Skip to content
Independent perspectives. Global stories.
BREAKING

ਪੰਜ ਸਿੰਘ ਸਾਹਿਬਾਨਾਂ ਵੱਲੋਂ ਸਰਨਾ ਭਰਾਵਾਂ ਨੂੰ ਕੇਸ ਵਾਪਿਸ ਲੈਣ ਦਾ ਹੁਕਮ

Share this story

ਅੰਮ੍ਰਿਤਸਰ, 26 ਜੁਲਾਈ-ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਵੰਬਰ ’84 ਸਿੱਖ ਕਤਲੇਆਮ ਦੇ ਸਿੱਖਾਂ ਦੀ ਉਸਾਰੀ ਜਾ ਰਹੀ ਯਾਦਗਾਰ ਦੇ ਵਿਰੋਧ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ ਨੂੰ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਨੂੰ ਲੈ ਕੇ 5 ਸਿੰਘ ਸਾਹਿਬਾਨ ਨੇ ਤੁਰੰਤ ਅਦਾਲਤੀ ਕੇਸ ਵਾਪਿਸ ਲੈਣ, ਗੁਰਦੁਆਰਾ ਸਾਹਿਬ ਵਿਖੇ ਦਿੱਲੀ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਵਾਉਣ ਗੁਰਬਾਣੀ ਸਰਵਨ ਕਰਨ, ਯਥਾ-ਯੋਗ ਲੰਗਰ ਕਰਾਉਣ, ਸੇਵਾ ਕਰਨ ਅਤੇ ਹੋਈਆਂ ਭੁੱਲਾਂ ਦੀ ਅਰਦਾਸ ਕਰਾਉਣ ਦਾ ਆਦੇਸ਼ ਦਿੱਤਾ ਹੈ।
amritsar
ਸ. ਸਰਨਾ ਨੇ ਪੰਜ ਸਿੰਘ ਸਹਿਬਾਨ ਦੇ ਫੈਸਲੇ ਨੂੰ ਪ੍ਰਵਾਨ ਕਰਦਿਆਂ ਮੰਗ ਕੀਤੀ ਹੈ ਕਿ ਸਿੰਘ ਸਾਹਿਬਾਨ ਇਕ ਵਾਰ ਫਿਰ ਆਪਣੇ ਆਦੇਸ਼ ਤੇ ਨਜ਼ਰ ਸਾਨੀ ਕਰਨ ਕਿ ਕੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਮੜੀਆਂ ਅਤੇ ਸਮਾਧਾਂ ਬਨਣੀਆਂ ਚਾਹੀਦੀਆਂ ਹਨ? ਪੰਜ ਸਿੰਘ ਸਾਹਿਬਾਨ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹੋਈ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ: ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਗਿਆਨੀ ਪ੍ਰਤਾਪ ਸਿੰਘ ਸ਼ਾਮਿਲ ਹੋਏ। ਸ੍ਰ. ਪਰਮਜੀਤ ਸਿੰਘ ਸਰਨਾ ਉਹਨਾਂ ਦੇ ਭ੍ਰਾਤਾ ਸ੍ਰ. ਹਰਵਿੰਦਰ ਪਾਲ ਸਿੰਘ ਸਰਨਾ, ਸ੍ਰ. ਮਨਜੀਤ ਸਿੰਘ ਸਰਨਾ, ਸ੍ਰ. ਭਜਨ ਸਿੰਘ ਵਾਲੀਆ ਨੇ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਆਪਣਾ ਸਪੱਸ਼ਟੀਕਰਨ ਰੱਖਿਆ। ਸ੍ਰ. ਸਰਨਾ ਦਾ ਤਰਕ ਸੀ ਕਿ ਪੰਜ ਸਿੰਘ ਸਾਹਿਬਾਨ ਨੇ ਦਿੱਲੀ ਕਮੇਟੀ ਦੇ ਸੱਦੇ ਤੇ 12 ਜੂਨ 2013 ਨੂੰ ਜਿਸ ਯਾਦਗਾਰ ਦਾ  ਗੁਰਦੁਆਰਾ ਰਕਾਬ ਗੰਜ਼ ਸਾਹਿਬ ਵਿਖੇ ਨੀਂਹ ਪੱਥਰ ਰੱਖਿਆ ਸੀ। ਉਹ ਨਵੰਬਰ 84 ਦੌਰਾਨ ਮਾਰੇ ਗਏ ਸਿੱਖਾਂ ਦੀ ਸੀ, ਲੇਕਿਨ ਦਿੱਲੀ ਕਮੇਟੀ ਵੱਲੋਂ 17 ਜੁਲਾਈ ਨੂੰ ਹਾਈ ਕੋਰਟ ਵਿੱਚ ਦਾਇਰ ਜਵਾਬੀ ਦਾਅਵੇ ਵਿੱਚ ਇਸ ਯਾਦਗਾਰ ਨੂੰ ਦੇਸ਼ ਭਰ ਵਿੱਚ ਮਾਰੇ ਗਏ ਸਮੂੰਹ ਬੇਗੁਨਾਹਾਂ ਦੀ ਯਾਦਗਾਰ ਦੱਸਿਆ ਗਿਆ ਹੈ। ਸ੍ਰ. ਸਰਨਾ ਨੇ ਇਹ ਵੀ ਦੱਸਿਆ ਸੀ ਕਿ ਉਹ ਪੂਰੀ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਹੋਏ ਆਦੇਸ਼ਾਂ ਅਨੁਸਾਰ ਉਹ ਅੱਜ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਅਤੇ ਸਤਿਕਾਰ ਬਹਾਲ ਰੱਖਣ ਲਈ ਹੀ ਆਏ ਹਨ। ਸ੍ਰ. ਸਰਨਾ ਨੇ ਸਿੰਘ ਸਾਹਿਬਾਨ ਨੂੰ ਦੱਸਿਆ ਸੀ ਕਿ ਪੰਥਕ ਰਵਾਇਤਾਂ ਅਨੁਸਾਰ ਨਵੰਬਰ 84 ਦੇ ਸ਼ਹੀਦਾਂ ਦੀ ਉਸਾਰੀ ਜਾ ਰਹੀ ਯਾਦਗਾਰ ਦੇ ਅਸਥਾਨ ਦੀ ਚੋਣ ਗਲਤ ਹੈ ਅਤੇ ਗੁਰਦੁਆਰਾ ਰਕਾਬ ਗੰਜ਼ ਸਾਹਿਬ ਵਿਖੇ ਇਹ ਯਾਦਗਾਰ ਉਸਾਰਨ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨੀਂਵਾਂ ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਸਿੰਘ ਸਾਹਿਬਾਨ ਦੇ ਕਹਿਣ ਤੇ ਸ੍ਰ. ਸਰਨਾ ਤੇ ਮਨਜੀਤ ਸਿੰਘ ਸਰਨਾ ਨੇ ਲਿੱਖ ਦਿੱਤਾ ਸੀ ਕਿ ਉਹਨਾਂ ਨੂੰ ਪੰਜ ਸਿੰਘ ਸਾਹਿਬਾਨ ਦਾ ਫੈਸਲਾ ਮਨਜ਼ੂਰ ਹੋਵੇਗਾ। ਦੇਰ ਸ਼ਾਮ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਿਥੇ ਸ੍ਰ. ਪਰਮਜੀਤ ਸਿੰਘ ਸਰਨਾ ਅਤੇ ਸ੍ਰ. ਮਨਜੀਤ ਸਿੰਘ ਸਰਨਾ ਨੇ ਸੰਗਤ ਵਿਚ ਖਲੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੁਣਾਏ ਗਏ ਆਦੇਸ਼ ਨੂੰ ਸੁਣਿਆਂ।ਇਸੇ ਦੌਰਾਨ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜ ਸਿੰਘ ਸਾਹਿਬਾਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਇਜ਼ਹਾਰ ਆਲਮ ਵਿੱਚ ਸਿੱਖ ਨੌਜੁਆਨਾਂ ਦੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਬਾਰੇ ਮੁਕੰਮਲ ਜਾਂਚ ਦੀ ਮੰਗ ਦੋਹਰਾਈ। ਸਿੰਘ ਸਾਹਿਬਾਨ ਨੇ ਸ੍ਰ. ਪੀਰ ਮੁਹੰਮਦ ਨੂੰ ਯਕੀਨ ਦਵਾਇਆ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਹੋਵੇਗੀ।ਸਰਨਾ ਭਰਾਵਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਪਸ਼ਟੀਕਰਨ
ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਚ ਦਿੱਲੀ ਸਿੱਖ ਕਤਲੇਆਮ ਦੀ ਬਣਾਈ ਯਾਦਗਾਰ ਵਿਰੁੱਧ ਹਾਈਕੋਰਟ ਚ ਜਾਣ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਦ ਅੱਜ ਸਰਨਾ ਭਰਾਵਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਕੇ ਆਪਣਾ ਸਪਸ਼ਟੀਕਰਨ ਦਿਤਾ ਗਿਆ।ਯਾਦਗਾਰ ਦੇ ਵਿਰੋਧ ਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਰਨਾ ਵਲੋਂ ਹਾਈਕੋਰਟ ‘ਚ ਪਟੀਸ਼ਨ ਪਾ ਕੇ ਇਸ ਦਾ ਵਿਰੋਧ ਕੀਤਾ ਗਿਆ ਸੀ। ਇਸ ਉਪਰੰਤ ਸਿੱਖ ਭਾਈਚਾਰੇ ਵਲੋਂ ਵਿਰੋਧ ਕਾਰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਉਨ੍ਰਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਅੱਜ ਪਰਮਜੀਤ ਸਰਨਾ ਆਪਣੇ ਭਰਾ ਹਰਵਿੰਦਰ ਸਰਨਾ ਤੇ ਲਾਮ ਲਸ਼ਕਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜੇ ਤੇ ਪੰਜ ਸਿੰਘ ਸਾਹਿਬਾਨ ਨੂੰ ਆਪਣਾ ਸਪਸ਼ਟੀਕਰਨ ਦਿਤਾ। ਸਰਨਾ ਭਰਾਵਾਂ ਨੇ ਆਪਣੇ ਸਪਸ਼ਟੀਕਰਨ ‘ਚ ਯਾਦਗਾਰ ਦੇ ਵਿਰੋਧ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਇਤਹਾਸਕ ਗੁਰਦੁਆਰੇ ਚ ਕਿਸੇ ਹੋਰ ਦੀ ਯਾਦ ਚ ਯਾਦਗਾਰ ਬਣਾਉਣ ਦਾ ਵਿਰੋਧ ਕੀਤਾ ਗਿਆ ਹੈ, ਜੋ ਸਹੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੁਰਦੁਆਰੇ ਚ ਯਾਦਗਾਰ ਨਹੀਂ ਬਣਨੀ ਚਾਹੀਦੀ, ਭਾਵੇਂ ਉਹ ਦਿੱਲੀ ਵਿਖੇ ਹੋਵੇ ਜਾਂ ਦੇਸ਼ ਜਾਂ ਵਿਦੇਸ਼ ਚ ਹੋਵੇ। ਉਨ੍ਹਾਂ ਕਿਹਾ ਕਿ ਯਾਦਗਾਰ ਗੁਰਦੁਆਰੇ ਦੀ ਥਾਂ ਕਿਸੇ ਹੋਰ ਜਗਾ ਬਣਾਈ ਜਾਣੀ ਚਾਹੀਦੀ ਹੈ। ਸਰਨਾ ਭਰਾਵਾਂ ਦਾ ਤਰਕ ਹੈ ਕਿ ਸਿੱਖ ਕਤਲੇਆਮ ਪੀੜਤਾਂ ਦੀ ਯਾਦਗਾਰ ਬਣਾਉਣ ਨਾਲ ਗੁਰਦੁਆਰਾ ਸਾਹਿਬ ਦੀ ਇਤਹਾਸਕ ਮਹੱਤਤਾ ਘਟ ਜਾਵੇਗੀ।

WRITTEN BY