May 27, 2026 10:34 am

ਮਨਤਾਰ ਸਿੰਘ ਬਰਾੜ ਅਤੇ ਪਹਿਲਵਾਨ ਵੱਲੋਂ ਰਾਜਾ ਨੂੰ ਜੂਸ ਪਿਲਾ ਕੇ ਮਰਨ ਵਰਤ ਖਤਮ ਕਰਵਾਇਆ

01_34 ਮੋਹਾਲੀ, 25 ਅਕਤੂਬਰ (ਬਲਜਿੰਦਰ ਢਿੱਲੋਂ)-    ਪੰਜਾਬ ਵਿਚ ਜਿਲ•ਾ ਪ੍ਰੀਸ਼ਦ ਅਧੀਨ 1186 ਰੂਰਲ ਹੈਲਥ ਡਿਸਪੈਂਸਰੀ ਵਿਚ ਪਿੱਛਲੇ ਸਾਢੇ ਅੱਠ ਸਾਲਾਂ ਤੋਂ ਕੰਮ ਕਰਦੇ ਫਾਰਮਸਿਸਟ ਅਤੇ ਦਰਜਾ ਚਾਰ ਮੁਲਾਜ਼ਮ ਦੀਆਂ ਹੱਕੀ ਤੇ ਜਾਇਜ਼ ਮੰਗਾ ਦੀ ਪੂਰਤੀ ਲਈ ਸੁਰੂ ਕੀਤੇ ਸੰਘਰਸ਼ ਅਤੇ ਫਾਰਮਸਿਸਟ ਆਗੂ ਰੂਪਿੰਦਰ ਰਾਜਾ ਦਾ ਮਰਨ ਵਰਤ 48ਵੇਂ ਦਿਨ ਵਿਚ ਦਾਖਲ ਹੋਣ ਉਪਰੰਤ ਕੱਲ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਰੇਟਰੀ ਐੱਸ ਕੇ ਸੰਧੂ ਦੀ ਅਗਵਾਈ ਵਿਚ ਫਾਰਮਾਸਿਸਟ ਆਗੂਆਂ ਦੇ ਵਫਤ ਨਾਲ ਹੋਈ ਉੱਚ ਪੱਧਰੀ ਮੀਟਿੰਗ ਵਿਚ ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕਰਨ ਅਤੇ ਹੋਰ ਮੰਗਾ ਸਬੰਧੀ ਪੰਜਾਬ ਸਰਕਾਰ ਵਲੋਂ ਸਿਧਾਂਤਕ

