ਨਵੀਂ ਦਿੱਲੀ, 25 ਅਕਤੂਬਰ (ਪੀ. ਟੀ.)- ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਸ ਵਾਰ ਭਾਜਪਾ ‘ਤੇ ਦਿੱਲੀ ‘ਚ ਵੋਟਿੰਗ ਸੂਚੀ ‘ਚ ਹੇਰ-ਫੇਰ ਕਰਨ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਇਕ ਫਰਜ਼ੀ ਵੋਟ ਲਈ 1500 ਰੁਪਏ ਅਤੇ ‘ਆਪ’ ਦਾ ਵੋਟ ਹਟਵਾਉਣ ਲਈ 200 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ‘ਚ ਇਸ ਦੀ ਸ਼ਿਕਾਇਤ ਦਰਜ ਕਰਵਾਉਣਗੇ। ਕੇਜਰੀਵਾਲ ਨੇ ਟਵਿੱਟਰ ’ਤੇ ਲਿਖਿਆ ਹੈ ਕਿ ਭਾਜਪਾ ਦੇ ਚੋਟੀ ਦੇ ਨੇਤਾ ਨੇ ਦਿੱਲੀ ਦੇ ਸਾਰੇ ਵਿਧਾਇਕਾਂ ਨੂੰ ਹਰ ਚੋਣ ਖੇਤਰ ‘ਚ ਘੱਟ ਤੋਂ ਘੱਟ 5000 ਫਰਜ਼ੀ ਵੋਟ ਬਣਾਉਣ ਅਤੇ ਆਪ ਦਾ ਵੋਟ ਹਟਾਉਣ ਲਈ ਕਿਹਾ ਹੈ।