May 28, 2026 1:38 pm

ਐਫਸੀਆਈ ਜਥੇਬੰਦੀਆਂ ਨੇ ਰੋਸ ਮੁਜਾ ਕੀਤਾ: ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ ਨਾਅਰੇ ਲਗਾਏ

ਸੰਗਰੂਰ, 17 ਅਕਤੂਬਰ(ਹਰਜੀਤ ਸਿੰਘ ਹਸਨਪੁਰੀ)- ਭਾਰਤੀ ਖੁਰਾਕ ਨਿਗਮ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੇ ਅੱਜ ਸਮੁੱਚੇ ਭਾਰਤ ਵਿੱਚ ਮੁਜ਼ਾਹਰਿਆਂ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਦਫਤਰ ਐੈਫਸੀਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਆਲ ਇੰਡੀਆ ਪ੍ਰਧਾਨ ਐਸ ਐਸ ਚੱਠਾ ਨੇ ਸ਼ਿਰਕਤ ਕੀਤੀ।ਉਨ੍ਹਾਂ ਐਫਸੀਆਈ ਮੈਨੇਜ਼ਮੈਂਟ ਅਤੇ ਭਾਰਤ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ  ਕਿਸੇ ਵੀ ਕੀਮਤ ’ਤੇ ਐਫਸੀਆਈ ਨੂੰ ਪ੍ਰਾਈਵੇਟ ਹੱਥਾਂ ਵਿੱਚ ਨਹੀਂ ਦਿੱਤਾ ਜਾਵੇਗਾ। ਰਾਜ ਜ਼ਿਲ੍ਹਾ ਪ੍ਰਧਾਨ ਐਫਸੀਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਨੇ ਕਿਹਾ ਕਿ ਐੈਫਸੀਆਈ ਕਦੇ ਘਾਟੇ  ਵਿੱਚ ਨਹੀਂ ਗਈ। ਘਾਟਾਂ ਤਾਂ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਹੁੰਦਾ ਹੈ। ਜਿਵੇ 22 ਰੁਪਏ ਕਿਲੋ ਚੌਲ ਖਰੀਦ ਕੇ ਸਬਸਿਟੀ ਤਹਿਤ 2 ਰੁਪਏ ਕਿਲੋ ’ਤੇ ਵੰਡ ਕਰ  ਰਹੀ ਹੈ ਇਸ ਦਾ ਸਿੱਧਾ ਘਾਟਾ ਐਫਸੀਆਈ ਨੂੰ ਪੈ ਰਿਹਾ ਹੈ। ਗੋਬਿੰਦ ਸਿਘ ਜ਼ਿਲ੍ਹਾ ਪ੍ਰਧਾਨ

ਐਸਸੀਆਈਐਸਟੀ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਨੇ ਮੀਟਿੰਗ ਵਿੱਚ ਕਿਹਾ ਕਿ ਐਫਸੀਆਈ ਮੈਨੇਜ਼ਮੈਂਟ ਤੇ ਭਾਰਤ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਦੇ ਵੀ ਸਹਿਣ ਨਹੀਂ ਕੀਤੀਆਂ ਜਾਣਗੀਆਂ। ਇਸ ਮੌਕੇ ਕੀਰਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬੁੱਧ ਸਿੰਘ, ਹਰਦੇਵ ਸਿੰਘ, ਪਿਆਰਾ ਸਿੰਘ, ਅਸ਼ੋਕ ਕੁਮਾਰ, ਦਵਿੰਦਰ ਸਿੰਘ ਤੇ ਹਰੀ ਸਿੰਘ ਨੇ ਵੀ ਸੰਬੋਧਨ ਕੀਤਾ।

Send this to a friend