May 27, 2026 7:31 pm

3 ਮਹੀਨੇ ’ਚ ਵਿਕੇ 93 ਲੱਖ ਨੋਕਿਆ ਲੂਮਿਆ ਸਮਾਰਟਫੋਨ

ਨਵੀਂ ਦਿੱਲੀ, 25 ਅਕਤੂਬਰ (ਪੀ. ਟੀ.)- ਮਾਈਕਰੋਸਾਫਟ ਨੇ ਆਪਣੀ ਪਹਿਲੀ ਤਿਮਾਹੀ ‘ਚ ਉਮੀਦ ਤੋਂ ਵੱਧ ਕਮਾਈ ਕੀਤੀ ਹੈ, ਜਿਸ ਦੀ ਸਭ ਤੋਂ ਵੱਡੀ ਵਜ੍ਹਾ ਉਸ ਦੇ ਫੋਨ, ਟੈਬਲੇਟ ਅਤੇ ਕਲਾਊਡ ਕੰਪਿਊਟਿੰਗ ਉਤਪਾਦਾਂ ਦੀ ਵਿਕਰੀ। ਕੰਪਨੀ ਦੇ ਰਿਜਲਟ ਵੀਰਵਾਰ ਨੂੰ ਐਲਾਨ ਹੋਏ ਜਿਸ ਦੇ ਬਾਅਦ ਕੰਪਨੀ ਦੇ ਸ਼ੇਅਰ 3 ਫੀਸਦੀ ਤਕ ਚੜ੍ਹ ਗਏ। ਕੰਪਨੀ ਦੇ ਸੀ.ਈ.ਓ. ਸਤਿਆ ਨਡੇਲਾ ਨੇ ਕਿਹਾ ਕਿ ਕੰਪਨੀ ਵੱਧ ਮਾਰਜ਼ਨ ਵਾਲੀਆਂ ਸੇਵਾਵਾਂ ‘ਤੇ ਵੱਧ ਧਿਆਨ ਦੇ ਰਹੀ ਹੈ।ਕੰਪਨੀ ਦੇ ਸ਼ੁੱਧ ਲਾਭ ’ਚ ਹਾਲਾਂਕਿ 13 ਫੀਸਦੀ ਦੀ ਗਿਰਾਵਟ ਆਈ ਪਰ ਬਾਜ਼ਾਰ ‘ਚ ਕੰਪਨੀ ਦੀ ਕਮਾਈ ਦੇ ਬਾਰੇ ਏਨੀ ਉਮੀਦ ਨਹੀਂ ਸੀ। ਕੰਪਨੀ ਨੇ ਇਸ ਤਿਮਾਹੀ ‘ਚ 4.5 ਅਰਬ ਡਾਲਰ ਦੀ ਕਮਾਈ ਕੀਤੀ ਜੋ ਵਾਲ ਸਟਰੀਟ ਦੇ ਅਨੁਮਾਨ ਤੋਂ ਕਿਤੇ ਵੱਧ ਹੈ ਦਰਅਸਲ ਨੋਕਿਆ ਦੇ ਐਕਵਾਇਰ ਦੇ ਬਾਅਦ ਕੰਪਨੀ ਨੇ 18000 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਉਸ ਨੂੰ ਵੱਡੀ ਰਕਮ ਖਰਚ ਕਰਨੀ ਪਈ ਸੀ। ਕੰਪਨੀ ਨੇ ਇਸ ਦੌਰਾਨ 93 ਲੱਖ ਨੋਕਿਆ ਲੂਮਿਆ ਸਮਾਰਟਫੋਨਜ਼ ਦੀ ਵਿਕਰੀ ਕੀਤੀ ਜੋ ਇਕ ਰਿਕਾਰਡ ਹੈ। ਕੰਪਨੀ ਦੇ ਸਰਫੇਸ ਟੈਬਲੇਟ ਦੀ ਵਿਕਰੀ ਦੁਗਣੀ ਹੋ ਗਈ ਹੈ।

Send this to a friend