ਸਾਦਿਕ, 16 ਅਕਤੂਬਰ (ਗੁਲਜ਼ਾਰ ਮਦੀਨਾ, ਗੁਰਵਿੰਦਰ ਸਾਦਿਕ)- ਪਿਛਲੀ 15 ਅਕਤੂਬਰ ਨੂੰ ਸ਼ਾਮ ਦੇ ਕੋਈ 7 ਕੁ ਵਜੇ ਦੁਕਾਨ ਮਾਲਿਕ ਦੀਪਕ ਕੁਮਾਰ ਮੋਂਗਾ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਜਦੋਂ ਦੀਪਕ ਨੇ ਦੁਕਾਨ ’ਤੇ ਆ ਕੇ ਵੇਖਿਆ ਤਾਂ ਅੱਗ ਦੀਆਂ 40 ਫੁੱਟ ਉ¤ਚੀਆਂ ਲਪਟਾਂ ਨਿਕਲ ਰਹੀਆਂ ਸਨ। ਵੇਖਦਿਆਂ ਹੀ ਵੇਖਦਿਆਂ ਅੱਡਾ ਸਾਦਿਕ ਦੇ ਨਿਵਾਸੀਆਂ ਨੂੰ ਪਤਾ ਚਲ ਗਿਆ ਅਤੇ ਲੋਕਾਂ ਵੱਲੋਂ ਅੱਗ ਨੂੰ ਕਾਬੂ ਕਰਨ ਲਈ ਬਹੁਤ ਜੱਦੋਜਹਿਦ ਕੀਤੀ ਪਰ ਅੱਗ ’ਤੇ ਕਾਬੂ ਨਹੀਂ ਪਿਆ। ਕੋਟਕਪੂਰਾ, ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲੰਬੀ ਜੱਦੋਜਹਿਦ ਪਿਛੋਂ ਕਰੀਬ 4 ਘੰਟਿਆਂ ਦੀ ਮਿਹਨਤ ਸਦਕਾ ਕਰੀਬ 11 ਕੁ ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਦੁਕਾਨ
ਮਾਲਿਕ ਤਰਸੇਮ ਮੋਂਗਾ ਅਤੇ ਦੀਪਕ ਮੋਂਗਾ ਨੇ ਗੱਲ ਕਰਦਿਆਂ ਕਿਹਾ ਕਿ ਜੋ ਅੱਗ ਲੱਗਣ ਦੀ ਵਜ੍ਹਾ ਹੈ ਉਹ ਕਿਸੇ ਸ਼ਰਾਰਤੀ ਅਨਸਰ ਦੀ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗੀ ਨਹੀਂ, ਲਗਾਈ ਗਈ ਹੈ। ਦੀਪਕ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੇਰੇ ਦਾਦਾ ਜੀ ਦੀ ਮੌਤ ਹੋ ਗਈ ਸੀ ਜਿਸ ਕਰਕੇ ਅਸੀਂ ਆਪਣੀ ਪਿਛਲੇ 2 ਦਿਨ ਤੋਂ ਦੁਕਾਨ ਵੀ ਨਹੀਂ ਖੋਲ੍ਹੀ ਸੀ ਨੁਕਸਾਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜੇ ਕੋਈ ਅੰਦਾਜ਼ਾ ਨਹੀਂ ਲਗਾਇਆ ਸਕਦਾ, ਪਰ ਕਰੀਬ 1 ਕਰੋੜ ਦੇ ਲਗਭਗ ਹੈ। ਅੱਜ ਸਵੇਰੇ ਕਰੀਬ 8 ਕੁ ਵਜੇ ਜਦੋਂ ਪੱਤਰਕਾਰ ਗੁਲਜ਼ਾਰ ਮਦੀਨਾ ਫਿਰ ਦੁਬਾਰਾ ਕਵਰੇਜ ਕਰਨ ਗਏ ਤਾਂ ਅਜੇ ਵੀ ਅੱਗ ਚੱਲ ਰਹੀ ਸੀ। ਇਸ ਅੱਗ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਾ ਪੂਰਾ ਹੋਣ ਵਾਲਾ ਘਾਟਾ ਜ਼ਰੂਰ ਪਿਆ ਹੈ।