ਤਿਰੂਵਨੰਤਪੁਰਮ, 25 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨ ਲਈ ਪਾਰਟੀ ਵਲੋਂ ਕਾਰਵਾਈ ਦਾ ਸਾਹਮਣਾ ਕਰਨ ਦੇ ਕੁਝ ਹੀ ਦਿਨ ਬਾਅਦ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਇਥੇ ਵਿਝਿੰਜਮ ‘ਚ ਇਕ ਸਫਾਈ ਮੁਹਿੰਮ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦਾ ਕੋਈ ਸਿਆਸੀ ਮਤਲਬ ਨਾ ਕੱਢਿਆ ਜਾਵੇ। ਮੋਦੀ ਦੀ ਤਾਰੀਫ਼ ਅਤੇ ‘ਸਵੱਛ ਭਾਰਤ‘ ਮੁਹਿੰਮ ਦਾ ਸਮਰਥਨ ਕਰਨ ‘ਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਥਰੂਰ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਬੁਲਾਰੇ ਵਜੋਂ ਹਟਾ ਦਿੱਤਾ ਗਿਆ ਸੀ। ਥਰੂਰ ਨੇ ਅੱਜ ਆਪਣੇ ਸੰਸਦੀ ਖੇਤਰ ਵਿਝਿੰਜਮ ਬੰਦਰਗਾਹ ਦੇ ਨਜ਼ਦੀਕ ਇਕ ਸਥਾਨ ਤੋਂ ਕਚਰਾ ਹਟਾਇਆ।