ਸੰਗਰੂਰ, 17 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਝੋਨੇ ਦੀ ਫਸਲ ਪੱਕਣ ਦੇ ਨਾਂਲ ਹੀ ਇੱਥੇ ਅਨਾਜ ਮੰਡ ਵਿੱਚ ਬਾਸਮਤੀ ਝੋਨੇ ਦੀ ਆਮਦ ਜ਼ੋਰਾਂ ਨਾਲ ਸ਼ੁਰੁੂ ਹੋ ਗਈ ਹੈ। ਝੋਨੇ ਦੀ ਆਮਦ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਤੋ ਬਚਾਉਣ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਅੱਜ ਮਾਰਕੀਟ ਕਮੇਟੀ ਧੂਰੀ ਦੇ ਸਕੱਤਰ ਸੁਰਿੰਦਰ ਕੁਮਾਰ ਬਾਲੀਆਂ ਤੇ ਮੰਡੀ ਸੁਪਰਵਾਈਜ਼ਰ ਸੁੰਦਰ ਸਿੰਘ ਅਤੇ ਆਕਸ਼ਨ ਰਿਕਾਰਡਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਅੱਜ ਗੁਰੂ ਨਾਨਕ ਟਰੇਡਜ਼ ਆੜ੍ਹਤ ਦੀ ਦੁਕਾਨ ’ਤੇ ਬਾਸਮਤੀ ਝੋਨੇ ਦੀ ਢੇਰੀ 2740 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਕੇ ਬੀ ਐਲ ਲ਼2ੇ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹਜ਼ਾਰਾਂ ਬੋਰੀ ਬਾਸਮਤੀ ਮੰਡੀ ਵਿੱਚ ਆ ਰਹੀ ਹੈ। ਅਤੇ ਕਿਸਾਨਾਂ ਨੂੰ ਬਾਕੀ ਮੰਡੀਆਂ ਨਾਲੋਂ ਇਸ ਮੰਡੀ ’ਚ ਭਾਅ 300 ਤੋਂ 400 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਮਿਲ ਰਿਹਾ ਹੈ। ਧੂਰੀ ਅਨਾਜ਼ ਮੰਡੀ ਤੋਂ ਬਿਨਾਂ ਅਨਾਜ ਮੰਡੀ ਲੱਡਾ ਵਿੱਚ ਪਨਗਰੇਨ, ਭਸੌੜ ਵਿੱਚ
ਪਨਗਰੇਨ, ਇਸੜਾ ਵਿੱਚ ਪਨਗਰੇਨ, ਪੁੰਨਾਵਾਲ ਵਿੱਚ ਪਨਗਰੇਨ, ਕਾਂਝਲਾ ਵਿੱਚ ਪਨਗਰੇਨ, ਮੀਮਸਾ ਵਿੱਚ ਪਨਗਰੇਨ ਅਤੇ ਮਾਰਕਫੈੱਡ ,ਭਲਵਾਨ ਮਾਰਕਫੈੱਡ, ਭੁਲੜਹੇੜੀ ਮਾਰਕਫੈੱਡ, ਬਾਲੀਆਂ , ਰਾਜੋਮਾਜਰਾ,ਬੇਨੜਾ, ਅਤੇ ਬੁਗਰਾ ਵਿੱਚ ਪਨਸਪ ਖਰੀਦ ਕਰ ਰਹੀਆਂ ਹਨ।ਧੂਰੀ ਮੰਡੀ ਵਿੱਚ ਹੁਣ ਤੱਕ 3840 ਟਨ ਝੋਨਾ ਖਰੀਦਿਆਂ ਹੈ। ਸਕੱਤਰ ਮਾਰਕਿਟ ਕਮੇਟੀ ਧੂਰੀ ਨੇ ਦੱਸਿਆ ਕਿ ਪਿਛਲੇ ਸਾਲ 136109 ਟਨ ਝੋਨਾ ਖਰੀਦਿਆਂ ਸੀ।