May 28, 2026 4:12 am

ਮੁੱਖ ਮੰਤਰੀ ਦਾ ਸਾਦਿਕ ਅਨਾਜ ਮੰਡੀ ਵਿੱਚ ਫੁਕਿਆ ਪੁਤਲਾ

ਸਾਦਿਕ 22 ਅਕਤੂਬਰ (ਗੁਲਜ਼ਾਰ ਮਦੀਨਾ)- ਸਾਦਿਕ ਦੀ ਅਨਾਜ ਮੰਡੀ ਵਿਚ ਹਲਕਾ ਇੰਚਾਰਜ ਕਾਂਗਰਸ ਕਮੇਟੀ ਫਰੀਦਕੋਟ ਦੇ ਧਨਜੀਤ ਸਿੰਘ ਧਨੀ ਵਿਰਕ ਅਤੇ ਸਮੂਹ ਕਾਂਗਰਸ ਕਮੇਟੀ ਵੱਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਪੁਤਲਾ ਫੂਕਿਆਂ ਗਿਆ ਇਸ ਮੌਕੇ ਕਾਂਗਰਸ ਕਮੇਟੀ ਦੇ ਧਨਜੀਤ ਧਨੀ ਨੇ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਕਿ ਰੱਖ ਦਿੱਤਾ ਹੈ ਰੇਤੇ ਦੀ ਕਾਲਾ ਬਜਾਰੀ ਦਿਨੋ ਦਿਨ ਵੱਧ ਰਹੀ ਮਹਿਗਾਈ ਨੇ ਆਮ ਆਦਮੀ ਦਾ ਲੱਕ ਤੋੜ ਕਿ ਰੱਖ ਦਿਤਾ ਹੈ ਉਨ੍ਹਾ ਕਿਹਾ ਕਿ ਕੱਲ ਦੀਵਾਲੀ ਹੈ ਅਤੇ ਸਾਰੇ ਦੇ ਸਾਰੇ ਕਿਸਾਨ ਪਿਛਲੇ 15 ਦਿਨਾਂ ਤੋ ਮੰਡੀ ਵਿੱਚ ਰੁਲ ਰਹੇ ਹਨ ਕੋਈ ਆਣ ਕਿ ਸਾਰ ਨਹੀ ਲੈਅ ਰਿਹਾ ਨਾ ਕੋਈ ਲਿਫਟਿੰਗ ਹੋ ਰਹੀ ਹੈ ਤੇ ਨਾ ਕੋਈ ਪੇਮਿੰਟ ਸਮੇ ਸਿਰ ਮਿਲ ਰਹੀ ਹੈ ਦੇਸ਼ ਦਾ ਅੰਨ ਦਾਤਾ ਕਹਾਉਣ ਵਾਲਾ ਕਿਸਾਨ

ਅੱਜ ਮੰਡੀਆਂ ਵਿਚ ਕਿਵੇ ਰੁਲ ਰਿਹਾ ਹੈ ਇਹ ਤੁਸੀ ਖੁਦ ਵੇਖ ਕਿ ਅੰਦਾਜਾ ਲਗਾ ਸਕਦੇ ਹੋ ਉਨ੍ਹਾ ਕਿਹਾ ਕਿ ਜੇ ਅਕਾਲੀ ਸ਼ਰਕਾਰ ਦੀ ਨੀਤੀ ਚੰਗੀ ਹੋਵੇ ਤਾਂ ਸਾਨੂੰ ਪੁਤਲੇ ਅਤੇ ਮੰਡੀਆਂ ਵਿੱਚ ਨਾ ਰੁਲਣਾ ਪਵੇ ਇਸ ਮੌਕੇ ਉਨ੍ਹਾ ਨਾਲ ਗੁਰਸੇਵਕ ਸਿੰਘ ਅਹਿਲ ਬਲਾਕ ਪ੍ਰਧਾਨ ਦਿਹਾਤੀ,ਮੰਦਰ ਸਿੰਘ ਬੀਹਲੇਵਾਲੀਆ, ਜਰਨੈਲ ਸਿੰਘ ਮਰਾੜ,ਅਮਰੀਕ ਸਾਦਿਕ,ਰਾਜੂ ਮਾਨੀ ਸਿੰਘ ਵਾਲਾ,ਲੱਖਾ ਮਾਨੀ ਸਿੰਘ ਵਾਲਾ,ਗੁਰਪ੍ਰੇਮ ਝੋਕ ਸਰਕਾਰੀ ਤੋ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।

Send this to a friend