ਤੌਰ ਤੇ ਸਹਿਮਤੀ ਦੇਣ ਉਪਰੰਤ ਪੰਚਾਇਤ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸੱਕਤਰ ਪੰਚਾਇਤ ਵਿਭਾਗ, ਸੁਰਿੰਦਰ ਸਿੰਘ ਪਹਿਲਵਾਨ ਚੈਅਰਮੈਨ ਮੁਲਾਜ਼ਮ ਭਲਾਈ ਬੋਰਡ ਪੰਜਾਬ, ਸੀਡਾਇਰੈਕਟਰ ਪੇਂਡੂ ਵਿਕਾਸ, ਰਵਿੰਦਰ ਬਾਂਸਲ ਤਹਿਸੀਲਦਾਰ ਮੋਹਾਲੀ ਨੇ ਸਿਵਲ ਹਸਪਤਾਲ ਫੇਜ 6, ਮੋਹਾਲੀ ਵਿਖੇ ਪਹੁੰਚਕੇ 48 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਫਾਰਮਾਸਿਸਟ ਆਗੂ ਰੁਪਿੰਦਰ ਰਾਜਾ ਮੋਗਾ ਨੂੰ ਜੂਸ ਪਿਲਾਕੇ ਉਸਦਾ ਮਰਨ ਵਰਤ ਖੁਲਵਾ ਕੇ ਵਿਸ਼ਵਾਸ ਦਿਵਾਇਆ ਕਿ ਪੇਂਡੂ ਹੈਲਥ ਡਿਸਪੈਂਸਰੀਆਂ ਦੇ ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾ ਪ੍ਰਤੀ ਪੰਜਾਬ ਸਰਕਾਰ ਵੱਲੋਂ ਬਣੀ ਸਹਿਮਤੀ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪ੍ਰੋਪੋਜ਼ਲ ਤਿਆਰ ਕਰਨ ਉਪਰੰਤ ਕੈਬਿਨਟ ਦੀ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਜਿਸ ਵਿਚ ਨਵੰਬਰ 2014 ਤੋਂ ਬਾਅਦ ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀਆਂ ਦੇ ਕੰਟਰੈਕਟ ਵਿਚ ਸੋਧ ਕਰਕੇ ਉਨ•ਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਵੇਗਾ । ਮੁਲਾਜ਼ਮ ਭਲਾਈ ਬੋਰਡ ਦੇ ਚੈਅਰਮੈਨ ਸੁਰਿੰਦਰ ਸਿੰਘ ਪਹਿਲਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਹਮੇਸ਼ਾ ਹੀ ਕਰਮਚਾਰੀਆਂ ਦੇ ਹੱਕ ਵਿਚ ਫੈਸਲੇ ਕੀਤੇ ਹਨ । ਇਸ ਉਪਰੰਤ ਫਾਰਮਾਸਿਸਟ ਆਗੂ ਰੁਪਿੰਦਰ ਰਾਜਾ ਅਤੇ ਰਾਮ ਸਿੰਘ ਆਲੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ•ਾਂ ਦੀਆ ਮੰਗਾਂ ਸਬੰਧੀ ਦਿੱਤੀ ਸਹਿਮਤੀ ਉਪਰੰਤ ਇਹ ਮਰਨ ਵਰਤ ਖਤਮ ਕੀਤਾ ਗਿਆ ਹੈ ਅਤੇ ਰਾਜਾ ਵੱਲੋਂ ਸਿਵਲ ਹਸਪਤਾਲ ਮੋਹਾਲੀ ਵਿਖੇ ਆਪਣੀ ਸਿਹਤ ਦਾ ਮੈਡੀਕਲ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਫਾਰਮਾਸਿਸਟ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਗਾਂ ਦੀ ਪੂਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਉਨ•ਾਂ ਵਲੋਂ ਸਾਂਤਮਈ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ ।
ਇਸ ਮੌਕੇ ਰਾਜਾ ਦੀ ਪਤਨੀ ਸ੍ਰੀਮਤੀ ਨਰਿੰਦਰ ਕੌਰ, ਗੁਰਮੀਤ ਸਿੰਘ ਲੁਧਿਆਣਾ, ਹਰਿੰਦਰ ਤਰਨਤਾਰਨ, ਸੁਰਜੀਤ ਪਾਲ ਮਾਨਸਾ, ਦਵਿੰਦਰ ਖਰੜ, ਸਵਰਤ ਸ਼ਰਮਾ, ਹਨੂ ਤਿਵਾੜੀ ਫਿਰੋਜਪੁਰ, ਨਰੇਸ਼ ਗੁਰਦਾਸਪੁਰ, ਬ੍ਰਿਜੇਸ਼ ਪਠਾਨਕੋਟ, ਜਗਮੋਹਨ ਬਠਿੰਡਾ, ਨਵੀ ਫਤਿਹਗੜ• ਸਾਹਿਬ, ਬਲਜੀਤ ਮੀਆਂਕੋਟ, ਗੁਰਮੁੱਖ ਹੁਸ਼ਿਆਰਪੁਰ, ਕੁਲਵਿੰਦਰ ਤਰਨਤਾਰਨ, ਦਿਲਰਾਜ ਮੁਕਤਸਰ, ਮੱਖਣ ਲਾਲ ਫਰੀਦਕੋਟ, ਨਰਿੰਦਰ ਮੱਲੀ, ਗੁਰਜਸਪ੍ਰੀਤ ਮੋਗਾ, ਸਾਹਿਬ ਜਲੰਧਰ, ਅਮਰਿੰਦਰ ਸੋਜਾ, ਸੰਦੀਪ ਖਨੋੜਾ, ਮਨਿੰਦਰ ਲਚਕਾਣੀ, ਗੁਰਮੀਤ ਲੰਗ, ਪ੍ਰਮਾਤਮਾ ਸਿੰਘ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ ਰਾਜਪੁਰਾ, ਅਮਨਦੀਪ ਮੋਹਾਲੀ, ਅਮਨਦੀਪ ਰੋਪੜ, ਹਰਪਾਲ ਮਾਨਸਾ, ਸਿਮਰਨਜੀਤ ਸਿੰਘ ਭਿੰਡਰ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਮੰਦੀਪ ਕੌਰ ਖਰੜ, ਬਬੀਤਾ ਨਾਭਾ, ਰਾਜ ਰਾਣੀ ਬਠਿੰਡਾ, ਸਵੇਤਾ ਸ਼ਰਮਾ ਫਿਰੋਜਪੁਰ, ਪ੍ਰਿੰਅਕਾਂ ਜਲੰਧਰ, ਸ਼ੁਸ਼ਮਾ ਰੋਪੜ ਅਤੇ ਦਰਜਾ ਚਾਰ ਆਗੂ ਲਖਵਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਮਾਨਸਾ, ਗੁਰਦੇਵ ਸਿੰਘ ਤਰਨਤਾਰਨ, ਮਨਜੀਤ ਕੌਰ ਮੋਗਾ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਮੁਲਾਜ਼ਮ ਹਾਜਰ ਸਨ।

Send this to a friend