May 28, 2026 3:18 pm

ਟਰੱਕ ਨੇ ਕੁਚਲਿਆ ਵਿਅਕਤੀ ਮੌਕੇ ’ਤੇ ਹੀ ਮੌਤ

ਨਾਭਾ, 16 ਅਕਤੂਬਰ (ਕਰਮਜੀਤ ਸੋਮਲ)- ਸਥਾਨਕ ਬੌੜਾਂ ਗੇਟ ਨਾਭਾ ਵਿਖੇ ਸਿਲੰਡਰਾਂ ਨਾਲ ਭਰੇ ਟਰੱਕ ਨੇ ਇਕ ਅਣਪਛਾਤੇ ਵਿਅਕਤੀ ਨੂੰ ਦਰੜਿਆ ਮੌਕੇ ’ਤੇ ਹੀ ਮੌਤ ਹੋਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਟਰੱਕ ਨੰ: ਪੀ ਬੀ ਏ ਐਸ 8261 ਜਿਸ ਨੂੰ ਅੰਗਰੇਜ਼ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਛੀਟਾਂ ਵਾਲਾ ਚਲਾ ਰਿਹਾ ਸੀ ਤਾਂ ਅਚਾਨਕ ਉਸ ਦੇ ਅੱਗੇ ਇਕ 30 ਸਾਲਾ ਵਿਅਕਤੀ ਆ ਗਿਆ ਤੇ ਟਰੱਕ ਨੇ ਉਸ ਨੂੰ ਦਰੜ ਦਿਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੁਰਘਟਨਾ ਸਥਾਨ ’ਤੇ ਪਹੁੰਚੇ ਪੀ ਸੀ ਆਰ ਮੁਲਾਜ਼ਮ ਕਾਂਸਟੇਬਲ ਅਰਵਿੰਦਰ ਤੇ ਮਨਿੰਦਰ ਨੇ ਸਥਿਤੀ ਨੂੰ ਕਾਬੂ ਕਰਦੇ ਹੋਏ ਟਰੈਫਿਕ ਚਾਲੂ ਕਰਵਾਇਆ। ਇਸ ਦੀ ਇਤਲਾਹ ਕੋਤਵਾਲੀ ਨਾਭਾ ਪਹੁੰਚਦੇ ਹੀ ਏ ਐੱਸ ਆਈ ਬਲਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਬਾਰੀਕੀ ਨਾਲ ਛਾਣਬੀਣ ਕਰਨ ਤੋਂ ਬਾਅਦ ਪ੍ਰੈੱਸ ਨੂੰ ਦੱਸਿਆ ਕਿ ਅਸੀਂ ਸਾਰੀ ਇਨਕੁਆਰੀ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚ ਕੇ ਦੱਸ ਸਕਦੇ ਹਾਂ। ਜੋ ਵੀ ਬਣਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਵਾਂਗੇ।

Send this to a friend