ਚੰਡੀਗੜ੍ਹ, 16 ਅਕਤੂਬਰ (ਨਾਗਪਾਲ)- ਕਾਂਗਰਸ ਦੇ ਕੁੱਲ ਹਿੰਦ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਚੰਡੀਗੜ੍ਹ ਦੌਰੇ ਦੌਰਾਨ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਪੁੱਜੇ। ਇਥੇ ਉਨ੍ਹਾਂ ਐਨ ਐਸ ਯੂ ਆਈ ਵਲੋਂ ਕਰਵਾਏ ਇਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕੀਤਾ।ਇਸ ਦੌਰਾਨ ਵਿਆਹ ਬਾਬਤ ਪੁੱਛੇ ਗਏ ਸਵਾਲ ਦੇ ਜਵਾਬ ਚ ਰਾਹੁਲ ਗਾਂਧੀ ਨੇ ਕਿਹਾ ਕਿ ਵਿਆਹ ਲਈ ਬਹੁਤ ਪ੍ਰਪੋਜ਼ਲਾਂ ਆ ਰਹੀਆਂ ਹਨ ਪਰ ਮੈਂ ਅਜੇ ਇਸ ਬਾਰੇ ਕੁਝ ਸੋਚਿਆ ਨਹੀਂ ਹੈ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪ੍ਰਪੋਜ਼ਲ ਈਮੇਲਾਂ ਰਾਹੀਂ ਆਉਂਦੇ ਹਨ ਪਰ ਇਕ ਲੜਕੀ ਨੇ ਤਾਂ ਮੈਨੂੰ ਵੀ ਹੈਰਾਨ ਕਰ ਦਿਤਾ। ਉਸ ਲੜਕੀ ਨੇ ਮੈਨੂੰ ਵਿਆਹ ਲਈ ਮਨਾਉਣ ਵਾਸਤੇ 400 ਈਮੇਲਾਂ ਕੀਤੀਆਂ। ਇਸ ਤੋਂ ਮੈਂ ਬਹੁਤ ਹੈਰਾਨ ਹੋਇਆਂ ਸਾਂ।