May 27, 2026 5:39 pm

ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਇੱਕ ਹੋਰ ਝਟਕਾ

ਜਲੰਧਰ, 25 ਅਕਤੂਬਰ (ਪੀ. ਟੀ.)- ਪਾਵਰਕਾਮ ਦੇ ਕਈ ਤਾਪ ਘਰ ਕੋਲੇ ਦੀ ਘਾਟ ਕਰਕੇ ਬੰਦ ਪਏ ਹਨ ਪਰ ਇਸ ਦੇ ਬਾਵਜੂਦ ਪਾਵਰਕਾਮ ਨੇ ਲੋਕਾਂ ਲਈ 2 ਪੈਸੇ ਫਿਊਲ ਚਾਰ ਪ੍ਰਤੀ ਯੂਨਿਟ ਦਾ ਖਰਚਾ ਪਾ ਕੇ ਬਿਜਲੀ ਹੋਰ ਮਹਿੰਗੀ ਕਰ ਦਿੱਤੀ ਹੈ। ਇਸ ਨਾਲ ਸਾਲਾਨਾ ਖਪਤਕਾਰਾਂ ‘ਤੇ 150 ਕਰੋੜ ਰੁਪਏ ਦਾ ਭਾਰ ਪਏਗਾ। ਕੁੱਝ ਸਮੇਂ ਪਹਿਲਾਂ ਪਾਵਰਕਾਮ ਨੇ ਇਸ ਸਾਲ ਦੀਆਂ ਬਿਜਲੀ ਦੀਆਂ ਦਰਾਂ ਵਿਚ ਲਾਗੂ ਕਰ ਦਿੱਤਾ ਸੀ ਪਰ ਪਾਵਰਕਾਮ ਨੇ 2 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਲਾਗੂ ਕਰ ਦਿੱਤਾ ਹੈ। ਚਾਹੇ ਇਸ ਬਾਰੇ ਹੁਕਮ ਬੀਤੇ ਦਿਨੀਂ ਹੀ ਜਾਰੀ ਕੀਤੇ ਗਏ ਹਨ ਪਰ 2 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਦਾ ਵਾਧਾ 1 ਅਕਤੂਬਰ ਤੋਂ ਲਾਗੂ ਸਮਝਿਆ ਜਾਏਗਾ। ਪਾਵਰਕਾਮ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਇਹ ਵਾਧਾ ਹਰ ਵਰਗ ਦੇ ਖਪਤਕਾਰਾਂ ਲਈ ਲਾਗੂ ਹੋਏਗਾ।

Send this to a friend