May 28, 2026 3:18 pm

ਵਿਦਿਆਰਥਣਾਂ ਵੱਲੋਂ ਪਿੰ੍ਰਸੀਪਲ ਦੀ ਬਦਲੀ ਰੁਕਵਾਉਣ ਲਈ ਚੱਕਾ ਜਾਮ

Page-1_26 ਤਰਨ ਤਾਰਨ, 16 ਅਕਤੂਬਰ (ਸਾਹਿਲ, ਵਿਜੇ)- ਅੰਮ੍ਰਿਤਸਰ/ਫਰੀਦਕੋਟ ਹਾਈਵੇ ਨੰਬਰ 15 ਦੇ ਅੱਡਾ ਸਰਹਾਲੀ ਵਿਖੇ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਪਿੰ੍ਰਸੀਪਲ ਹਰਵਿੰਦਰਪਾਲ ਸਿੰਘ ਦੀ ਹੋਈ ਬਦਲੀ ਨੂੰ ਰੁਕਵਾਉਣ ਵਾਸਤੇ ਦੋ ਘੰਟੇ ਚੱਕਾ ਜਾਮ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਵਿਦਿਆਰਥਣ ਨੇ ਕਿਹਾ ਕਿ ਪ੍ਰਿੰਸੀਪਲ ਵੱਲੋਂ ਸਕੂਲ ਵਿਚ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ, ਜਿਸ ਨਾਲ ਸਾਫ-ਸਫਾਈ, ਵਧੀਆ ਸ਼ਾਸਨ ਬਣਾਇਆ ਹੈ ਅਤੇ ਵਧੀਆ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਪਰ ਇਨ੍ਹਾਂ ਦੀ ਬਦਲੀ ਨਾਲ ਇਹ ਸਾਰੇ ਕੰਮ ਬੰਦ ਹੋ ਜਾਣਗੇ, ਇਸ ਲਈ ਸਰ ਦੀ ਬਦਲੀ ਰੋਕਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਜਾਮ ਖੁਲ੍ਹਵਾਉਣ ਲਈ ਪੱਟੀ ਦੇ ਨਾਇਬ

ਤਹਿਸੀਲਦਾਰ ਹਰਕਰਨ ਸਿੰਘ ਪਹੁੰਚੇ ਅਤੇ ਬੱਚੀਆਂ ਨਾਲ ਸਾਰੇ ਮਾਮਲੇ ਬਾਰੇ ਗੱਲਬਾਤ ਕੀਤੀ ਅਤੇ ਬੱਚੀਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਸੰਬੰਧ ਵਿਚ ਐ¤ਸ ਐ¤ਚ ਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਬ ਇੰਸਪੈਕਟਰ ਬਲਵੰਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਸਕੂਲੀ ਬੱਚੀਆਂ ਵੱਲੋਂ ਨੈਸ਼ਨਲ ਹਾਈਵੇ ’ਤੇ ਧਰਨਾ ਲਾਇਆ ਗਿਆ ਹੈ, ਜਿਸ ’ਤੇ ਸਬ ਇੰਸਪੈਕਟਰ ਮੌਕੇ ’ਤੇ ਪਹੁੰਚੇ ਤੇ ਸਾਰੇ ਮਾਮਲੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਿਸ ਤੋਂ ਬਾਅਦ ਪਤਾ ਲੱਗ ਕਿ ਇਹ ਪ੍ਰਿੰਸੀਪਲ ਅਤੇ ਉਸ ਦੇ ਪਿਤਾ ਤੇ ਹੋਰ ਵਿਅਕਤੀਆਂ ਵੱਲੋਂ ਪ੍ਰਿੰਸੀਪਲ ਦੀ ਬਦਲੀ ਰੁਕਵਾਉਣ ਲਈ ਬੱਚੀਆਂ ਨੂੰ ਗੁੰਮਰਾਹ ਕਰਕੇ ਇਹ ਧਰਨਾ ਲਗਾਵਇਆ ਗਿਆ ਹੈ ਜੋ ਬਿਲਕੁਲ ਗਲਤ ਹੈ ਜਿਸ ’ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਪ੍ਰਿੰਸੀਪਲ ਅਤੇ ਉਸ ਦੇ ਕੁਝ ਸਾਥੀਆਂ ਉਪਰ ਬੱਚੀਆਂ ਨੂੰ ਗੁੰਮਰਾਹ ਕਰਕੇ ਧਰਨਾ ਲਵਾਉਣ ਦੇ ਦੋਸ਼ ਹੇਠ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 152 ਧਾਰਾ 166, 283, 341 ਆਈ ਪੀ ਸੀ ਅਤੇ ਨੈਸ਼ਨਲ ਹਾਈਵੇ ਐਕਟ 8 ਬੀ 1956 ਤਹਿਤ ਕੇਸ ਦਰਜ ਕੀਤਾ।

Send this to a friend