਿਸ਼ਟ ਅਫਸਰ ਅਤੇ ਅਮੀਰ ਗਲਤ ਕੰਮ ਵਿੱਚ ਵਰਤਣ ਪੱਖੋਂ ਗੁਰੇਜ਼ ਨਹੀਂ ਕਰਦੇ। ਉਹ ਜਾਣਦੇ ਹਨ ਕਿ ਇਨ੍ਹਾਂ ਦੀਆਂ ਪਰਿਵਾਰਕ ਲੋੜਾਂ ਮੂੰਹ ਅੱਡੀ ਖੜ੍ਹੀਆਂ ਹਨ। ਇਹ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਖਾਤਰ ਸਾਡੇ ਅਨੁਸਾਰ ਚੱਲਣਗੇ।
ਜਿਸ ਨਾਲ ਅਸੀਂ ਪੈਸਾ ਵੀ ਕਮਾਂਵਾਂਗੇ ਅਤੇ ਆਪਣੇ ਉਨ੍ਹਾਂ ਦੋਸਤਾਂ ਨੂੰ ਖੁਸ਼ ਵੀ ਰੱਖਾਂਗੇ ਜਿਹੜੇ ਛੁਪ ਕੇ ਅਤੇ ਗਲਤ ਕੰਮ ਕਰਕੇ ਪੈਸਾ ਕਮਾਉਣਾ ਚਾਹੁੰਦੇ ਹਨ। ਪਰ ਜਿਸ ਰਾਹ ਉਨ੍ਹਾਂ ਨੂੰ ਤੋਰਿਆ ਜਾਂਦਾ ਹੈ ਉਹ ਰਾਹ ਉਨ੍ਹਾਂ ਨੂੰ ਅਜਿਹੀ ਥਾਂ ’ਤੇ ਲਿਜ਼ਾ ਛੱਡਦਾ ਹੈ ਜਿੱਥੇ ਉਨ੍ਹਾਂ ਦਾ ਸੁਧਾਰ ਹੋਣਾ ਅਸੰਭਵ ਹੁੰਦਾ ਹੈ। ਅਜਿਹੇ ਲੋਕ ਸਮਾਜ ਦੇ ਮੱਥੇ ’ਤੇ ਕਲੰਕ ਹੁੰਦੇ ਹਨ। ਅਜਿਹੇ ਕਲੰਕਾਂ ਨੂੰ ਮਨੁੱਖਤਾ ਦੇ ਮੱਥੇ ਤੋਂ ਲਹਾਉਣ ਲਈ ਕਿਰਤ ਦੀ ਪ੍ਰਮੁੱਖਤਾ ਵਾਲੇ ਸਮਾਜਿਕ ਪ੍ਰਬੰਧਕ ਨੂੰ ਹੋਂਦ ਵਿੱਚ ਲਿਆਉਣਾ ਜ਼ਰੂਰੀ ਨਹੀਂ ਸਗੋਂ ਲਾਜ਼ਮੀ ਸ਼ਰਤ ਹੈ।