May 28, 2026 4:12 am

ਮਾਡਲ ਸਕੂਲ ਨੇ ਮਨਾਈ ਪੇਂਟਿੰਗ ਵਰਕਸ਼ਾਪ ਲਾ ਕੇ ਦਿਵਾਲੀ

ਨਾਭਾ, 22 ਅਕਤੂਬਰ (ਕਰਮਜੀਤ ਸੋਮਲ)- ਸਥਾਨਕ ਸਰਕਾਰੀ ਮਾਡਲ ਹਾਈ ਸਕੂਲ ਵਿਖੇ ਸਟੇਟ ਅਵਾਰਡੀ ਮੁੱਖ ਅਧਿਆਪਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਰੋਜਾ ਪੇਂਟਿੰਗ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਸਕੂਲ ਦੇ ਨੈਸਨਲ ਅਵਾਰਡੀ ਕਲਾ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ, ਰਣਬੀਰ ਕੌਰ ਅਤੇ ਇਸ਼ਪ੍ਰੀਤ ਕੌਰ ਨੇ ਕਲਾ ਪ੍ਰੇਮੀ ਬਾਲ ਕਲਾਕਾਰਾਂ ਨੂੰ ਗਲਾਸ, ਥ੍ਰੈੱਡ, ਫੈਬਰਿਕ, ਪੋਸ਼ਟਰ, ਕੋਲਾਜ, ਪੇਪਰ ਕਟਿੰਗ, ਸਟੈਂਸਲ, ਸਪਰੇਅ ਪੇਂਟਿੰਗ ਦੇ ਨਾਲ-ਨਾਲ ਫਾਲਤੂ ਸਮਾਨ ਤੋਂ ਅਦਭੁੱਤ ਚੀਜਾਂ ਬਣਾਕੇ ਨਵੀਂ ਪੇਸ਼ਕਾਰੀ ਦਾ ਬਾਖੂਬੀ ਮੁਜਾਹਰਾ ਪੇਸ਼ ਕੀਤਾ। ਵਰਕਸ਼ਾਪ ਦੀ ਵਿਸ਼ੇਸਤਾ ਇਹ ਰਹੀ ਕਿ ਵਿਦਿਆਰਥੀਆਂ ਨੇ ਦੀਵੇ ਅਤੇ ਮੋਮਬੱਤੀਆਂ ਨੂੰ ਸਜਾ ਕੇ ਪਟਾਕਿਆਂ ਤੋਂ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੰਕਲਪ ਕੀਤਾ ਅਤੇ ਸਕੂਲ ਨੂੰ ਦੁਲਹਨ ਦੀ ਤਰ੍ਹਾਂ ਸਜਾ ਕੇ ਆਪਣੀ ਆਸਥਾ ਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਾਮਧਾਰੀ ਨੇ ਅੱਗੇ ਦੱਸਿਆ ਕਿ ਵਰਕਸ਼ਾਪ ਦੀ ਸਮਾਪਤੀ ਤੇ

ਸ਼ਬਦ ਗਾਇਨ, ਦਿਵਾਲੀ ਪੁਜਨ, ਰੰਗੋਲੀ ਅਤੇ ਗੀਤ ਗਾ ਕੇ ਸਮਾਗਮ ਨੂੰ ਦਿਵਾਲੀ ਦੇ ਰੰਗ ਵਿੱਚ ਰੰਗ ਦਿੱਤਾ। ਵਿਸ਼ੇਸ ਖਿੱਚ ਦਾ ਕੇਂਦਰ ਲਗਭਗ 500 ਵਿਦਿਆਰਥੀਆਂ ਦੀ ਭਰਵੀਂ ਇਕੱਤਰਤਾ ਨੇ ਭਗਵਾਨ ਗਣੇਸ਼ ਜੀ ਦੀ ਸੁੰਦਰ ਝਾਕੀ ਪੇਸ਼ ਕੀਤੀ, ਜਿਸ ਨੂੰ ਸਾਰਿਆਂ ਵੱਲੋਂ ਬਹੁਤ ਸਲਾਹਿਆ ਗਿਆ।  ਸਕੂਲ ਮੁੱਖੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਾਰਿਆਂ ਨੂੰ ਦਿਵਾਲੀ ਦੀ ਲੱਖ-ਲੱਖ ਵਧਾਈ ਦਿੱਤੀ। ਹੋਰਨਾਂ ਤੋਂ ਇਲਾਵਾ ਕੁਲਵੰਤ ਕੌਰ, ਗੁਰਦੀਪ ਕੌਰ, ਸਿਮਲਪ੍ਰੀਤ ਕੌਰ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ ਸੰਧੂ, ਸ਼ਿਵ ਕੁਮਾਰ, ਜਗਮੋਹਨ ਸਿੰਘ ਗਰੇਵਾਲ, ਬਲਜੀਤ ਸਿੰਘ ਧਾਰੋਂਕੀ, ਹਰਪਾਲ ਸਿੰਘ, ਸੇਵਾ ਸਿੰਘ ਭਾਸ਼ੋ ਅਤੇ ਸਰਬਜੀਤ ਸਿੰਘ ਵੀ ਹਾਜਰ ਸੀ।

Send this to a friend