ਬਰਨਾਲਾ, 17 ਅਕਤੂਬਰ (ਰਾਮ ਸਿੰਘ ਧਨੌਲਾ)- ਰਮਨ ਸਾਇੰਸ ਕਲੱਬ ਧਨੌਲਾ ਵੱਲੋ ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਡ ਟੈਕਨਾਲੋਜੀ ਚੰਡੀਗੜ ਦੀ ਸਰਪ੍ਰਸਤੀ ਹੇਠ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁੱਬੇ,ਸ੍ਰੀ ਗੁਰੁ ਤੇਗ ਬਹਾਦਰ ਪਬਲਿਕ ਸਕੂਲ ਪੰਧੇਰ,ਯਾਦਵਿੰਦਰਾ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ,ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧਨੌਲਾ,ਮਾਸਕਟ ਪਬਲਿਕ ਸਕੂਲ ਅਤਰਗੜ ਸਕੂਲਾਂ ਵਿਖੇ ਰਾਸਟਰੀ ਗਣਿਤ ਦਿਵਸ 2014 ਨੂੰ ਸਮਰਪਿਤ ਕਿਰਿਆਵਾ ਲੈਕਚਰ,ਫਲੈਕਸ ਪ੍ਰਦਰਸ਼ਨੀ ,ਕਰਕੇ ਸਿੱਖੀਏ ਵਿਧੀ ਆਦਿ ਕਿਰਿਆਵਾਂ ਦਾ ਆਯੋਜਨ ਕੀਤਾ ਗਿਆ ।
ਇਹ ਕਿਰਿਆਵਾ ਸ. ਬਰਜਿੰਦਰ ਪਾਲ ਸਿੰਘ ਲੈਕਚਰਾਰ ਭੋਤਿਕ ਵਿਗਿਆਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਧਨੌਲਾ ਦੀ ਪ੍ਰੇਰਨਾ ,ਅਗਵਾਈ ਅਤੇ ਸੰਚਾਲਨ ਤਹਿਤ ਆਯੋਜਿਤ ਕੀਤੀਆ ਗਈਆ ।ਸਕੁਲ ਦੇ ਸਾਰੇ ਵਿਦਿਆਰਥੀਆਂ ਨੂੰ ਰੋਜਾਨਾ ਜੀਵਨ ੱਿਵੱਚ ਗਣਿਤ ਵਿਸੇ ਦੀ ਮਹੱਤਤਾ
ਦੱਸ ਇਸਨੂੰ ਔਖਾ ਵਿਸਾ ਨਾ ਸਮਝ ਸਗੋ ਰੋਚਿਕ ਢੰਗ ਨਾਲ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ ।ਗਣਿਤ ਦੂਸਰੇ ਵਿਗਿਆਨ ਦੇ ਵਿਸਿਆ ਦਾ ਮੁੱਢ ਹੈ।ਭੌਤਿਕ ਵਿਗਿਆਨ,ਰਸਾਇਣਕ ਵਿਗਿਆਨ, ਜੀਵ ਵਿਗਿਆਨ ਹਰ ਵਿਗਿਆਨ ਵਿਸੇ ਵਿੱਚ ਗਣਿਤ ਦੀ ਵਰਤੋ ਹੁੰਦੀ ਹੈ।
ਇਸ ਸਮੇ ਮਹਾਨ ਹਿਸਾਬ ਵਿਗਿਆਨੀਆਂ ਆਰਕੀਮੀਡਜ,ਪਾਈਥਾਗੋਰਸ,ਸਰ ਆਈਜਕ ਨਿਊਟਨ,ਆਰੀਆ ਭੱਟ ,ਸ੍ਰੀਨਿਵਾਸ ਰਾਮਾਨੁਜਨ,ਥਾਮਸ ਐਡੀਸਨ,ਕਲਪਨਾ ਚਾਵਲਾ, ਸੁਨੀਤਾ ਵਿਲੀਅਮ,ਡਾਕਟਰ ਸੀ.ਵੀ.ਰਮਨ,ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਆਦਿ ਦੀਆ ਤਸਵੀਰਾਂ ਦੀ ਫਲੈਕਸ਼ ਪ੍ਰਦਰਸਨੀ ਲਗਾਈ ਗਈ।