Skip to content
Independent perspectives. Global stories.
BREAKING

ਅਮਰੀਕੀ ਸੰਸਦ ਵੱਲੋਂ ਉਤਰਾਖੰਡ ਤ੍ਰਾਸਦੀ ‘ਤੇ ਦੁੱਖ ਪ੍ਰਗਟ

Share this story

ਵਾਸ਼ਿੰਗਟਨ, 27 ਜੁਲਾਈ (ਵਿਸ਼ਵ ਵਾਰਤਾ)-ਅਮਰੀਕਾ ਦੀ ਸੰਸਦ ਨੇ ਉਤਰਾਖੰਡ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਹੋਈ ਤਬਾਹੀ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਤੀਨਿਧੀਆਂ ਨੇ ਇਸ ਕੁਦਰਤੀ ਕਰੋਪੀ ਦੇ ਪੀੜਤਾਂ ਦੀ ਮਦਦ ਲਈ ਇਕ ਪ੍ਰਸਤਾਵ ਵੀ ਪੇਸ਼ ਕੀਤਾ। ਸਦਨ ਵਿਚ ਇਹ ਪ੍ਰਸਤਾਵ ਅਮਰੀਕੀ ਸਾਂਸਦ ਜੋ. ਕ੍ਰੋਲੇ ਅਤੇ ਪੀਟਰ ਰੋਸਕਮ ਨੇ ਪੇਸ਼ ਕੀਤਾ। ਕਾਂਗਰੇਸ਼ਨਲ ਇੰਡੀਆ ਕਾਕਸ ਦੇ ਉਪ ਪ੍ਰਧਾਨ ਇਨ੍ਹਾਂ ਦੋਵਾਂ ਨੇਤਾਵਾਂ ਨੇ ਅਮਰੀਕਾ ਸਰਕਾਰ ਤੋਂ ਮੁੜ ਵਸੇਬੇ ਦੀ ਕੋਸ਼ਿਸ਼ ਵਿਚ ਭਾਰਤ ਸਰਕਾਰ ਅਤੇ ਉਥੋਂ ਦੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਤਰਾਖੰਡ ਵਿਚ ਕੁਦਰਤੀ ਕਰੋਪੀ ਵਿਚ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟਾਉਂਦਿਆਂ ਇਸ ਪ੍ਰਸਤਾਵ ਵਿਚ ਕਿਹਾ ਕਿ ਭਾਰਤ ਦੇ ਲੋਕਾਂ ਨੇ ਇਸ ਕੁਦਰਤੀ ਕਰੋਪੀ ਦੇ ਦੌਰਾਨ ਖ਼ਤਰਿਆਂ ਦੇ ਬਾਵਜੂਦ ਇਕ ਦੂਸਰੇ ਦੀ ਮਦਦ ਦਾ ਦ੍ਰਿੜ ਸੰਕਲਪ ਦਿਖਾਇਆ ਅਤੇ ਆਪਣੀ ਨਿਰਸਵਾਰਥ ਭਾਵਨਾ ਅਤੇ ਦਿਆ ਦਾ ਝੰਡਾ ਲਹਿਰਾਇਆ।

WRITTEN BY