ਫ਼ਿਰੋਜ਼ਪੁਰ 22 ਅਕਤੂਬਰ (ਮਨੋਹਰ ਲਾਲ) – ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਬਾਠ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਧੰਨ ਧੰਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 306 ਵੇਂ ਗੁੱਰਤਾ ਗੱਦੀ ਦਿਵਸ ਨੂੰ ਸੱਮਰਪਿਤ 18 ਵਾਂ ਮਹਾਨ ਸੰਤ ਸਮਾਗਮ ਕਰਵਾਇਆ ਗਿਆ। ਇਸ ਮੋਕੇ ਤੇ ਸਭ ਤੋਂ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਦਿਵਾਨ ਸਜਾਏ ਗਏ। ਜਿਸ ਵਿਚ ਭਾਈ ਧਰਮਵੀਰ ਜੀ ਘੁਗਰਾਣੇ ਵਾਲੇ, ਭਾਈ ਬਲਜਿੰਦਰ ਸਿੰਘ ਜੀ ਕਥਾ ਵਾਚਕ ਜੱਵਦੀ ਟਕਸਾਲ ਲੁਧਿਆਣੇ ਵਾਲੇ, ਬਾਬਾ ਸੁਧ ਸਿੰਘ ਜੀ ਟੂਸਿਆ ਵਾਲੇ, ਭਾਈ ਰਣਜੀਤ ਸਿੰਘ ਜੀ ਚੰਦਨ ਕੀਰਤਨੀ ਜੱਥਾ ਬਾਬਾ ਜੋਰਾ ਸਿੰਘ ਤਲਵੰਡੀ ਭਾਈ ਜਥੇਦਾਰ ਲਖਵੀਰ ਸਿੰਘ ਚੰਨੀਆ, ਬਾਬਾ ਸੰਤੋਖ ਸਿੰਘ, ਬਾਬਾ ਦਿਲਬਾਗ ਸਿੰਘ ਸੰਭਰਾਵਾਂ ਸੇਵਾਦਾਰ ਆਰਫ ਕੇ, ਭਾਈ ਰਛਪਾਲ ਸਿੰਘ ਜੀ ਝੋਕ ਮੋਹੜੇ, ਭਾਈ ਬਲਦੇਵ ਸਿੰਘ ਦਮਦਮੀ ਟਕਸਾਲ ਨੇ ਆਪਣੀ
ਮਧੂਰ ਬਾਣੀ ਨਾਲ ਸੰਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਹੋਰ ਵੀ ਰਾਗੀ ਅਤੇ ਕਵੀਸ਼ਰੀ ਜੱਥਿਆਂ ਨੇ ਹਾਜਰੀ ਲਵਾਈ। ਇਸ ਮੋਕੇ ਤੇ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਸ਼ ਜਿਹਨਾਂ ਵਿਚ ਬਾਬਾ ਅਜੀਤ ਸਿੰਘ ਕਾਰ ਸੇਵਾ ਜੰਡ ਸਾਹਿਬ, ਬਾਬਾ ਗੁਰਦੇਵ ਸਿੰਘ ਕੋਟ ਕਰੋੜ ਵਾਲੇ ਅਤੇ ਬਾਬਾ ਸੰਤੋਖ ਸਿੰਘ ਪੱਟੀ ਵਾਲੇ, ਸੰਤ ਬਾਬਾ ਅਵਤਾਰ ਸਾਧਾਂ ਵਾਲੇ, ਸ. ਭਗਵਾਨ ਸਿੰਘ ਸਰਪੰਚ ਨੁਰਪੂਰ ਸੇਠਾ, ਜਥੇਦਾਰ ਗੁਰਦੀਪ ਸਿੰਘ ਬੁੱਕਣ ਖਾਂ ਵਾਲੇ ਆਦਿ ਮਹਾ ਪੁਰਸ਼ ਪਹੁੰਚ ਕੇ ਸੰਗਤਾਂ ਨੂੰ ਹਰ ਜੱਸ਼ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਇਕ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ। ਜਿਸ ਵਿਚ 95 ਮਰੀਜਾਂ ਨੇ ਆਪਣੀਆਂ ਅੱ੍ਯਖਾਂ ਦਾ ਚੈਕਅਪ ਕਰਕੇ ਦਵਾਈਆਂ ਮੁਫਤ ਦਿਤੀਆਂ ਗਈਆਂ। ਇਸ ਮੋਕੇ ਤੇ ਖੁਨਦਾਨ ਕੈਂਪ ਵਿਚ 12 ਦਾਨੀਆਂ ਨੇ ਖੂਨਦਾਨ ਦਿਤਾ। ਜਿਸ ਵਿਚ ਸਿਵਲ ਹਸਪਤਾਲ ਫਿਰੋਜਪੁਰ ਅਤੇ ਰੋਟਰੀ ਕੱਲਬ ਪਿੰਡ ਤੂਤ ਵਲੋਂ ਸਾਂਝੇ ਤੋਰ ਤੇ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਖੀਰ ਅਤੇ ਮਾਲ ਪੁੜਿਆਂ ਦਾ ਲੰਗਰ ਵਰਤਾਇਆ ਗਿਆ। ਇਸ ਮੋਕੇ ਤੇ ਸੰਤ ਬਾਬਾ ਬੋਹੜ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆਂ ਹੋਇਆਂ ਹੈ। ਸਾਡੀ ਸਿੱਖੀ ਨੂੰ ਬਚਾਉਣ ਲਈ ਸਾਡੇ ਗੁਰੂਆਂ ਨੇ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੇਕੇ ਸਾਨੂੰ ਸਿੱਖ ਹੋਣ ਦਾ ਮਾਣ ਬੱਖਸ਼ਿਆਂ। ਅੱਜ ਸਿੱਖੀ ਨੂੰ ਸੰਭਾਲਣ ਦੀ ਲੋੜ ਹੈ। ਇਸ ਮੋਕੇ ਤੇ ਉਹਨਾਂ ਕਿਹਾ ਕਿ ਭੱਰੁਣ ਹੱਤਿਆਂ ਇਕ ਬਹੁਤ ਵੱਡਾ ਪਾਪ ਹੈ ਸਾਡੀਆਂ ਧੀਆਂ ਨੂੰ ਕੁੱਖਾਂ ਵਿਚ ਨਹੀ ਮਾਰਨਾ ਚਾਹੀਦਾ। ਬਾਬਾ ਜੀ ਨੇ ਅਗੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਅਮਿੰ੍ਰਤ ਛਕ ਕੇ ਗੁਰੂ ਵਾਲੇ ਬਨਣਾ ਚਾਹੀਦਾ ਹੈ। ਇਸ ਮੋਕੇ ਤੇ ਸਟੇਜ ਦੀ ਸੇਵਾ ਹਰਜੀਤ ਸਿੰਘ ਪਿੰਡ ਤੂਤ ਨੇ ਬੜੇ ਸੁੱਚਜੇ ਢੰਗ ਨਾਲ ਨਿਭਾਈ।