May 27, 2026 6:44 pm

ਮਹਾਰਾਸ਼ਟਰ ਮੁੱਖ ਮੰਤਰੀ ਅਹੁਦੇ ਲਈ ਦੌੜ : ਆਰ.ਐਸ.ਐਸ. ਪ੍ਰਮੁੱਖ ਭਾਗਵਤ ਨੂੰ ਮਿਲੇ ਨਿਤਿਨ ਗਡਕਰੀ

ਨਾਗਪੁਰ, 25 ਅਕਤੂਬਰ (ਪੀ. ਟੀ.)- ਮਹਾਰਾਸ਼ਟਰ ’ਚ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਜਿਥੇ ਦੇਵੇਂਦਰ ਫਡਨਵੀਸ ਦਾ ਨਾਮ ਸਭ ਤੋਂ ਅਗੇ ਚੱਲ ਰਿਹਾ ਹੈ, ਉਥੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਨਾਲ ਮੁਲਾਕਾਤ ਕਰ ਕੇ ਮੁੱਖ ਮੰਤਰੀ ਅਹੁਦੇ ਲਈ ਅਟਕਲਾਂ ਹੋਰ ਵਧਾ ਦਿੱਤੀਆਂ ਹਨ। ਗਡਕਰੀ ਨੇ ਅੱਜ ਮੋਹਨ ਭਾਗਵਤ ਨਾਲ ਉਨ੍ਹਾਂ ਦੀ ਨਾਗਪੁਰ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਦੇਵੇਂਦਰ ਫਡਨਵੀਸ ਇਕ ਦਿਨ ਪਹਿਲਾ ਨਿਤਿਨ ਗਡਕਰੀ ਨੂੰ ਮਿਲ ਚੁੱਕੇ ਹਨ। ਇਸ ਮੁਲਾਕਾਤ ਦੇ ਬਾਰੇ ‘ਚ ਗਡਕਰੀ ਨੇ ਕਿਹਾ ਕਿ ਉਹ ਦੀਵਾਲੀ ਦੀਆਂ ਵਧਾਈਆਂ ਦੇਣ ਲਈ ਉਹ ਭਾਗਵਤ ਨੂੰ ਮਿਲੇ ਹਨ। ਹਾਲਾਂਕਿ ਸਿਆਸੀ ਗਲਿਆਰਿਆਂ ‘ਚ ਚਰਚਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਗਡਕਰੀ ਅਤੇ ਫਡਨਵੀਸ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਗਡਕਰੀ ਹਾਲਾਂਕਿ, ਪਹਿਲਾ ਕਹਿ ਚੁੱਕੇ ਹਨ ਕਿ ਉਹ ਮੁੱਖ ਮੰਤਰੀ ਅਹੁਦੇ ਦੀ ਦੌੜ ‘ਚ ਨਹੀਂ ਹਨ।

Send this to a friend