May 28, 2026 3:18 pm

ਜਦੋਂ ਡੀ ਟੀ ਓ ਦੇ ਮੁਲਾਜ਼ਮਾਂ ਨੂੰ ਭੱਜਣਾ ਪਿਆ!

ਭੋਗਪੁਰ, 16 ਅਕਤੂਬਰ (ਹਰਨਾਮ ਸਿੰਘ ਮਿਨਹਾਸ)- ਅੱਜ ਭੋਗਪੁਰ ਵਿੱਚ ਬਾਅਦ ਦੁਪਹਿਰ ਉਸ ਵੇਲੇ ਸਥਿਤੀ ਕਾਫੀ ਹਾਸੋਹੀਣੀ ਬਣ ਗਈ ਜਦੋਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਦਫਤਰ ਦੇ ਦੋ ਮੁਲਾਜ਼ਮਾਂ ਨੂੰ ਭੱਜਣਾ ਪਿਆ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਨਕਲੀ ਸਮਝ ਲਿਆ ਸੀ। ਹਾਲਾਂਕਿ ਕੁਝ ਲੋਕਾਂ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਪਚਰੰਗਾ ਤੋਂ ਕਾਬੂ ਕਰ ਲਿਆ। ਥਾਣੇ ਜਾ ਕੇ ਸਾਰੀ ਤਸਵੀਰ ਸਾਫ ਹੋਈ। ਜਾਣਕਾਰੀ ਮੁਤਾਬਿਕ ਦੁਪਹਿਰ ਦੇ ਕਰੀਬ ਤਿੰਨ ਵਜੇ ਆਦਮਪੁਰ ਚੌਕ ਤੋਂ ਦੋ ਮੁਲਾਜ਼ਮ ਨਿੱਜੀ ਸਕੂਲਾਂ ਦੀਆਂ ਬੱਸਾਂ ਚੈੱਕ ਕਰ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਪੁਲਿਸ ਵਰਦੀ ਵਿੱਚ ਸੀ। ਕੁਝ ਲੋਕਾਂ ਨੂੰ ਉਨ੍ਹਾਂ ਉਤੇ ਸ਼ੱਕ ਹੋਇਆ ਅਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ ਲੱਗੇ। ਮੁਲਾਜ਼ਮ ਆਪਣੇ ਆਪ ਨੂੰ ਡੀ ਟੀ ਓ ਦਫਤਰ ਤੋਂ ਦੱਸ ਰਹੇ ਸਨ ਪਰ ਲੋਕਾਂ ਨੂੰ ਭਰੋਸਾ ਨਹੀਂ ਹੋਇਆ। ਗਰਮਾ-ਗਰਮੀ ਹੋਣ ਲੱਗੀ। ਹਾਲਾਤ ਵਿਗੜਦੇ ਦੇਖ ਕੇ ਪੁਲਿਸ ਵਰਦੀ ਵਾਲਾ ਮੁਲਾਜ਼ਮ ਮੌਕਾ ਵੇਖ ਕੇ ਭੱਜ ਪਿਆ। ਬਾਅਦ ਵਿੱਚ ਦੂਜਾ ਮੁਲਾਜ਼ਮ ਵੀ ਸਕੂਟਰ ’ਤੇ ਬੈਠ ਕੇ ਜਾਣ ਲੱਗਾ। ਲੋਕਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਨਕਲੀ ਮੁਲਾਜ਼ਮ ਹਨ। ਉਨ੍ਹਾਂ ਨੇ ਪਿੱਛਾ ਕਰਕੇ ਪਚਰੰਗੇ ਤੋਂ ਉਨ੍ਹਾਂ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਤਰਸੇਮ ਲਾਲ ਨੇ ਦੱਸਿਆ ਕਿ ਮੁਲਾਜ਼ਮ ਅਸਲੀ ਸਨ, ਜਿਨ੍ਹਾਂ ਨੂੰ ਨਕਲੀ ਸਮਝ ਲਿਆ ਗਿਆ।

Send this to a friend